ਵੈਲੇਨਟਾਈਨ’ਜ਼ ਡੇਅ: ਸੁਕੇਸ਼ ਨੇ ਜੈਕਲਿਨ ਨੂੰ ਤੋਹਫ਼ੇ ’ਚ ਦਿੱਤਾ ਜੈੱਟ

ਮੁੰਬਈ: ਨਵੀਂ ਦਿੱਲੀ ਦੀ ਮੰਡੋਲੀ ਜੇਲ੍ਹ ’ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਵੈਲੇਨਟਾਈਨ’ਜ਼ ਡੇਅ ਮੌਕੇ ਅਦਾਕਾਰਾ ਜੈਕਲਿਨ ਫਰਨਾਂਡਿਜ਼ ਨੂੰ ਖ਼ਤ ਭੇਜ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਸੁਕੇਸ਼ ਨੇ ਇਸ ਦਿਨ ’ਤੇ ਅਦਾਕਾਰਾ ਨੂੰ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਲਫਸਟ੍ਰੀਮ ਜੈੱਟ ਤੋਹਫੇ ਵਜੋਂ ਦਿੱਤਾ ਹੈ ਜਿਸ ਉੱਪਰ ਉਸ ਦੇ ਨਾਮ ਵਾਲੇ ਅੱਖਰ ‘ਜੇਐੱਫ’ ਲਿਖੇ ਹੋਏ ਹਨ। ਉਸ ਨੇ 14 ਫਰਵਰੀ ਨੂੰ ਦੋ ਪੰਨਿਆਂ ਦੀ ਚਿੱਠੀ ਲਿਖੀ ਹੈ। ਇਸ ਵਿੱਚ ਉਸ ਨੇ ਲਿਖਿਆ ਹੈ, ‘‘ਮੇਰੀ ਪਿਆਰੀ ਜੈਕਲਿਨ ਮੈਂ ਤੁਹਾਨੂੰ ਇਸ ਖ਼ਾਸ ਦਿਨ ਦੀਆਂ ਵਧਾਈਆਂ ਦਿੰਦਾ ਹਾਂ। ਇਹ ਸਾਲ ਸਾਡੇ ਦੋਵਾਂ ਲਈ ਬੜਾ ਚੰਗਾ ਰਿਹਾ ਹੈ ਤੇ ਇਸ ਦੌਰਾਨ ਸਾਡੇ ਨਾਲ ਕਾਫ਼ੀ ਕੁਝ ਚੰਗਾ ਹੋਇਆ ਹੈ। ਇਹ ਵੈਲੇਨਟਾਈਨ ਡੇਅ ਵੀ ਸਾਡੇ ਲਈ ਬੜਾ ਖ਼ਾਸ ਹੈ ਕਿਉਂਕਿ ਅਸੀਂ ਉਸ ਸਮੇਂ ਤੋਂ ਥੋੜ੍ਹਾ ਹੀ ਦੂਰ ਹਾਂ ਜਦੋਂ ਅਸੀਂ ਸਾਡੀ ਜ਼ਿੰਦਗੀ ਦੇ ਬਾਕੀ ਸਾਰੇ ਵੈਲੇਨਟਾਈਨ ਡੇਅ ਇਕੱਠਿਆਂ ਮਨਾਵਾਂਗੇ। ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਹੋਰ ਗੱਲ ਕਰਾਂ, ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਇਸ ਪੂਰੀ ਦੁਨੀਆਂ ਵਿੱਚੋਂ ਤੁਸੀਂ ਮੇਰੇ ਲਈ ਬੇਹੱਦ ਖ਼ਾਸ ਹੋ। ਇਸ ਦਿਨ ’ਤੇ ਮੈਂ ਤੁਹਾਨੂੰ ਖ਼ਾਸ ਤੌਰ ’ਤੇ ਤਿਆਰ ਕੀਤਾ ਗਲਫਸਟ੍ਰੀਮ ਜੈੱਟ ਤੋਹਫੇ ਵਜੋਂ ਦੇ ਰਿਹਾ ਹਾਂ। ਇਸ ਦੇ ਰਜਿਸਟ੍ਰੇਸ਼ਨ ਨੰਬਰ ਵਿੱਚ ਤੁਹਾਡੇ ਜਨਮਦਿਨ ਦੀ ਤਰੀਕ ਹੈ।’
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ