ਬਿਹਾਰ 'ਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ ਦੇ ਮੁੱਦੇ 'ਤੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਆਪੋ-ਆਪਣੇ ਸਟੈਂਡ 'ਤੇ ਅੜੇ ਰਹਿਣ ਕਾਰਨ ਰਾਜ ਸਭਾ ਵਿੱਚ ਡੈੱਡਲਾਕ ਹੱਲ ਨਹੀਂ ਹੋ ਸਕਿਆ ਅਤੇ ਵਿਰੋਧੀ ਧਿਰ ਦੇ ਮੈਂਬਰ ਇਸ ਮੁੱਦੇ 'ਤੇ ਚਰਚਾ ਦੀ ਮੰਗ 'ਤੇ ਅੜੇ ਰਹਿਣ ਕਾਰਨ ਮੰਗਲਵਾਰ ਨੂੰ ਵੀ ਹੰਗਾਮਾ ਹੋਇਆ
Read moreਹਿਮਾਚਲ ਪ੍ਰਦੇਸ਼ ਵਿੱਚ ਕੀਰਤਪੁਰ-ਮਨਾਲੀ ਫੋਰਲੇਨ 'ਤੇ ਮੰਡੀ ਤੋਂ ਔਟ ਦੇ ਵਿਚਕਾਰ ਹਾਈਵੇਅ 'ਤੇ ਅਕਸਰ ਜ਼ਮੀਨ ਖਿਸਕਣ ਅਤੇ ਮੀਂਹ ਪੈਣ ਕਾਰਨ ਸੜਕ ਦੀ ਹਾਲਤ ਖ਼ਰਾਬ ਰਹਿੰਦੀ ਹੈ।
Read moreਸੂਬੇ ਵਿਚ ਲਗਾਤਾਰ ਜਾਰੀ ਮੀਂਹ ਵਿਚਾਲੇ ਬੱਦਲ ਫਟਣ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਬੁੱਧਵਾਰ ਨੂੰ ਸ਼ਿਮਲਾ ਤੇ ਕੁੱਲੂ ਜ਼ਿਲਿਆਂ ’ਚ 4 ਥਾਵਾਂ ’ਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ
Read moreਕੇਂਦਰੀ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਗੁਹਾਟੀ ਵਿਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (IIM) ਸਥਾਪਤ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ
Read moreਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਨ੍ਹਾਂ ਕੈਦੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਜੋ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ। ਸੁਪਰੀਮ ਕੋਰਟ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤੇ ਕਿ ਜੇ ਅਜਿਹੇ ਕਿਸੇ ਦੋਸ਼ੀ ਦੀ ਕਿਸੇ ਹੋਰ ਕੇਸ ਵਿੱਚ ਲੋੜ ਨਹੀਂ ਹੈ, ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
Read moreਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਰਹਿਮ ਪੋਤਾ ਆਪਣੀ ਕੈਂਸਰ ਪੀੜਤ ਦਾਦੀ ਨੂੰ ਜੰਗਲ ਵਿਚ ਛੱਡ ਆਇਆ। ਮਾਮਲਾ ਮਹਾਰਾਸ਼ਟਰ ਦੇ ਮੁੰਬਈ ਨਾਲ ਸੰਬੰਧਿਤ ਹੈ, ਜਿੱਥੇ ਪੁਲਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਸ ਦੇ ਅਨੁਸਾਰ ਬਜ਼ੁਰਗ ਔਰਤ ਲੰਬੇ ਸਮੇਂ ਤੋਂ ਕੈਂਸਰ ਦੀ ਮਰੀਜ਼ ਸੀ ਅਤੇ ਉਹ ਬਹੁਤ ਹੀ ਕਮਜ਼ੋਰ ਹਾਲਤ ਵਿਚ ਸੀ। ਪੋਤਾ ਉਸ ਨੂੰ ਬੋਝ ਸਮਝਣ ਲੱਗ ਪਿਆ ਅਤੇ ਉਸ ਨੇ ਦਾਦੀ ਨੂੰ ਇਕ ਦਿਨ ਚੁੱਪਚਾਪ ਗੱਡੀ 'ਚ ਬਿਠਾ ਕੇ ਆਰੇ ਕਾਲੋਨੀ ਨੇੜੇ ਜੰਗਲ 'ਚ ਛੱਡ ਆਇਆ। ਪੁਲਸ ਨੇ 33 ਸਾਲਾ ਇਕ ਵਿਅਕਤੀ ਅਤੇ ਦੋ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Read moreਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਅਤਿਵਾਦ ਖ਼ਿਲਾਫ਼ ਭਾਰਤ ਦਾ ਸਖ਼ਤ ਰੁਖ਼ ਦੁਨੀਆ ਸਾਹਮਣੇ ਸਪੱਸ਼ਟ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਦੇਸ਼ ਹਿੱਤ ਵਿੱਚ ਜੋ ਵੀ ਕਦਮ ਸਹੀ ਹੈ, ਚੁੱਕਦੀ ਹੈ। ਅਧਿਆਤਮਿਕ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਅਤੇ ਮਹਾਤਮਾ ਗਾਂਧੀ ਦਰਮਿਆਨ ਗੱਲਬਾਤ ਦੇ ਸ਼ਤਾਬਦੀ ਸਮਾਰੋਹਾਂ ਮੌਕੇ ਸੰਬੋਧਨ ਕਰਦਿਆਂ ਮੋਦੀ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਕਿਹਾ ਕਿ ਭਾਰਤ ਵਿੱਚ ਬਣੇ ਹਥਿਆਰਾਂ ਨੇ ਪਾਕਿਸਤਾਨ ਨਾਲ ਟਕਰਾਅ ਦੌਰਾਨ ਆਪਣਾ ਪ੍ਰਭਾਵ ਦਿਖਾਇਆ ਹੈ। ਉਨ੍ਹਾਂ ਕਿਹਾ, ‘‘ਅਸੀਂ ਦਿਖਾਇਆ ਹੈ ਕਿ ਭਾਰਤੀਆਂ ਦਾ ਖੂਨ ਵਹਾਉਣ ਵਾਲੇ ਅਤਿਵਾਦੀਆਂ ਲਈ ਕੋਈ ਵੀ ਟਿਕਾਣਾ ਸੁਰੱਖਿਅਤ ਨਹੀਂ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਧਿਆਤਮਿਕ ਸੰਤ ਸ੍ਰੀ ਨਾਰਾਇਣ ਗੁਰੂ ਦੇ ਆਦਰਸ਼ਾਂ ’ਤੇ ਕੰਮ ਕੀਤਾ ਹੈ, ਜੋ ਵਿਤਕਰੇ ਤੋਂ ਮੁਕਤ ਮਜ਼ਬੂਤ ਭਾਰਤ ਚਾਹੁੰਦੇ ਸਨ।
Read moreਆਪਰੇਸ਼ਨ ਸਿੰਧੂ ਤਹਿਤ ਇਜ਼ਰਾਈਲ ਤੋਂ ਦੋ ਉਡਾਣਾਂ ਰਾਹੀਂ ਮੰਗਲਵਾਰ ਨੂੰ 326 ਭਾਰਤੀ ਨਾਗਰਿਕ ਦਿੱਲੀ ਪਹੁੰਚੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਦਾ ਇਜ਼ਰਾਈਲ ਪੜਾਅ 23 ਜੂਨ ਨੂੰ ਸ਼ੁਰੂ ਹੋਇਆ ਸੀ ਜਿਸ 'ਚ 161 ਭਾਰਤੀ ਨਾਗਰਿਕਾਂ ਦਾ ਪਹਿਲਾ ਸਮੂਹ ਇਜ਼ਰਾਈਲ ਤੋਂ ਘਰ ਵਾਪਸ ਪਰਤਿਆ। ਇਹ ਲੋਕ ਅੱਜ ਸਵੇਰੇ 08:20 ਵਜੇ ਜਾਰਡਨ ਦੀ ਰਾਜਧਾਨੀ ਅਮਾਨ ਤੋਂ ਸੁਰੱਖਿਅਤ ਨਵੀਂ ਦਿੱਲੀ ਪਹੁੰਚੇ। ਵਿਦੇਸ਼ ਰਾਜ ਮੰਤਰੀ ਪਵਿੱਤਰਾ ਮਾਰਗਰੇਟਾ ਹਵਾਈ ਅੱਡੇ 'ਤੇ ਮੌਜੂਦ ਸਨ।
Read moreਪੱਛਮੀ ਬੰਗਾਲ ਦੇ ਕਾਲੀਗੰਜ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਹੋਣ ਲਈ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫ਼ਾ ਅਹਿਮਦ ਚੌਥੇ ਗੇੜ ਦੀ ਗਿਣਤੀ ਵਿਚ ਭਾਜਪਾ ਦੇ ਆਸ਼ੀਸ਼ ਘੋਸ਼ ਤੋਂ 10,181 ਵੋਟਾਂ ਨਾਲ ਅੱਗੇ ਸੀ। ਅਲੀਫ਼ਾ ਅਹਿਮਦ ਨੂੰ ਹੁਣ ਤੱਕ 18,172 ਵੋਟ ਮਿਲੇ ਹਨ ਜਦੋਂਕਿ ਘੋਸ਼ ਦੇ ਖਾਤੇ ਵਿਚ 7991 ਵੋਟ ਹਨ। ਕਾਂਗਰਸ ਦੇ ਕਾਬਿਲ ਉੱਦੀਨ ਸ਼ੇਖ 7426 ਵੋਟਾਂ ਨਾਲ ਤੀਜੇ ਸਥਾਨ ’ਤੇ ਹਨ।
Read moreਇੰਦੌਰ ਦੇ ਮਸ਼ਹੂਰ ਰਾਜਾ ਰਘੂਵੰਸ਼ੀ ਕਤਲ ਕੇਸ ਬਾਰੇ, ਮ੍ਰਿਤਕ ਦੇ ਭਰਾ ਸਚਿਨ ਰਘੂਵੰਸ਼ੀ ਨੇ ਰਾਜਾ ਦੀ ਪਤਨੀ ਸੋਨਮ ਰਘੂਵੰਸ਼ੀ 'ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੋਨਮ ਵਾਰ-ਵਾਰ ਪੁਲਿਸ ਨੂੰ ਗੁੰਮਰਾਹ ਕਰ ਰਹੀ ਹੈ ਇੰਦੌਰ ਦੇ ਮਸ਼ਹੂਰ ਰਾਜਾ ਰਘੂਵੰਸ਼ੀ ਕਤਲ ਕੇਸ ਬਾਰੇ, ਮ੍ਰਿਤਕ ਦੇ ਭਰਾ ਸਚਿਨ ਰਘੂਵੰਸ਼ੀ ਨੇ ਰਾਜਾ ਦੀ ਪਤਨੀ ਸੋਨਮ ਰਘੂਵੰਸ਼ੀ 'ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਸੋਨਮ ਵਾਰ-ਵਾਰ ਪੁਲਿਸ ਨੂੰ ਗੁੰਮਰਾਹ ਕਰ ਰਹੀ ਹੈ। ਮੇਘਾਲਿਆ ਵਿੱਚ ਹਨੀਮੂਨ ਯਾਤਰਾ ਦੌਰਾਨ ਮਾਰੇ ਗਏ ਰਾਜਾ ਰਘੂਵੰਸ਼ੀ ਦੇ ਵੱਡੇ ਭਰਾ ਸਚਿਨ ਨੇ ਕਿਹਾ ਕਿ ਸੋਨਮ ਅਤੇ ਮਾਮਲੇ ਦੇ ਚਾਰ ਹੋਰ ਦੋਸ਼ੀਆਂ ਨੂੰ ਕਤਲ ਦੇ ਪਿੱਛੇ ਦੀ ਪੂਰੀ ਸੱਚਾਈ ਦਾ ਪਰਦਾਫਾਸ਼ ਕਰਨ ਲਈ ਪੂਰੀ ਜਾਂਚ ਲਈ ਇੰਦੌਰ ਲਿਆਂਦਾ ਜਾਣਾ ਚਾਹੀਦਾ ਹੈ।
Read more