ਕਰੋੜਾਂ ਦੀ ਮਾਲਕਿਨ ਹੈ ਧਨਸ਼ਰੀ, ਫਿਰ ਵੀ ਯੁਜਵੇਂਦਰ ਚਾਹਲ ਨਾਲੋਂ ਘੱਟ ਨੈੱਟਵਰਥ...ਜਾਣੋ ਕਿਹੜੇ-ਕਿਹੜੇ ਢੰਗਾਂ ਨਾਲ ਕਰਦੀ ਕਮਾਈ
.jpg)
ਭਾਰਤੀ ਕ੍ਰਿਕਟ ਟੀਮ (Team India) ਦੇ ਸਟਾਰ ਸਪਿੰਨਰ ਯੁਜਵੇਂਦਰ ਚਾਹਲ ਅਤੇ ਧਨਸ਼ਰੀ ਵਰਮਾ ਦਾ ਵੀਰਵਾਰ (20 ਮਾਰਚ) ਨੂੰ ਆਧਿਕਾਰਕ ਤੌਰ 'ਤੇ ਤਲਾਕ ਹੋ ਗਿਆ। ਦੋਵੇਂ ਬਾਂਦਰਾ ਫੈਮਿਲੀ ਕੋਰਟ 'ਚ ਮੈਜਿਸਟਰੇਟ ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਨੂੰ ਤਲਾਕ ਦੇ ਦਿੱਤਾ ਗਿਆ। ਦੱਸਣਯੋਗ ਹੈ ਕਿ ਯੁਜਵੇਂਦਰ ਚਾਹਲ, ਧਨਸ਼ਰੀ ਨੂੰ 4.75 ਕਰੋੜ ਰੁਪਏ ਐਲੀਮਨੀ ਦੇਣਗੇ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਮਾਈ ਅਤੇ ਜਾਇਦਾਦ ਦੇ ਮਾਮਲੇ 'ਚ ਧਨਸ਼ਰੀ ਵੀ ਚਾਹਲ ਤੋਂ ਘੱਟ ਨਹੀਂ ਹਨ ਅਤੇ ਉਨ੍ਹਾਂ ਦੀ ਨੈੱਟਵਰਥ ਵੀ ਕਰੋੜਾਂ 'ਚ ਹੈ।
ਧਨਸ਼ਰੀ ਵਰਮਾ ਦਾ ਜਨਮ ਦੁਬਈ ਵਿੱਚ ਹੋਇਆ ਸੀ ਪਰ ਉਹ ਭਾਰਤ ਵਿੱਚ ਹੀ ਉਸਦਾ ਪਾਲਣ-ਪੋਸ਼ਣ ਹੋਇਆ। ਉਨ੍ਹਾਂ ਨੇ ਡਾਕਟਰੀ ਦੀ ਪੜਾਈ ਕੀਤੀ ਹੈ ਅਤੇ ਉਹ ਇੱਕ ਡੈਂਟਿਸਟ ਹਨ। ਹਾਲਾਂਕਿ ਉਨ੍ਹਾਂ ਨੇ ਇਸ ਪੇਸ਼ੇ ਤੋਂ ਦੂਰੀ ਬਣਾਉਂਦਿਆਂ ਕੁਝ ਵੱਖਰਾ ਕਰਨ ਦਾ ਸੋਚਿਆ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਬਣਨ ਦੇ ਨਾਲ-ਨਾਲ ਕੋਰੀਓਗ੍ਰਾਫੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੂੰ ਇਸ ਖੇਤਰ ਵਿੱਚ ਕਾਫੀ ਲੋਕਪ੍ਰਿਯਤਾ ਮਿਲੀ, ਜਿਸਦਾ ਅੰਦਾਜਾ ਉਨ੍ਹਾਂ ਦੇ ਸੋਸ਼ਲ ਮੀਡੀਆ ਸਟਾਰਡਮ ਤੋਂ ਲਾਇਆ ਜਾ ਸਕਦਾ ਹੈ। ਧਨਸ਼ਰੀ ਵਰਮਾ ਦੇ ਇੰਸਟਾਗ੍ਰਾਮ 'ਤੇ 5.3 ਮਿਲੀਅਨ ਤੋਂ ਵੱਧ ਫਾਲੋਅਰ ਹਨ, ਜਦਕਿ Youtube 'ਤੇ ਉਨ੍ਹਾਂ ਦੇ ਚੈਨਲ ਨੂੰ 2.5 ਮਿਲੀਅਨ ਲੋਕਾਂ ਵੱਲੋਂ ਫਾਲੋ ਕੀਤਾ ਜਾਂਦਾ ਹੈ।
ਰਿਪੋਰਟਾਂ ਮੁਤਾਬਕ ਯੁਜਵੇਂਦਰ ਚਾਹਲ ਤੋਂ ਅਲੱਗ ਹੋਈ ਧਨਸ਼ਰੀ ਵਰਮਾ ਦੀ ਨੈੱਟਵਰਥ ਲਗਭਗ 3 ਮਿਲੀਅਨ ਡਾਲਰ (ਲਗਭਗ 24 ਕਰੋੜ ਰੁਪਏ) ਦੱਸੀ ਜਾਂਦੀ ਹੈ। ਉਨ੍ਹਾਂ ਦੀ ਜਾਇਦਾਦ ਵਿੱਚ ਕੋਰੀਓਗ੍ਰਾਫੀ ਅਤੇ Youtube ਚੈਨਲ ਤੋਂ ਹੋਣ ਵਾਲੀ ਕਮਾਈ ਦੇ ਨਾਲ-ਨਾਲ ਬ੍ਰਾਂਡ ਐਂਡੋਰਸਮੈਂਟ ਤੋਂ ਆਉਣ ਵਾਲੀ ਆਮਦਨ ਵੀ ਇੱਕ ਵੱਡਾ ਹਿੱਸਾ ਹੈ।
ਧਨਸ਼ਰੀ ਵਰਮਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀਆਂ ਹਨ ਅਤੇ ਉਨ੍ਹਾਂ ਦੀ ਆਪਣੀ ਇਕ ਡਾਂਸ ਕੰਪਨੀ ਵੀ ਹੈ। ਕੋਰੀਓਗ੍ਰਾਫੀ ਦੀ ਦੁਨੀਆ ’ਚ ਉਨ੍ਹਾਂ ਦਾ ਨਾਮ ਜਾਣਿਆ-ਪਛਾਣਿਆ ਹੈ। ਇਸਦੇ ਨਾਲ-ਨਾਲ ਧਨਸ਼ਰੀ ਬਾਲੀਵੁੱਡ ਗੀਤਾਂ ਨੂੰ ਰਿਕ੍ਰੀਏਟ ਵੀ ਕਰਦੀਆਂ ਹਨ। ਹਾਲਾਂਕਿ ਜਾਇਦਾਦ ਦੇ ਮਾਮਲੇ ’ਚ ਯੁਜਵੇਂਦਰ ਚਾਹਲ ਧਨਸ਼ਰੀ ਨਾਲੋਂ ਅੱਗੇ ਹਨ।
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ