ਅਭਿਸ਼ੇਕ ਅਤੇ ਐਸ਼ਵਰਿਆ ਦੇ ਵਿਵਾਦ ਨੇ ਫੜਿਆ ਜ਼ੋਰ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਸਨ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਵਿਵਾਦ ਹੋ ਰਿਹਾ ਹੈ। ਐਸ਼ਵਰਿਆ ਦੇ ਆਪਣੇ ਜਨਮਦਿਨ 'ਤੇ ਬੱਚਨ ਪਰਿਵਾਰ ਤੋਂ ਦੂਰ ਰਹਿਣ ਅਤੇ ਅਭਿਸ਼ੇਕ ਨੂੰ ਕੁੜਮਾਈ ਦੀ ਅੰਗੂਠੀ (ਰਿੰਗ) ਦੇ ਬਿਨਾਂ ਦੇਖੇ ਜਾਣ ਮਗਰੋਂ ਦੋਵਾਂ ਵਿਚਾਲੇ ਦਰਾਰ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ।
ਰੋਜ਼ਾਨਾ ਹੁੰਦੀ ਲੜਾਈ
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਐਸ਼ਵਰਿਆ ਨੇ ਖੁਲਾਸਾ ਕੀਤਾ ਸੀ ਕਿ ਉਹ ਰੋਜ਼ਾਨਾ ਅਭਿਸ਼ੇਕ ਬੱਚਨ ਨਾਲ ਲੜਦੀ ਹੈ। ਦਰਅਸਲ, 2010 'ਚ ਐਸ਼ਵਰਿਆ ਨੇ 'ਵੋਗ ਇੰਡੀਆ' ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਸ 'ਚ ਉਸ ਨੇ ਸ਼ਰੇਆਮ ਆਖਿਆ ਸੀ ਕਿ ਉਹ ਅਤੇ ਅਭਿਸ਼ੇਕ ਰੋਜ਼ਾਨਾ ਲੜਦੇ ਹਨ। ਹਾਲਾਂਕਿ, ਅਭਿਸ਼ੇਕ ਨੇ ਇਸ ਨੂੰ ਝਗੜਾ ਆਖਣ ਦੀ ਬਜਾਏ ਸਿਰਫ਼ ਅਸਹਿਮਤੀ ਕਿਹਾ ਸੀ। ਇਸ ਤੋਂ ਇਲਾਵਾ ਅਭਿਸ਼ੇਕ ਨੇ ਇਹ ਵੀ ਆਖਿਆ ਸੀ ਕਿ ਉਹ ਆਪਣੇ ਆਪਸੀ ਮਤਭੇਦਾਂ ਨੂੰ ਕਿਵੇਂ ਦੂਰ ਕਰਦੇ ਹਨ।
ਅਭਿਸ਼ੇਕ ਨੂੰ ਮੰਗਣੀ ਪੈਂਦੀ ਮਾਫ਼ੀ
ਅਭਿਸ਼ੇਕ ਬੱਚਨ ਨੇ ਆਖਿਆ ਸੀ ਕਿ ਮੈਂ ਹੀ ਲੜਾਈ ਮਗਰੋਂ ਮਾਫ਼ੀ ਮੰਗਦਾ ਹਾਂ। ਜਦੋਂ ਸਾਡੇ 'ਚ ਲੜਾਈ ਹੁੰਦੀ ਹੈ ਤਾਂ ਅਸੀਂ ਕਦੇ ਨਹੀਂ ਸੌਂਦੇ। ਅਭਿਸ਼ੇਕ ਨੇ ਬਾਕੀ ਮਰਦਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਸੀ, 'ਸਾਰੇ ਮਰਦਾਂ ਦੇ ਬਚਾਅ 'ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅੱਧੇ ਸਮੇਂ ਲਈ ਅਸੀਂ ਮਾਫ਼ੀ ਮੰਗਦੇ ਹਾਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਸੌਂਦੇ ਹਾਂ ਅਤੇ ਬਿਸਤਰ 'ਚ ਜਾਣਾ ਚਾਹੁੰਦੇ ਹਾਂ! ਇਸ ਤੋਂ ਇਲਾਵਾ, ਔਰਤਾਂ ਸਭ ਤੋਂ ਵਧੀਆ ਹਨ ਅਤੇ ਉਹ ਹਮੇਸ਼ਾ ਸਹੀ ਹੁੰਦੀਆਂ ਹਨ। ਜਿੰਨੀ ਜਲਦੀ ਮਰਦ ਇਸ ਨੂੰ ਸਵੀਕਾਰ ਕਰਨਗੇ, ਓਨਾ ਹੀ ਚੰਗਾ ਹੋਵੇਗਾ।'
ਸਬਜ਼ੀਆਂ ਦਾ ਸੁਆਦ ਹੀ ਨਹੀਂ ਬਲਕਿ ਸਿਹਤ ਨੂੰ ਵੀ ਬੇਹਤਰ ਬਣਾਉਂਦਾ ਹੈ ਜੀਰਾ
ਨਾਰਥ ਬਾਂਬੇ ਦੇ ਦੁਰਗਾ ਪੰਡਾਲ ’ਚ ਪੂਜਾ ਕਰਨ ਪੁੱਜੇ ਬਾਲੀਵੁੱਡ ਸਿਤਾਰੇ
ਸਰਪੰਚ ਬਣਨ ਮਗਰੋਂ ਐਮੀ ਵਿਰਕ ਦੇ ਪਿਤਾ ਦੇ ਬੋਲ, ਸ਼ਰੇਆਮ ਆਖੀ ਇਹ ਗੱਲ, ਹਰ ਪਾਸੇ ਹੋਣ ਲੱਗੀ ਚਰਚਾ