'ਖੂੰਖਾਰ' ਬਣ ਰਣਬੀਰ ਕਪੂਰ ਤੋੜੇਗਾ ਸਲਮਾਨ-ਸ਼ਾਹਰੁਖ ਦੇ ਰਿਕਾਰਡ? ਰੌਂਗਟੇ ਖੜ੍ਹੇ ਕਰਦੀ ਹੈ 'ਐਨੀਮਲ' ਦੀ ਕਹਾਣੀ

ਫ਼ਿਲਮ ਕਹਾਣੀ ਰਣਬੀਰ ਕਪੂਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਪਿਤਾ ਅਨਿਲ ਕਪੂਰ ਨੂੰ ਬਹੁਤ ਪਿਆਰ ਕਰਦਾ ਹੈ ਪਰ ਪਿਤਾ ਪੁੱਤ ਦੀ ਕੋਈ ਪਰਵਾਹ ਨਹੀਂ ਕਰਦਾ। ਇਸੇ ਦੌਰਾਨ ਪਿਤਾ (ਅਨਿਲ ਕਪੂਰ) 'ਤੇ ਹਮਲਾ ਹੋ ਜਾਂਦਾ ਹੈ ਅਤੇ ਫਿਰ ਰਣਬੀਰ ਦੀ ਜ਼ਿੰਦਗੀ ਦਾ ਪਾਸਾ ਹੀ ਪਲਟ ਜਾਂਦਾ ਹੈ। ਉਸ ਦਾ ਉਦੇਸ਼ ਸਿਰਫ਼ ਕਾਤਲ ਨੂੰ ਲੱਭਣਾ ਬਣ ਜਾਂਦਾ ਹੈ। ਕਹਾਣੀ ਭਾਵੇਂ ਆਮ ਲੱਗ ਰਹੀ ਹੈ ਪਰ ਇਸ 'ਚ ਕਈ ਮੋੜ ਆਉਂਦੇ ਹਨ। ਇਸ ਤੋਂ ਅੱਗੇ ਫ਼ਿਲਮ 'ਚ ਕੀ-ਕੀ ਹੁੰਦਾ ਹੈ ਇਹ ਜਾਣਨ ਲਈ ਤੁਹਾਨੂੰ ਨੇੜੇ ਦੇ ਸਿਨੇਮਾਘਰਾਂ 'ਚ ਜਾਣਾ ਪਵੇਗਾ।
ਅਦਾਕਾਰੀ
ਫ਼ਿਲਮ 'ਚ ਰਣਬੀਰ ਨੇ ਕਮਾਲ ਦਾ ਕੰਮ ਕੀਤਾ ਹੈ। ਉਸ ਦਾ ਲੁੱਕ ਸੰਜੇ ਦੱਤ ਵਰਗਾ ਦਿਖਾਈ ਦੇ ਰਿਹਾ ਹੈ ਪਰ ਜਿਸ ਤਰ੍ਹਾਂ ਉਹ ਐਕਸ਼ਨ ਕਰਦਾ ਹੈ, ਭਾਵਨਾਤਮਕ ਸੀਨ ਕਰਦਾ ਹੈ, ਉਹ ਤੁਹਾਨੂੰ ਹਰ ਫਰੇਮ 'ਚ ਪ੍ਰਭਾਵਿਤ ਕਰੇਗਾ। ਇਹ ਫ਼ਿਲਮ ਰਣਬੀਰ ਦੇ ਕਰੀਅਰ 'ਚ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਫ਼ਿਲਮ ਰਣਬੀਰ ਨੂੰ ਲਵਰ ਬੁਆਏ ਦੀ ਇਮੇਜ ਤੋਂ ਵੀ ਬਾਹਰ ਕੱਢਦੀ ਹੈ। ਫ਼ਿਲਮ 'ਚ ਬੌਬੀ ਦਿਓਲ ਨੇ ਵੀ ਵਧੀਆ ਕੰਮ ਕੀਤਾ ਹੈ ਪਰ ਉਸ ਦੇ ਸੀਨ ਬਹੁਤ ਘੱਟ ਹਨ। ਇਸ ਤੋਂ ਇਲਾਵਾ ਰਸ਼ਮੀਕਾ ਮੰਡਾਨਾ ਦਾ ਕਿਰਦਾਰ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕੀਤਾ ਗਿਆ ਹੈ। ਉਸ ਦੀ ਐਕਟਿੰਗ ਵੀ ਜ਼ਬਰਦਸਤ ਹੈ। ਅਨਿਲ ਕਪੂਰ ਨੇ ਵੀ ਪਿਤਾ ਹੋਣ ਦਾ ਵਧੀਆ ਕਿਰਦਾਰ ਨਿਭਾਇਆ ਹੈ। ਕੁੱਲ ਮਿਲਾ ਕੇ ਫ਼ਿਲਮ 'ਚ ਤਕਰੀਬਨ ਸਾਰੇ ਕਲਾਕਾਰਾਂ ਦੀ ਐਕਟਿੰਗ ਦਮਦਾਰ ਹੈ, ਜਿਨ੍ਹਾਂ ਨੇ ਫ਼ਿਲਮ ਨਾਲ ਪ੍ਰਸ਼ੰਸ਼ਕਾਂ ਨੂੰ ਜੋੜ ਕੇ ਰੱਖਣ ਦਾ ਕੰਮ ਕੀਤਾ ਹੈ।
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ