ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ। ਹੁਣ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਇਨ੍ਹੀਂ ਦਿਨੀਂ ਅਭਿਨੇਤਰੀ ਆਪਣੀ ਫਿਲਮ ਦੇ ਪ੍ਰਮੋਸ਼ਨ ‘ਚ ਪੂਰੀ ਤਰ੍ਹਾਂ ਰੁੱਝੀ ਹੋਈ ਹੈ। ਉਹ ‘ਐਮਰਜੈਂਸੀ’ ਦੀ ਪ੍ਰਮੋਸ਼ਨ ਦੌਰਾਨ ਲਗਾਤਾਰ ਵਿਵਾਦਿਤ ਬਿਆਨ ਦੇ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਦਿੱਗਜ ਅਦਾਕਾਰਾ ਜਯਾ ਬੱਚਨ ਨੂੰ ਟੱਕਰ ਦਿੱਤੀ ਹੈ।ਗੈਂਗਸਟਰ’ ਅਦਾਕਾਰਾ ਨੇ ਫੀਵਰ ਐਫਐਮ ਨੂੰ ਦਿੱਤੇ ਇੰਟਰਵਿਊ ਵਿੱਚ ਜਯਾ ਬੱਚਨ ਨੂੰ ਨਾਰੀਵਾਦ ਦਾ ਸਬਕ ਸਿਖਾਇਆ। ਦਰਅਸਲ, ਹਾਲ ਹੀ ਵਿੱਚ ਜਯਾ ਬੱਚਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਚੇਅਰਮੈਨ ਉੱਤੇ ਗੁੱਸੇ ਵਿੱਚ ਨਜ਼ਰ ਆ ਰਹੀ ਸੀ। ਇਸ ਨਾਰਾਜ਼ਗੀ ਦਾ ਕਾਰਨ ਇਹ ਸੀ ਕਿ ਚੇਅਰਮੈਨ ਨੇ ਜਯਾ ਬੱਚਨ ਨੂੰ ਉਨ੍ਹਾਂ ਦੇ ਪਤੀ ਅਮਿਤਾਭ ਦੇ ਨਾਂ ਨਾਲ ਬੁਲਾਇਆ ਸੀ।ਇਸ ਤੋਂ ਬਾਅਦ ਅਦਾਕਾਰਾ ਗੁੱਸੇ ‘ਚ ਆ ਗਈ ਅਤੇ ਪੁੱਛਿਆ ਕਿ ਕੀ ਔਰਤਾਂ ਦੀ ਆਪਣੀ ਪਛਾਣ ਨਹੀਂ ਹੁੰਦੀ। ਹਾਲਾਂਕਿ ਇਸ ਪੂਰੇ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੈਸਲਾ ਪਲਟ ਲਿਆ। ਖੁਦ ਜਯਾ ਬੱਚਨ ਨੇ ਬਾਅਦ ‘ਚ ਆਪਣੇ ਪਤੀ ਅਮਿਤਾਭ ਦਾ ਨਾਂ ਆਪਣੇ ਨਾਂ ਨਾਲ ਜੋੜਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ ‘ਤੇ ਮਾਣ ਹੈ।
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ