‘ਭਾਰਤੀਆਂ ਨੇ ਫਾਈਨਾਂਸ਼ੀਅਲ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਕੀਤਾ ਹੈਂਡਲ ਪਰ ਮਹਿੰਗਾਈ ਦੀ ਚਿੰਤਾ ਸਤਾ ਰਹੀ’

ਸਰਕਾਰੀ ਯੋਜਨਾਵਾਂ ਦੇ ਕਾਰਨ ਜੀਵਨ ਦੀ ਲਾਗਤ ਘੱਟ
ਇਪਸੋਸ ਇੰਡੀਆ ਦੇ ਸੀ. ਈ. ਓ. ਅਮਿਤ ਅਦਾਰਕਰ ਨੇ ਦੱਸਿਆ ਕਿ ਗਰੀਬਾਂ ਲਈ ਮੁਫਤ ਰਾਸ਼ਨ, ਸਰਕਾਰ ਵੱਲੋਂ ਸੰਚਾਲਿਤ ਦਵਾਖਾਨਿਆਂ ’ਚ ਸਬਸਿਡੀ, ਤੇਲ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣਾ, ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਆਰੋਗਿਆ ਯੋਜਨਾ ਆਦਿ ਨੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਅਤੇ ਆਮ ਜਨਤਾ ’ਤੇ ਜੀਵਨ ਦੀ ਉੱਚ ਲਾਗਤ ਦੇ ਅਸਰ ਨੂੰ ਘੱਟ ਕੀਤਾ ਹੈ। ਸਰਵੇਖਣ ’ਚ ਸ਼ਾਮਲ 19 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਰਾਮ ਨਾਲ ਰਹਿ ਰਹੇ ਹਨ। 34 ਫੀਸਦੀ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਠੀਕ-ਠਾਕ ਹੈ, 20 ਫੀਸਦੀ ਕਿਸੇ ਤਰ੍ਹਾਂ ਨਾਲ ਗੁਜ਼ਾਰਾ ਕਰ ਰਹੇ ਹਨ ਤੇ ਸਿਰਫ 22 ਫੀਸਦੀ ਨੇ ਕਿਹਾ ਕਿ ਢੰਗ ਨਾਲ ਜਿਊਣ ’ਚ ਮੁਸ਼ਕਿਲ ਆ ਰਹੀ ਹੈ।
45 ਫੀਸਦੀ ਨੂੰ ਮਹਿੰਗਾਈ ਤੋਂ ਰਾਹਤ ਦੀ ਉਮੀਦ ਨਹੀਂ
ਰਿਪੋਰਟ ਅਨੁਸਾਰ 45 ਫੀਸਦੀ ਲੋਕਾਂ ਨੂੰ ਭਰੋਸਾ ਨਹੀਂ ਹੈ ਕਿ ਮਹਿੰਗਾਈ ਕਦੇ ਘੱਟ ਹੋਵੇਗੀ। ਉੱਧਰ 20 ਫੀਸਦੀ ਲੋਕਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਤੋਂ ਬਾਅਦ ਮਹਿੰਗਾਈ ਸਥਿਰ ਹੋ ਜਾਵੇਗੀ, 12 ਫੀਸਦੀ ਲੋਕਾਂ ਨੂੰ ਇਕ ਸਾਲ ਦੇ ਅੰਦਰ ਹਾਲਾਤ ਆਮ ਵਰਗੇ ਹੋਣ ਦੀ ਉਮੀਦ ਹੈ। 9 ਫੀਸਦੀ ਲੋਕਾਂ ਨੂੰ 6 ਮਹੀਨਿਆਂ ’ਚ, 6 ਫੀਸਦੀ ਲੋਕਾਂ ਨੂੰ 3 ਮਹੀਨਿਆਂ ’ਚ ਤੇ 7 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇਹ ਪਹਿਲਾਂ ਹੀ ਸਥਿਰ ਹੋ ਚੁੱਕੀ ਹੈ। ਜ਼ਿਆਦਾਤਰ ਸ਼ਹਿਰੀ ਭਾਰਤੀਆਂ ਭਾਵ 54 ਫੀਸਦੀ ਨੂੰ ਉਮੀਦ ਹੈ ਕਿ ਅਗਲੇ ਸਾਲ ਮਹਿੰਗਾਈ ਹੋਰ ਵਧੇਗੀ
ਆਰ. ਬੀ. ਆਈ. ਦੇ ਸਰਵੇ ’ਚ ਵੀ ਮਹਿੰਗਾਈ ਵੱਡਾ ਮੁੱਦਾ
ਆਰ. ਬੀ. ਆਈ. ਦੇ ਨਵੰਬਰ ਦੇ ਸਰਵੇ ਅਨੁਸਾਰ ਭਾਰਤੀ ਪਰਿਵਾਰਾਂ ਨੂੰ ਲੱਗਦਾ ਹੈ ਕਿ ਅੱਗੇ ਮਹਿੰਗਾਈ ਹੋਰ ਵਧੇਗੀ। ਇਸ ਦੇ ਨਾਲ ਹੀ ਕਮਜ਼ੋਰ ਸੈਂਟੀਮੈਂਟ ਦੇ ਚਲਦਿਆਂ ਕੰਜ਼ਿਊਮਰਜ਼ ਦੇ ਆਤਮਵਿਸ਼ਵਾਸ ਨੂੰ ਵੀ ਝਟਕਾ ਲੱਗਾ ਹੈ। ਨਵੰਬਰ ਦੇ ਸਰਵੇਖਣ ਦੌਰਾਨ ਮੌਜੂਦਾ ਮਹਿੰਗਾਈ ਨੂੰ ਲੈ ਕੇ ਪਰਿਵਾਰਾਂ ਦੀ ਔਸਤ ਧਾਰਨਾ ’ਚ 30 ਆਧਾਰ ਅੰਕਾਂ ਦਾ ਵਾਧਾ ਹੋਇਆ ਅਤੇ ਇਹ 8.4 ਫੀਸਦੀ ਹੋ ਗਈ, ਜੋ ਸਤੰਬਰ 2024 ਦੇ ਸਰਵੇਖਣ ਦੇ ਪੜਾਅ ਦੌਰਾਨ 8.1 ਫੀਸਦੀ ਸੀ।
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ