ਘਟਨਾ ਦਾ ਵਿਸਥਾਰ
ਪੁਲਸ ਨੇ ਕਿਹਾ ਕਿ ਸਾਨੂੰ ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲੀ ਸੀ ਕਿ ਇਕ ਬਜ਼ੁਰਗ ਔਰਤ ਬੇਸਹਾਰਾ ਹਾਲਤ ਵਿਚ ਜੰਗਲ 'ਚ ਮਿਲੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਔਰਤ ਦੇ ਪੋਤੇ ਨੇ ਹੀ ਉਸਨੂੰ ਇੱਥੇ ਛੱਡਿਆ ਸੀ। 70 ਸਾਲਾ ਬਜ਼ੁਰਗ ਕੂੜੇ ਦੇ ਢੇਰ ਨੇੜੇ ਮਿਲ ਸੀ ਅਤੇ ਉਸ ਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਸੀ. ਸੀ. ਟੀ. ਵੀ. ਫੁਟੇਜ ਵਿਚ ਬਜ਼ੁਰਗ ਦੇ ਪੋਤੇ ਸਾਗਰ ਸ਼ੇਵਾਲੇ (33), ਜੀਜਾ ਬਾਬਾ ਸਾਹਿਬ ਗਾਇਕਵਾੜ (70) ਅਤੇ ਆਟੋ ਰਿਕਸ਼ਾ ਚਾਲਕ ਸੰਜੇ ਕਾਦਰੇਸ਼ਮ (27) ਨੂੰ ਔਰਤ ਨੂੰ ਉਸ ਥਾਂ 'ਤੇ ਛੱਡਦੇ ਹੋਏ ਵੇਖਿਆ ਗਿਆ, ਜਿੱਥੇ ਉਹ ਮਿਲੀ ਸੀ।
ਗ੍ਰਿਫਤਾਰੀ ਅਤੇ ਕਾਰਵਾਈ
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੋਤੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ 'ਤੇ ਵੱਡੇ ਬਜ਼ੁਰਗਾਂ ਨਾਲ ਦੁਰਵਿਵਹਾਰ ਕਰਨ ਦੀ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਾ ਸਿਰਫ਼ ਇਕ ਕਾਨੂੰਨੀ ਮਾਮਲਾ ਹੈ, ਸਗੋਂ ਇਹ ਸਮਾਜ ਵਾਸਤੇ ਵੀ ਇੱਕ ਵੱਡਾ ਸਵਾਲ ਹੈ ਕਿ ਅਸੀਂ ਆਪਣੇ ਵੱਡਿਆਂ ਨਾਲ ਕਿੰਨਾ ਬੇਰਹਿਮ ਵਤੀਰਾ ਕਰ ਰਹੇ ਹਾਂ। ਸੀਸੀਟੀਵੀ ਫੁਟੇਜ 'ਚ ਇਹ ਖੁਲਾਸਾ ਹੋਇਆ ਹੈ ਕਿ ਦੋਸ਼ੀ ਜੋ ਕਿ ਬੋਰੀਵਲੀ ਦਾ ਨਿਵਾਸੀ ਹੈ, 21 ਜੂਨ ਦੀ ਰਾਤ ਬਜ਼ੁਰਗ ਔਰਤ ਨੂੰ ਪਹਿਲਾਂ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸ਼ਤਾਬਦੀ ਹਸਪਤਾਲ ਲੈ ਕੇ ਗਿਆ ਪਰ ਜਦੋਂ ਹਸਪਤਾਲ ਦੇ ਅਧਿਕਾਰੀਆਂ ਨੇ ਬਜ਼ੁਰਗ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਉਹ ਆਰੇ ਜੰਗਲ ਲੈ ਗਿਆ ਅਤੇ ਉੱਥੇ ਛੱਡ ਆਇਆ। ਇਕ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦਾ ਇਲਾਜ ਹੁਣ ਸ਼ਹਿਰ ਦੇ ਜੁਹੂ ਖੇਤਰ ਵਿਚ ਸਥਿਤ ਸਰਕਾਰੀ ਕੂਪਰ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ