Air India ਦੇ ਪਾਇਲਟ ਦਾ ਹੈਰਾਨੀਜਨਕ ਕਾਰਾ: ਏਅਰਪੋਰਟ 'ਤੇ 9 ਘੰਟੇ ਫਸੇ ਰਹੇ 180 ਯਾਤਰੀ
ਨੈਸ਼ਨਲ ਡੈਸਕ : ਏਅਰ ਇੰਡੀਆ ਦੀ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਦਰਅਸਲ ਪੈਰਿਸ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਪਾਇਲਟ ਨੇ ਜੈਪੁਰ ਏਅਰਪੋਰਟ 'ਤੇ ਜਹਾਜ਼ ਨੂੰ ਛੱਡ ਦਿੱਤਾ ਅਤੇ ਡਿਊਟੀ ਦੇ ਘੰਟੇ ਖ਼ਤਮ ਹੋਣ ਦਾ ਹਵਾਲਾ ਦਿੰਦੇ ਹੋਏ ਫਲਾਈਟ ਕਲੀਅਰੈਂਸ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਜਹਾਜ਼ ਨੂੰ ਛੱਡ ਦਿੱਤਾ। ਇਸ ਕਾਰਨ ਫਲਾਈਟ 'ਚ ਸਵਾਰ 180 ਤੋਂ ਵੱਧ ਯਾਤਰੀ 9 ਘੰਟੇ ਤਕ ਪ੍ਰੇਸ਼ਾਨ ਰਹੇ। ਆਖਰਕਾਰ ਉਨ੍ਹਾਂ ਨੂੰ ਸੜਕ ਮਾਰਗ ਰਾਹੀਂ ਦਿੱਲੀ ਭੇਜ ਦਿੱਤਾ ਗਿਆ। ਏਅਰ ਇੰਡੀਆ ਦੀ ਇੱਕ ਅੰਤਰਰਾਸ਼ਟਰੀ ਉਡਾਣ ਵਿੱਚ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਦਰਅਸਲ ਪੈਰਿਸ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਪਾਇਲਟ ਨੇ ਜੈਪੁਰ ਏਅਰਪੋਰਟ 'ਤੇ ਜਹਾਜ਼ ਨੂੰ ਛੱਡ ਦਿੱਤਾ ਅਤੇ ਡਿਊਟੀ ਦੇ ਘੰਟੇ ਖ਼ਤਮ ਹੋਣ ਦਾ ਹਵਾਲਾ ਦਿੰਦੇ ਹੋਏ ਫਲਾਈਟ ਕਲੀਅਰੈਂਸ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਜਹਾਜ਼ ਨੂੰ ਛੱਡ ਦਿੱਤਾ। ਇਸ ਕਾਰਨ ਫਲਾਈਟ 'ਚ ਸਵਾਰ 180 ਤੋਂ ਵੱਧ ਯਾਤਰੀ 9 ਘੰਟੇ ਤਕ ਪ੍ਰੇਸ਼ਾਨ ਰਹੇ ਅਤੇ ਆਖਰਕਾਰ ਉਨ੍ਹਾਂ ਨੂੰ ਸੜਕ ਰਾਹੀਂ ਦਿੱਲੀ ਭੇਜ ਦਿੱਤਾ ਗਿਆ। ਫਲਾਈਟ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਦੇ ਨਿਰਦੇਸ਼ਾਂ 'ਤੇ ਪਾਇਲਟ ਨੇ ਰਾਤ 12:10 'ਤੇ ਜੈਪੁਰ ਏਅਰਪੋਰਟ 'ਤੇ ਫਲਾਈਟ ਨੂੰ ਲੈਂਡ ਕਰਵਾਇਆ। ਪਾਇਲਟ ਨੇ ਇਸ ਤੋਂ ਬਾਅਦ ਕਲੀਅਰੈਂਸ ਦਾ ਇੰਤਜ਼ਾਰ ਕੀਤਾ ਤਾਂ ਜੋ ਉਹ ਦਿੱਲੀ ਲਈ ਫਲਾਈਟ ਨਾਲ ਅੱਗੇ ਵਧਾ ਸਕੇ। ਪਰ ਜਦੋਂ ਦੁਪਹਿਰ ਤੱਕ ਕਲੀਅਰੈਂਸ ਨਾ ਮਿਲੀ ਤਾਂ ਪਾਇਲਟ ਡਿਊਟੀ ਸਮਾਂ ਪੂਰਾ ਹੋਣ ਦਾ ਬਹਾਨਾ ਬਣਾ ਕੇ ਜਹਾਜ਼ ਨੂੰ ਛੱਡ ਕੇ ਵਾਪਸ ਚਲਾ ਗਿਆ। ਪਾਇਲਟ ਦੀ ਇਸ ਕਾਰਵਾਈ ਕਾਰਨ ਪੈਰਿਸ ਤੋਂ ਦਿੱਲੀ ਆ ਰਹੇ 180 ਤੋਂ ਵੱਧ ਯਾਤਰੀ ਜੈਪੁਰ ਹਵਾਈ ਅੱਡੇ 'ਤੇ ਫਸ ਗਏ। ਇਸ 'ਤੇ ਯਾਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਦਲਵੀਂ ਉਡਾਣ ਦੀ ਮੰਗ ਕੀਤੀ ਪਰ ਏਅਰਲਾਈਨਜ਼ ਨੇ ਕੋਈ ਪ੍ਰਬੰਧ ਨਹੀਂ ਕੀਤਾ। ਆਖਰਕਾਰ ਯਾਤਰੀਆਂ ਨੂੰ ਟੈਕਸੀ ਅਤੇ ਬੱਸਾਂ ਰਾਹੀਂ ਦਿੱਲੀ ਭੇਜਣ ਦਾ ਫ਼ੈਸਲਾ ਕੀਤਾ ਗਿਆ। ਯਾਤਰੀਆਂ ਨੇ ਇਸ ਘਟਨਾ 'ਤੇ ਏਅਰ ਇੰਡੀਆ ਦੇ ਖ਼ਿਲਾਫ਼ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਇਸ ਨੂੰ ਆਪਣੀ ਯਾਤਰਾ ਦਾ ਬਹੁਤ ਬੁਰਾ ਅਨੁਭਵ ਦੱਸਿਆ।