ਅਦਾਕਾਰ ਅਨੁਪਮ ਖੇਰ ਦੇ ਕਰੀਬੀ ਦਾ ਹੋਇਆ ਦਿਹਾਂਤ, ਇਮੋਸ਼ਨਲ ਵੀਡੀਓ ਕੀਤਾ ਸਾਂਝਾਂ
.jpg)
ਅਦਾਕਾਰ ਅਨੁਪਮ ਖੇਸ ਇਸ ਸਮੇਂ ਬਹੁਤ ਸਦਮੇ 'ਚ ਹਨ। ਅਦਾਕਾਰ ਦੇ ਬਹੁਤ ਹੀ ਕਰੀਬੀ ਵਿਅਕਤੀ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣਾ ਦੁੱਖ ਸਾਂਝਾ ਕੀਤਾ ਹੈ। ਦਰਅਸਲ ਅਨੁਪਮ ਖੇਰ ਨੇ ਆਪਣਾ ਚਾਰਟਰਡ ਅਕਾਊਂਟੈਂਟ ਗੁਆ ਦਿੱਤਾ ਹੈ, ਜਿਸ ਦੇ ਜਾਣ ਨਾਲ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਹੈ। ਉਸ ਨੇ ਦੱਸਿਆ ਕਿ ਇਹ ਉਸ ਲਈ ਨਿੱਜੀ ਘਾਟਾ ਹੈ, ਕਿਉਂਕਿ ਸੀ.ਏ. ਨਾਲ ਉਸ ਦਾ ਸਬੰਧ 40 ਸਾਲ ਪੁਰਾਣਾ ਸੀ।
ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਪਾਠਕ ਸਾਹਿਬ ਮਹਾਨ, ਤੁਸੀਂ ਲੋਕ ਪਾਠਕ ਸਾਹਿਬ ਨੂੰ ਨਹੀਂ ਜਾਣਦੇ। ਉਹ ਪਿਛਲੇ 40 ਸਾਲਾਂ ਤੋਂ ਮੇਰਾ ਚਾਰਟਰਡ ਅਕਾਊਂਟੈਂਟ ਸੀ। ਕੱਲ੍ਹ ਉਨ੍ਹਾਂ ਦਾ ਦਿਹਾਂਤ ਹੋ ਗਿਆ ਅਤੇ ਇਹ ਮੇਰੇ ਲਈ ਇੱਕ ਯੁੱਗ ਦਾ ਅੰਤ ਸੀ। ਯੁੱਗ- ਇਮਾਨਦਾਰੀ, ਸਾਦਗੀ, ਅਨੁਸ਼ਾਸਨ ਦਾ। ਪਾਠਕ ਸਾਹਬ ਨੇ ਮੈਨੂੰ ਸਿਖਾਇਆ ਕਿ ਕਿਵੇਂ ਸਫਲ ਰਹਿਣਾ ਹੈ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ। ਵੀਡੀਓ ਲੰਬੀ ਹੈ ਪਰ ਅੰਤ ਤੱਕ ਦੇਖਣ ਦੀ ਕੋਸ਼ਿਸ਼ ਕਰੋ
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ