ਫਿਰੋਜ਼ਪੁਰ ਦੇ ਮਲਵਲ ਰੋਡ ‘ਤੇ ਦਪਹਿਰ ਕਰੀਬ 2 ਵਜੇ ਬਾਈਕ ‘ਤੇ ਆਏ ਨਕਾਬਪੋਸ਼ਾਂ ਵਲੋਂ ਨੌਜਵਾਨ 'ਤੇ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
Read moreਪੰਜਾਬ ਦੀ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਬੁੱਧਵਾਰ ਨੂੰ ਪੰਜਾਬ ਸੈਰ-ਸਪਾਟਾ ਸੰਮੇਲਨ ਅਤੇ ਟਰੈਵਲ ਮਾਰਟ-2023 ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਗਠਜੋੜ ਸਬੰਧੀ ਖੁੱਲ੍ਹ ਕੇ ਬੋਲੇ। ਉਨ੍ਹਾਂ ਸਪੱਸ਼ਟ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ। 'ਆਪ' ਲੋਕ ਸਭਾ ਦੀਆਂ ਸਾਰੀਆਂ ਯਾਨੀ 13 ਸੀਟਾਂ 'ਤੇ ਇਕੱਲੀ ਚੋਣ ਲੜੇਗੀ।
Read moreਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਵੱਡੀ ਰਾਹਤ ,ਪੰਜਾਬ ਸਰਕਾਰ ਨੇ ਬਕਾਇਆ ਜਮ੍ਹਾਂ ਕਰਵਾਉਣ 'ਤੇ ਇਸ ਤਾਰੀਕ ਤਕ ਦਿੱਤੀ ਛੋਟ
Read moreਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਗੈਰ-ਜ਼ਿੰਮੇਵਾਰ ਤੇ ਝੂਠੇ ਵਾਅਦਿਆਂ ਵਾਲੀ ਸਰਕਾਰ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਇਹ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ ਜਿਸ ਨੂੰ ਸੱਤਾ ’ਤੇ ਰਹਿਣ ਦਾ ਕੋਈ ਹੱਕ ਨਹੀਂ। ਉਨ੍ਹਾਂ ਨੇ ਐਤਵਾਰ ਨੂੰ ਲੁਧਿਆਣਾ ਫੇਰੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਇਸ਼ਤਿਹਾਰਬਾਜ਼ੀ ’ਤੇ ਲੋਕਾਂ ਦਾ ਸਰਮਾਇਆ ਉਡਾ ਰਹੀ ਹੈ।
Read moreਸੂਬੇ ਭਰ ਦੇ ਸਰਕਾਰੀ ਸਕੂਲਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਸਰਕਾਰ ਤੇ ਸਿੱਖਿਆ ਵਿਭਾਗ ਨੇ 2042 ਸਕੂਲਾਂ 'ਚ ਕੈਂਪਸ ਮੈਨੇਜਰ ਨਿਯੁਕਤ ਕਰਨ ਦੀ ਤਿਆਰੀ ਕਰ ਲਈ ਹੈ। ਪਹਿਲੇ ਪੜਾਅ 'ਚ 300 ਸਕੂਲਾਂ 'ਚ ਪ੍ਰਬੰਧਕ ਨਿਯੁਕਤ ਕੀਤੇ ਜਾਣਗੇ, ਜਿਨ੍ਹਾਂ ਵਿਚ 150 ਸਾਬਕਾ ਸੈਨਿਕ ਤੇ 150 ਸੇਵਾਮੁਕਤ ਨਾਗਰਿਕ ਹੋਣਗੇ। ਉਨ੍ਹਾਂ ਨੂੰ ਕੈਂਪਸ ਮੈਨੇਜਰ ਨਿਯੁਕਤ ਕੀਤਾ ਜਾਵੇਗਾ।
Read moreਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਦੁਪਹਿਰੇ 2 ਵਜੇ ਲਾਈਵ ਹੋ ਕੇ ਪਟਵਾਰੀਆਂ ਸਬੰਧੀ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ 710 ਪਟਵਾਰੀਆਂ ਨੂੰ ਜਲਦ ਹੀ ਨਿਯੁਕਤੀ ਪੱਤਰ ਦੇਣ ਦੇ ਕੇ ਜੁਆਇਨਿੰਗ ਕਰਵਾਈ ਜਾਵੇਗੀ। ਅੰਡਰ ਟ੍ਰੇਨਿੰਗ 741 ਪਟਵਾਰੀਆਂ ਨੂੰ ਫੀਲਡ 'ਚ ਲਿਆਂਦਾ ਜਾ ਰਿਹਾ ਹੈ ਜਿਨ੍ਹਾਂ ਦੀ ਸਿਰਫ਼ 2-3 ਮਹੀਨਿਆਂ ਦੀ ਟ੍ਰੇਨਿੰਗ ਬਾਕੀ ਹੈ।
Read moreਲੁਧਿਆਣਾ ਦੇ ਢੰਡਾਰੀ ਕਲਾਂ 'ਚ ਊਸ਼ਾ ਕੰਪਨੀ ਦੇ ਨਾਂ ਦੀਆਂ ਨਕਲੀ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੱਥੇ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਨੇ ਕਾਪੀਰਾਈਟ ਐਕਟ ਮੁਤਾਬਕ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। ਕਰੀਬ 5 ਕਰੋੜ ਦਾ ਮਾਲ ਉਨ੍ਹਾਂ ਨੂੰ ਬਰਾਮਦ ਹੋਇਆ, ਜੋ ਜਾਅਲੀ ਮਾਰਕਾ ਲਾ ਕੇ ਬੰਗਲਾਦੇਸ਼ ਭੇਜਿਆ ਜਾਣਾ ਸੀ।
Read moreਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸੂਬੇ ਵਿਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਆਈ. ਐੱਨ. ਡੀ. ਆਈ. ਏ.) ਨਾਲ ਜੁੜਨ ਦੀ ਕੋਸ਼ਿਸ਼ ਦੀ ਨਿੰਦਾ ਕੀਤੀ ਹੈ।
Read moreਸ਼ਹਿਰ ਦੇ ਖਿਡਾਰੀਆਂ ਦਾ ਆਖਿਰਕਾਰ 41 ਸਾਲ ਦਾ ਇੰਤਜ਼ਾਰ ਖ਼ਤਮ ਹੋ ਗਿਆ। ਪੰਜਾਬ ਦੇ ਗਵਰਨਰ ਅਤੇ ਸ਼ਹਿਰ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ਦੀ ਖੇਡ ਨੀਤੀ ਲਾਂਚ ਕੀਤੀ। ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਦੇ ਐਥਲੀਟਾਂ ਨੂੰ ਵੀ ਤੋਹਫ਼ੇ ਦਿੰਦੇ ਹੋਏ ਸ਼ਹਿਰ ’ਚ ਬਣੇ ਪਹਿਲੇ ਸਿੰਥੈਟਿਕ ਟ੍ਰੈਕ ਦਾ ਉਦਘਾਟਨ ਕੀਤਾ। ਸਪੋਰਟਸ ਵਿਭਾਗ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਖੇਡ ਨੀਤੀ ਅਤੇ ਸਿੰਥੈਟਿਕ ਟ੍ਰੈਕ ਦਾ ਤੋਹਫਾ ਸ਼ਹਿਰ ਦੇ ਖਿਡਾਰੀਆਂ ਨੂੰ ਦਿੱਤਾ ਹੈ।
Read moreਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਕਦਮ ਚੁੱਕਦਿਆਂ ਅੱਜ ਪਾਰਟੀ ਦੇ 15 ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਇਸ ਸੂਚੀ ਮੁਤਾਬਕ ਬਰਨਾਲਾ ਤੋਂ ਬਾਬਾ ਟੇਕ ਸਿੰਘ, ਸੰਗਰੂਰ ਤੋਂ ਤੇਜਿੰਦਰ ਸਿੰਘ ਸੰਘੇੜੀ, ਮਾਲੇਰਕੋਟਲਾ ਤੋਂ ਤਰਲੋਚਨ ਸਿੰਘ ਧਲੇਰ, ਬਠਿੰਡਾ (ਰੂਰਲ) ਤੋਂ ਬਲਕਾਰ ਸਿੰਘ ਗੋਨਿਆਣਾ, ਮਾਨਸਾ ਤੋਂ ਗੁਰਮੇਲ ਸਿੰਘ, ਮੁਕਤਸਰ ਤੋਂ ਪ੍ਰੀਤ ਇੰਦਰ ਸਿੰਘ, ਫਤਿਹਗੜ੍ਹ ਸਾਹਿਬ ਤੋਂ ਸ਼ਰਨਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
Read more