ਫਿਰੋਜ਼ਪੁਰ ਦੇ ਮਲਵਲ ਰੋਡ ‘ਤੇ ਦਪਹਿਰ ਕਰੀਬ 2 ਵਜੇ ਬਾਈਕ ‘ਤੇ ਆਏ ਨਕਾਬਪੋਸ਼ਾਂ ਵਲੋਂ ਨੌਜਵਾਨ 'ਤੇ ਤਾਬੜਤੋੜ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਦੁਪਹਿਰ 2 ਵਜੇ ਦੇ ਕਰੀਬ ਬਾਈਕ ‘ਤੇ ਸਵਾਰ ਹੋ ਕੇ 6 ਹਮਲਾਵਰ ਆਏ ਅਤੇ ਉਨ੍ਹਾਂ ਇੱਕ ਨੌਜਵਾਨ ‘ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਨੌਜਵਾਨ ਦੇ ਮੂੰਹ 'ਤੇ ਅਤੇ ਦੂਜੀ ਬਾਂਹ 'ਤੇ ਲੱਗੀ। ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਜ਼ਖ਼ਮੀ ਨੌਜਵਾਨ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸ ਦੀ ਪਛਾਣ ਅਮਿਤ ਕੁਮਾਰ ਵਜੋਂ ਹੋਈ ਹੈ। ਉੱਥੇ ਹੀ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ 'ਚ ਸਾਫ ਤੌਰ ‘ਤੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਇਕ ਮੁੰਡਾ ਮੋਟਰਸਾਈਕਲ ਛੱਡ ਕੇ ਭੱਜਦਾ ਹੈ ਅਤੇ ਪਿੱਛੇ ਤੋਂ ਮੋਟਰਸਾਈਕਲ 'ਤੇ ਆ ਰਹੇ ਨਕਾਬਪੋਸ਼ ਬਦਮਾਸ਼ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ। ਨੇੜੇ ਖੜ੍ਹੇ ਲੋਕ ਆਪਣੀ ਜਾਨ ਬਚਾਉਂਦੇ ਹੋਇਆਂ ਭੱਜਦੇ ਨਜ਼ਰ ਆ ਰਹੇ ਹਨ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨੌਜਵਾਨ 'ਤੇ ਗੋਲੀ ਕਿਉਂ ਚਲਾਈ ਗਈ।
ਸ਼ਹਿਰ 'ਚ ਬਿਨਾ ਹਾਈ ਸਕਿਓਰਿਟੀ ਨੰਬਰ ਪਲੇਟ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਇਨ੍ਹਾਂ ਵਾਹਨ ਚਾਲਕਾਂ ਦੇ ਧੜਾਧੜ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਵਾਈ, ਉਹ ਲਗਵਾ ਲੈਣ।
ਮੈਗਾ ਸਟਾਰ ਅਮਿਤਾਭ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਪ੍ਰਸਿੱਧ ਜੋੜੀਆਂ 'ਚੋਂ ਇਕ ਹਨ। ਇਸ ਜੋੜੇ ਦੇ 16 ਸਾਲਾਂ ਵਿਆਹੁਤਾ ਜੀਵਨ 'ਚ ਕਈ ਉਤਰਾਅ-ਚੜ੍ਹਾਅ ਆਏ ਪਰ ਇਨ੍ਹਾਂ ਦੋਵਾਂ ਨੇ ਕਦੇ ਵੀ ਇਸ ਨੂੰ ਜਨਤਕ ਨਹੀਂ ਹੋਣ ਦਿੱਤਾ। ਦਰਅਸਲ ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਵਿਆਹੁਤਾ ਅਤੇ ਨਿੱਜੀ ਜ਼ਿੰਦਗੀ ਨੂੰ ਕਾਫ਼ੀ ਪ੍ਰਾਈਵੇਟ ਰੱਖਦੇ ਹਨ।
ਅੱਜ-ਕੱਲ੍ਹ, ਵੱਡੇ ਹੋਟਲ ਅਤੇ ਰਿਜ਼ੋਰਟ ਗਾਹਕਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਦੇ ਰਹਿਣ ਅਨੁਭਵ ਨੂੰ ਸ਼ਾਨਦਾਰ ਬਣਾਉਣ ਲਈ ਸਪਾ, ਮਸਾਜ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਜੋ ਬਿਨਾਂ ਸ਼ੱਕ ਕੰਮ ਵੀ ਕਰ ਰਿਹਾ ਹੈ। ਸਟੀਮ ਬਾਥ ਸਪਾ ਦਾ ਇੱਕ ਬਹੁਤ ਮਹੱਤਵਪੂਰਨ ਸਟੈੱਪ ਹੈ, ਜਿਸਦੀ ਸਹੂਲਤ ਹੁਣ ਜਿੰਮ ਵਿੱਚ ਵੀ ਉਪਲਬਧ ਹੈ। ਸਟੀਮ ਬਾਥ ਚਮੜੀ ਲਈ ਬਹੁਤ ਵਧੀਆ ਹੈ ਪਰ ਇਸਨੂੰ ਲੈਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜਿਸ ਵੱਲ ਬਹੁਤੇ ਲੋਕ ਧਿਆਨ ਨਹੀਂ ਦਿੰਦੇ।