ਹਾਂਗਕਾਂਗ 'ਚ ਮਿਲੇ ਧੋਖੇ ਕਾਰਨ ਬਦਤਰ ਹੋ ਗਈ ਸੀ ਪੰਜਾਬੀ ਨੌਜਵਾਨ ਦੀ ਜ਼ਿੰਦਗੀ, ਇੰਝ ਹੋਈ ਵਤਨ ਵਾਪਸੀ

ਲੋਹੀਆਂ ਖ਼ਾਸ - ਕਾਰੋਬਾਰ ਸਾਥੀ ਵੱਲੋਂ ਦਿੱਤੇ ਧੋਖੇ ਕਾਰਨ ਹਾਂਗਕਾਂਗ ਵਿੱਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਇਆ ਜ਼ਿਲ੍ਹਾ ਗੁਰਦਾਸਪੁਰ ਦਾ ਨੌਜਵਾਨ ਬਲਜਿੰਦਰ ਸਿੰਘ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾ ਸਦਕਾ ਵਾਪਸ ਘਰ ਪਰਤ ਆਇਆ ਹੈ। ਨਿਰਮਲ ਕੁਟੀਆ ਪਹੁੰਚੇ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਕਾਰੋਬਾਰ ਸਾਥੀ ਨੇ ਉਸ ਨਾਲ 22 ਲੱਖ ਦੀ ਠੱਗੀ ਮਾਰ ਲਈ ਸੀ, ਜਿਸ ਨੇ ਹਾਂਗਕਾਂਗ ਵਿੱਚ ਉਸ ਦਾ ਸਾਰਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਸੀ। ਉਸ ਨੇ ਦੱਸਿਆ ਕਿ ਇਸ ਧੋਖੇ ਕਾਰਨ ਦਿਮਾਗ 'ਤੇ ਅਜਿਹਾ ਸਦਮਾ ਲੱਗਾ ਕਿ ਉਹ ਉੱਥੇ ਆਪਣਾ ਮਾਨਸਿਕ ਸੰਤੁਲਨ ਗਵਾ ਬੈਠਾ ਸੀ। ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ 9 ਸਾਲ ਪਹਿਲਾਂ ਭਾਰਤ ਤੋਂ ਹਾਂਗਕਾਂਗ ਗਿਆ ਸੀ। ਜਿੱਥੇ ਉਸ ਦਾ ਵਧੀਆ ਕੰਮ-ਕਾਰ ਚੱਲ ਰਿਹਾ ਸੀ।
ਸਾਲ 2023 ਦੌਰਾਨ ਉਸ ਦੀ ਉੱਥੇ ਇਕ ਪੰਜਾਬੀ ਪਰਿਵਾਰ ਨਾਲ ਮੁਲਾਕਾਤ ਹੋਈ, ਜਿਨ੍ਹਾਂ ਵੱਲੋਂ ਹਾਂਗਕਾਂਗ ਵਿੱਚ ਮਿਲ ਕੇ ਹੋਟਲ/ਰੈਸਟੋਰੈਂਟ ਖੋਹਲਣ ਦੀ ਪੇਸ਼ਕਸ਼ ਕੀਤੀ ਸੀ। ਉਸ ਵੱਲੋਂ ਉਨ੍ਹਾਂ 'ਤੇ ਵਿਸ਼ਵਾਸ਼ ਕਰਦਿਆਂ ਹੋਇਆਂ ਆਪਣੀ ਜੀਵਨ ਭਰ ਦੀ ਕਮਾਈ ਲਗਾ ਕੇ ਹੋਟਲ/ਰੈਸਟੋਰੈਂਟ ਖੋਲ੍ਹਿਆ ਗਿਆ ਸੀ ਪਰ ਰੈਸਟੋਰੈਂਟ ਖੋਲ੍ਹਣ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਦੇ ਸਾਥੀ ਵੱਲੋਂ ਉਸ ਨੂੰ ਹੋਟਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਇਨਸਾਫ਼ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੀ ਉੱਥੇ ਕਿਸੇ ਵੀ ਨਹੀ ਬਾਂਹ ਨਾਂਹ ਫੜੀ। ਜਿਸ ਦਾ ਉਸ ਦੇ ਦਿਮਾਗ ਅਤੇ ਬਹੁਤ ਡੂੰਘਾ ਅਸਰ ਹੋਇਆ ਸੀ। ਉਸ ਨੇ ਦੱਸਿਆ ਕਿ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਤੋਂ ਬਾਅਦ ਉੱਥੇ ਦੀ ਪੁਲਸ ਵੱਲੋਂ ਉਸ ਨੂੰ ਉਥੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਸੀ, ਜਿੱਥੇ ਉਸ ਦਾ ਕਰੀਬਨ 2 ਮਹੀਨਿਆਂ ਤੱਕ ਇਲਾਜ ਚੱਲਦਾ ਰਿਹਾ।
ਇਸ ਮੌਕੇ ਬਲਜਿੰਦਰ ਦੇ ਨਾਲ ਆਏ ਉਸ ਦੇ ਭਰਾ ਜਗਤਾਰ ਸਿੰਘ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਲਗਾਤਾਰ ਉਸ ਦੇ ਭਰਾ ਬਲਜਿੰਦਰ ਦੇ ਕੇਸ ਦੀ ਕੀਤੀ ਗਈ ਪੈਰਵਾਈ ਕਾਰਨ ਹੀ ਬਲਜਿੰਦਰ ਨਾਜੁਕ ਹਾਲਾਤ ਵਿੱਚੋਂ ਨਿਕਲ ਕੇ ਵਾਪਸ ਪਹੁੰਚ ਪਾਇਆ ਹੈ। ਉਨ੍ਹਾਂ ਕਿਹਾ ਕਿ ਬਲਜਿੰਦਰ ਦੇ ਹਾਲਾਤ ਬਾਰੇ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਤਾਂ ਉਨ੍ਹਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਸੀ ਹੋ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਜਦੋਂ ਅਖਬਾਰ ਵਿੱਚ ਸੰਤ ਸੀਚੇਵਾਲ ਜੀ ਵੱਲੋਂ ਨੌਜਵਾਨਾਂ ਦੀ ਭਾਰਤ ਵਾਪਸੀ ਬਾਰੇ ਖ਼ਬਰ ਵੇਖੀ ਤਾਂ ਉਨ੍ਹਾਂ 20 ਅਕਤੂਬਰ 2023 ਨੂੰ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ, ਜਿਨ੍ਹਾਂ ਇਸ ਮਾਮਲੇ ਨੂੰ ਤੁਰੰਤ ਹੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਅਤੇ ਬਲਜਿੰਦਰ 14 ਮਾਰਚ 2024 ਨੂੰ ਸਹੀ ਸਲਾਮਤ ਪਰਿਵਾਰ ਵਿੱਚ ਆ ਗਿਆ ਹੈ। ਉਨ੍ਹਾਂ ਵੱਲੋਂ ਹਾਂਗਕਾਂਗ ਵਿਚਲੇ ਗੁਰਦੁਆਰੇ ਦੇ ਪ੍ਰਧਾਨ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਬਲਜਿੰਦਰ ਨੂੰ ਸਾਂਭਿਆ ਗਿਆ।
ਜਾਣਕਾਰੀ ਦਿੰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਕਿਹਾ ਉਨ੍ਹਾਂ ਵੱਲੋਂ ਇਸ ਸਬੰਧੀ ਉਠਾਏ ਗਏ ਠੋਸ ਕਦਮਾ ਸਦਕਾ ਹੀ ਇਹ ਨੌਜਵਾਨ ਮਾੜੇ ਹਾਲਾਤ ਵਿਚੋਂ ਨਿਕਲ ਕੇ ਆਪਣੇ ਪਰਿਵਾਰ ਵਿੱਚ ਪਹੁੰਚ ਪਾਇਆ ਹੈ। ਸੰਤ ਸੀਚੇਵਾਲ ਨੇ ਦੱਸਿਆ ਉਨ੍ਹਾਂ ਕੋਲੋਂ ਬਹੁਤੇ ਕੇਸ ਅਜਿਹੇ ਆ ਰਹੇ ਹਨ ਜੋ ਜਾਂ ਤਾਂ ਏਜੰਟਾਂ ਜਾਂ ਆਪਣਿਆਂ ਵੱਲੋਂ ਦਿੱਤੇ ਧੋਖੇ ਕਾਰਨ ਵਿਦੇਸ਼ਾਂ ਵਿੱਚ ਫਸ ਜਾਂਦੇ ਹਨ ਅਤੇ ਉੱਥੇ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਵਿਦੇਸ਼ਾਂ ਵੱਲ ਜਾਣ ਦੀ ਇਸ ਤਾਂਘ ਵਿੱਚ ਇੰਨੇ ਵੀ ਅੰਨ੍ਹੇ ਨਾ ਹੋ ਹੋਵੋ ਕਿ ਲਾਲਚ ਵਿੱਚ ਆ ਕੇ ਆਪਣੇ ਹੱਥੀਂ ਹੀ ਆਪਣੀ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਲਵੋ।
ਬਿਹਾਰ 'ਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ ਦੇ ਮੁੱਦੇ 'ਤੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਆਪੋ-ਆਪਣੇ ਸਟੈਂਡ 'ਤੇ ਅੜੇ ਰਹਿਣ ਕਾਰਨ ਰਾਜ ਸਭਾ ਵਿੱਚ ਡੈੱਡਲਾਕ ਹੱਲ ਨਹੀਂ ਹੋ ਸਕਿਆ ਅਤੇ ਵਿਰੋਧੀ ਧਿਰ ਦੇ ਮੈਂਬਰ ਇਸ ਮੁੱਦੇ 'ਤੇ ਚਰਚਾ ਦੀ ਮੰਗ 'ਤੇ ਅੜੇ ਰਹਿਣ ਕਾਰਨ ਮੰਗਲਵਾਰ ਨੂੰ ਵੀ ਹੰਗਾਮਾ ਹੋਇਆ
ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ ਹੈ। ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵੇਲੇ ਰਾਸ਼ਨ ਡਿਪੂ 'ਤੇ ਲਾਭਪਾਤਰੀ ਪਰਿਵਾਰਾਂ ਨੂੰ ਵੰਡੀ ਜਾ ਰਹੀ ਕਣਕ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲ ਰਹੀ ਹੈ, ਜਿਨ੍ਹਾਂ ਨੇ ਈ-ਕੇ. ਵਾਈ. ਸੀ. ਕਰਵਾਈ ਹੈ
ਨਾਭਾ ਬਲਾਕ ਦੇ ਕਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ‘ਤੇ ਨਵੀਂ ਦਿੱਲੀ ਨਗਰ ਕੌਂਸਲ ਵਿੱਚ ਜਲ ਸ਼ਕਤੀ ਮੰਤਰੀ ਵੀ. ਸਮਾਣਾ ਵੱਲੋਂ ਪਿੰਡ ਦੀ ਸਫਾਈ ਸਵੱਛ ਭਾਰਤ ਅਭਿਆਨ ਦੇ ਤਹਿਤ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰੂਧਿਆਨ ਸਿੰਘ ਨੂੰ ਜਲ ਮੰਤਰੀ ਵੱਲੋਂ ਸਨਮਾਨ ਦਿੱਤਾ ਗਿਆ ਪਰ 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਸਨ,