ਮ੍ਰਿਤਕਾਂ ਦੀ ਪਛਾਣ ਰੋਹਿਤ ਉਰਫ਼ ਗੋਲੂ (20) ਅਤੇ ਨਵੀ ਉਰਫ਼ ਗਿੰਨੂ (19) ਦੋਵੇਂ ਵਾਸੀ ਲੁਹਾਰੀ ਕਲਾਂ ਵਜੋਂ ਹੋਈ ਹੈ। ਇਨ੍ਹਾਂ ਦਾ ਸਾਥੀ ਹਰਪ੍ਰੀਤ ਸਿੰਘ ਵਾਸੀ ਰਾਮਪੁਰ ਕਲੇਰਾਂ ਗੰਭੀਰ ਜ਼ਖ਼ਮੀ ਹੈ। ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਦੋਰਾਹਾ ਵਿਖੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਵਾਪਰਿਆ।ਪੈਟਰੋਲ ਪੰਪ ਨੇੜੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ। ਇਸ ਦੌਰਾਨ ਦੋਹਾਂ ਮੁੰਡਿਆਂ ਦੀ ਮੌਤ ਹੋ ਗਈ ਅਤੇ ਤੀਜਾ ਜ਼ਖਮੀ ਹੋ ਗਿਆ। ਮੁੰਡਿਆਂ ਦੀ ਮੌਤ ਕਾਰਨ ਪਰਿਵਾਰਾਂ 'ਚ ਸੋਗ ਛਾ ਗਿਆ ਹੈ। ਇਨ੍ਹਾਂ 'ਚੋਂ ਇਕ ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਸਬਜ਼ੀਆਂ ਦਾ ਸੁਆਦ ਹੀ ਨਹੀਂ ਬਲਕਿ ਸਿਹਤ ਨੂੰ ਵੀ ਬੇਹਤਰ ਬਣਾਉਂਦਾ ਹੈ ਜੀਰਾ
ਨਾਰਥ ਬਾਂਬੇ ਦੇ ਦੁਰਗਾ ਪੰਡਾਲ ’ਚ ਪੂਜਾ ਕਰਨ ਪੁੱਜੇ ਬਾਲੀਵੁੱਡ ਸਿਤਾਰੇ
ਸਰਪੰਚ ਬਣਨ ਮਗਰੋਂ ਐਮੀ ਵਿਰਕ ਦੇ ਪਿਤਾ ਦੇ ਬੋਲ, ਸ਼ਰੇਆਮ ਆਖੀ ਇਹ ਗੱਲ, ਹਰ ਪਾਸੇ ਹੋਣ ਲੱਗੀ ਚਰਚਾ