ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਫੇਸਬੁੱਕ ‘ਤੇ ਨਿਸ਼ਾਨਾ ਵਿੰਨ੍ਹਿਆ। ਟਰੂਡੇ ਨੇ ਦੋਸ਼ ਲਾਇਆ ਕਿ ਫੇਸਬੁੱਕ ਨੇ ਦੇਸ਼ ਦੇ ਜੰਗਲਾਂ ਵਿਚ ਲੱਗੀ ਅੱਗ ਦੀਆਂ ਰਿਕਾਰਡ ਘਟਨਾਵਾਂ ਕਾਰਨ ਪੈਦਾ ਹੋਈ ਐਮਰਜੈਂਸੀ ਦੌਰਾਨ ਆਪਣੇ ਮੁਨਾਫੇ ਨੂੰ ਲੋਕਾਂ ਦੀ ਸੁਰੱਖਿਆ ਤੋਂ ਉੱਪਰ ਰੱਖਿਆ। ਕੈਨੇਡਾ 'ਚ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ। ਟਰੂਡੋ ਨੇ ਪ੍ਰਿੰਸ ਐਡਵਰਡ ਆਈਲੈਂਡ ਦੇ ਕੋਰਨਵਾਲ ਵਿੱਚ ਇੱਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਕਿ "ਇਸ ਸਮੇਂ ਇੱਕ ਐਮਰਜੈਂਸੀ ਸਥਿਤੀ ਹੈ ਅਤੇ ਲੋਕਾਂ ਨੂੰ ਪਹਿਲਾਂ ਨਾਲੋਂ ਵੱਧ ਅੱਪ-ਟੂ-ਡੇਟ ਜਾਣਕਾਰੀ ਦੀ ਲੋੜ ਹੈ। ਅਜਿਹੇ 'ਚ ਫੇਸਬੁੱਕ ਕਾਰਪੋਰੇਟ ਮੁਨਾਫੇ ਨੂੰ ਲੋਕਾਂ ਦੀ ਸੁਰੱਖਿਆ ਤੋਂ ਉੱਪਰ ਰੱਖ ਰਹੀ ਹੈ।'' ਉਨ੍ਹਾਂ ਕਿਹਾ ਕਿ ''ਇਹ ਕਲਪਨਾਯੋਗ ਨਹੀਂ ਹੈ ਕਿ ਫੇਸਬੁੱਕ ਵਰਗੀ ਕੰਪਨੀ ਸਥਾਨਕ ਨਿਊਜ਼ ਸੰਸਥਾਵਾਂ ਨੂੰ ਯਕੀਨੀ ਬਣਾਉਣ ਦੀ ਬਜਾਏ ਕਾਰਪੋਰੇਟ ਮੁਨਾਫੇ ਨੂੰ ਪਹਿਲ ਦੇ ਰਹੀ ਹੈ।''
ਕੈਨੇਡਾ ਵਿਚ ਡਿਜੀਟਲ ਕੰਪਨੀਆਂ ਲਈ ਆਪਣੇ ਪਲੇਟਫਾਰਮਾਂ 'ਤੇ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਜਾਂ ਬਦਲਾਅ ਦੇ ਨਾਲ ਪੇਸ਼ ਕੀਤੀਆਂ ਜਾਣ ਵਾਲੀਆਂ ਸਾਰੀਆਂ ਸਮੱਗਰੀਆਂ ਦੇ ਬਦਲ ਸਬੰਧਤ ਮੀਡੀਆ ਸੰਗਠਨਾਂ ਨੂੰ ਭੁਗਤਾਨ ਲਾਜਮੀ ਬਣਾਉਣ ਸਬੰਧੀ ਇੱਕ ਨਵਾਂ ਕਾਨੂੰਨ 'ਆਨਲਾਈਨ ਨਿਊਜ਼ ਐਕਟ' ਪਾਸ ਕੀਤਾ ਗਿਆ ਹੈ। ਇਸ ਕਾਨੂੰਨ ਦੇ ਵਿਰੋਧ ਵਿੱਚ ਮੇਟਾ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਨੇ ਐਲਾਨ ਕੀਤਾ ਕਿ ਉਹ ਆਪਣੇ ਪਲੇਟਫਾਰਮ 'ਤੇ ਕੈਨੇਡੀਅਨ ਨਿਊਜ਼ ਆਈਟਮਾਂ ਨੂੰ ਬਲਾਕ ਕਰੇਗੀ।
ਆਈ-ਡ੍ਰੌਪ ਪਾਉਂਦੇ ਹੀ... ਤੁਰੰਤ ਹੱਟ ਜਾਣਗੀਆਂ ਐਨਕਾਂ, ਫਿਰ ਵੀ ਸੰਤੁਸ਼ਟ ਕਿਉਂ ਨਹੀਂ ਡਾਕਟਰ? ਕਾਰਨ ਵੀ ਜਾਣੋ
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
ਭਰਾ ਨੇ ਤਵਾ ਮਾਰ ਕੇ ਕੀਤਾ ਭਰਾ ਦਾ ਕਤਲ