ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਗਾਇਆ ਗੀਤ ਤਾਂ PM ਮੋਦੀ ਨੇ ਵਜਾਇਆ ਟੇਬਲ, ਦੇਖੋ ਮੁਲਾਕਾਤ

Diljit Dosanjh meets PM Modi : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਪੀਐਮ ਮੋਦੀ ਨੇ ਦਿਲਜੀਤ ਦੀ ਮਿਹਨਤ ਅਤੇ ਉਨ੍ਹਾਂ ਦੇ ਯੋਗਦਾਨ ਦੀ ਤਾਰੀਫ਼ ਕੀਤੀ। ਮੁਲਾਕਾਤ ਦੌਰਾਨ ਦਿਲਜੀਤ ਦੀ ਤਾਰੀਫ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਜਦੋਂ ਭਾਰਤ ਦੇ ਕਿਸੇ ਪਿੰਡ ਦਾ ਕੋਈ ਮੁੰਡਾ ਆਪਣੀ ਲਗਨ ਅਤੇ ਮਿਹਨਤ ਨਾਲ ਦੇਸ਼ ਅਤੇ ਦੁਨੀਆ ਵਿੱਚ ਨਾਮ ਕਮਾਉਂਦਾ ਹੈ, ਤਾਂ ਇੱਕ ਮਾਣ ਮਹਿਸੂਸ ਹੁੰਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ ਹੈ ਅਤੇ ਤੁਸੀਂ ਸੱਚਮੁੱਚ ਲੋਕਾਂ ਦੇ ਦਿਲਜਿੱਤਦੇ ਜਾ ਰਹੇ ਹੋ।
ਦਿਲਜੀਤ ਨੇ ਵੀ ਇਸ ਖਾਸ ਮੌਕੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਰਤ ਦੀ ਮਹਾਨਤਾ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, "ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਭਾਰਤ ਮਹਾਨ ਹੈ। ਪਰ ਜਦੋਂ ਮੈਂ ਖੁਦ ਇਸ ਦੇਸ਼ ਨੂੰ ਨੇੜਿਓਂ ਦੇਖਿਆ ਅਤੇ ਇਸ ਦੀਆਂ ਵਿਭਿੰਨਤਾਵਾਂ ਨੂੰ ਸਮਝਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਾਡੀ ਮਹਾਨਤਾ ਸਿਰਫ਼ ਸ਼ਬਦਾਂ ਵਿੱਚ ਨਹੀਂ, ਸਗੋਂ ਸੱਚ ਵਿੱਚ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਦਿਲਜੀਤ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਗਾਇਕ ਨਾਲ ਹੋਈ ਗੱਲਬਾਤ ਨੂੰ ਬਹੁਤ ਯਾਦਗਾਰ ਦੱਸਿਆ। ਇਸ ਗੱਲਬਾਤ ਦੀ ਇਕ ਛੋਟੀ ਜਿਹੀ ਕਲਿੱਪ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਮੁਲਾਕਾਤ ਦੀ ਵੀਡੀਓ 'ਚ ਜਦੋਂ ਦਿਲਜੀਤ ਨੇ ਗੀਤ ਗਾਇਆ ਤਾਂ ਪੀਐੱਮ ਮੋਦੀ ਤਬਲੇ ਨੂੰ ਸਟੂਲ ਨਾਲ ਮਾਰਦੇ ਨਜ਼ਰ ਆਏ। ਅੱਗੋਂ ਉਨ੍ਹਾਂ ਨੇ ਗਾਇਕ ਦੀ ਪਿੱਠ ਵੀ ਥਪਥਪਾਈ।
ਬਿਹਾਰ 'ਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ ਪ੍ਰਕਿਰਿਆ ਦੇ ਮੁੱਦੇ 'ਤੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਆਪੋ-ਆਪਣੇ ਸਟੈਂਡ 'ਤੇ ਅੜੇ ਰਹਿਣ ਕਾਰਨ ਰਾਜ ਸਭਾ ਵਿੱਚ ਡੈੱਡਲਾਕ ਹੱਲ ਨਹੀਂ ਹੋ ਸਕਿਆ ਅਤੇ ਵਿਰੋਧੀ ਧਿਰ ਦੇ ਮੈਂਬਰ ਇਸ ਮੁੱਦੇ 'ਤੇ ਚਰਚਾ ਦੀ ਮੰਗ 'ਤੇ ਅੜੇ ਰਹਿਣ ਕਾਰਨ ਮੰਗਲਵਾਰ ਨੂੰ ਵੀ ਹੰਗਾਮਾ ਹੋਇਆ
ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲੇ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ ਹੈ। ਖ਼ੁਰਾਕ ਅਤੇ ਸਪਲਾਈ ਵਿਭਾਗ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵੇਲੇ ਰਾਸ਼ਨ ਡਿਪੂ 'ਤੇ ਲਾਭਪਾਤਰੀ ਪਰਿਵਾਰਾਂ ਨੂੰ ਵੰਡੀ ਜਾ ਰਹੀ ਕਣਕ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਮਿਲ ਰਹੀ ਹੈ, ਜਿਨ੍ਹਾਂ ਨੇ ਈ-ਕੇ. ਵਾਈ. ਸੀ. ਕਰਵਾਈ ਹੈ
ਨਾਭਾ ਬਲਾਕ ਦੇ ਕਲਸਾਣਾ ਪਿੰਡ ਦੀ ਪੰਚਾਇਤ ਨੂੰ 15 ਅਗਸਤ ਦੇ ਮੌਕੇ ‘ਤੇ ਨਵੀਂ ਦਿੱਲੀ ਨਗਰ ਕੌਂਸਲ ਵਿੱਚ ਜਲ ਸ਼ਕਤੀ ਮੰਤਰੀ ਵੀ. ਸਮਾਣਾ ਵੱਲੋਂ ਪਿੰਡ ਦੀ ਸਫਾਈ ਸਵੱਛ ਭਾਰਤ ਅਭਿਆਨ ਦੇ ਤਹਿਤ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਰਪੰਚ ਗੁਰੂਧਿਆਨ ਸਿੰਘ ਨੂੰ ਜਲ ਮੰਤਰੀ ਵੱਲੋਂ ਸਨਮਾਨ ਦਿੱਤਾ ਗਿਆ ਪਰ 15 ਅਗਸਤ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ‘ਤੇ ਤਿਰੰਗਾ ਝੰਡਾ ਲਹਿਰਾਉਣ ਵਾਲੇ ਸਨ,