ਨੇਮਾਰ ਨੇ ਪੇਲੇ ਦਾ ਤੋੜਿਆ ਰਿਕਾਰਡ
ਨੇਮਾਰ ਸ਼ੁੱਕਰਵਾਰ ਨੂੰ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਅਤੇ ਫੁੱਟਬਾਲ ਦੇ ਮਹਾਨ ਖਿਡਾਰੀ ਪੇਲੇ ਨੂੰ ਪਛਾੜਦੇ ਹੋਏ ਬ੍ਰਾਜ਼ੀਲ ਦੇ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਨੇਮਾਰ ਨੇ ਬੋਲੀਵੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ 61ਵੇਂ ਮਿੰਟ 'ਚ ਗੋਲ ਕਰਕੇ ਇਹ ਉਪਲੱਬਧੀ ਹਾਸਲ ਕੀਤੀ। ਅਮੇਜ਼ਨ ਸ਼ਹਿਰ ਬੇਲੇਮ 'ਚ ਇਸ 31 ਸਾਲਾ ਖਿਡਾਰੀ ਨੇ ਆਪਣਾ 78ਵਾਂ ਗੋਲ ਕੀਤਾ, ਜਿਸ ਨਾਲ ਪੇਲੇ ਦੇ 77 ਗੋਲਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਇਸ ਵਿਸ਼ਵ ਕੱਪ ਕੁਆਲੀਫਾਇੰਗ ਮੈਚ 'ਚ ਬ੍ਰਾਜ਼ੀਲ ਨੇ 5-1 ਨਾਲ ਜਿੱਤ ਦਰਜ ਕੀਤੀ। ਨੇਮਾਰ ਨੇ ਮੈਚ 'ਚ ਟੀਮ ਲਈ ਚੌਥਾ ਅਤੇ ਪੰਜਵਾਂ ਗੋਲ ਕੀਤਾ। ਹੁਣ ਉਸ ਨੇ ਕੁੱਲ 79 ਗੋਲ ਕੀਤੇ ਹਨ।
ਅਲ ਹਿਲਾਲ ਸਟ੍ਰਾਈਕਰ 17ਵੇਂ ਮਿੰਟ 'ਚ ਪੈਨਲਟੀ ਤੋਂ ਵੀ ਖੁੰਝ ਗਿਆ ਸੀ। ਇਹ ਰਿਕਾਰਡ ਗੋਲ ਕਰਨ ਤੋਂ ਬਾਅਦ, ਨੇਮਾਰ ਨੇ ਆਪਣੀ ਮੁੱਠੀ ਨੂੰ ਹਵਾ 'ਚ ਮੁੱਕਾ ਮਾਰ ਕੇ ਜਸ਼ਨ ਮਨਾਇਆ, ਜਿਵੇਂ ਕਿ ਪੇਲੇ ਆਮ ਤੌਰ 'ਤੇ ਕਰਦਾ ਸੀ। ਪੇਲੇ ਦੀ ਪਿਛਲੇ ਸਾਲ ਦਸੰਬਰ 'ਚ ਮੌਤ ਹੋ ਗਈ ਸੀ, ਜਿਸ ਨੇ ਬ੍ਰਾਜ਼ੀਲ ਲਈ 92 ਮੈਚਾਂ 'ਚ 77 ਗੋਲ ਕੀਤੇ ਸਨ।
ਪਟਿਆਲਾ ਸ਼ਹਿਰ ਵਿੱਚ ਡੇਂਗੂ ਦੇ ਵਧ ਰਹੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਨਗਰ ਨਿਗਮ ਵੱਲੋਂ ਵੱਡੇ ਪੱਧਰ 'ਤੇ ਫੌਗਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਮੁਹਿੰਮ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਸ਼੍ਰੀ ਪਰਮਜੀਤ ਸਿੰਘ, ਆਈ ਏ ਐਸ ਦੀ ਨਿਗਰਾਨੀ ਹੇਠ ਪੂਰੇ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ।
ਨਵ ਕੌਰ, ਜਿਸਦਾ ਪੂਰਾ ਨਾਮ ਨਵਦੀਪ ਕੌਰ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਇਸ ਸਿਟੀ ਦੀ ਪਹਿਲੀ ਭਾਰਤੀ ਮੂਲ ਦੀ ਅਤੇ ਪਹਿਲੀ ਪੰਜਾਬਣ ਮਹਿਲਾ ਹੈ ਜਿਸਨੇ ਕੌਂਸਲ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ
ਲੁਧਿਆਣਾ ਦੇ ਧਾਂਧਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸਨ, ਜਿਸ ਵਿੱਚ...