ਸਵੇਰੇ ਜਾਗਦੇ ਹੀ ਇਹ 3 ਗਲਤੀਆਂ ਕਦੇ ਨਾ ਕਰੋ, ਨਹੀਂ ਤਾਂ ਪੈ ਸਕਦੈ ਦਿਲ ਦਾ ਦੌਰਾ!

ਹਾਰਟ ਅਟੈਕ ਅਤੇ ਹਾਰਟ ਫੇਲਿਅਰ ਵਰਗੀਆਂ ਦਿਲ ਦੀਆਂ ਬਿਮਾਰੀਆਂ ਅੱਜਕੱਲ ਇੰਨੀ ਆਮ ਹੋ ਗਈਆਂ ਹਨ ਜਿਵੇਂ ਸਾਦਾ ਜ਼ੁਕਾਮ। ਇਹ ਕਿਸੇ ਨੂੰ ਵੀ ਕਦੇ ਵੀ ਹੋ ਸਕਦੀਆਂ ਹਨ। ਜੀ ਹਾਂ, ਇੱਕ ਸਮਾਂ ਸੀ ਜਦ ਲੋਕ ਮੰਨਦੇ ਸਨ ਕਿ ਦਿਲ ਦਾ ਦੌਰਾ ਸਿਰਫ਼ ਬੁਜ਼ੁਰਗਾਂ ਨੂੰ ਹੀ ਪੈਂਦਾ ਹੈ, ਪਰ ਹੁਣ ਇਹ ਬਿਮਾਰੀ ਨੌਜਵਾਨਾਂ ਨੂੰ ਵੀ ਪੀੜਤ ਕਰਨ ਲੱਗ ਪਈ ਹੈ। ਅੱਜ 40 ਸਾਲ ਦੇ ਲੋਕਾਂ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ, ਜਦਕਿ ਉਹ ਕਿਸੇ ਹੋਰ ਬਿਮਾਰੀ ਨਾਲ ਵੀ ਨਹੀਂ ਪੀੜਤ ਹੁੰਦੇ।ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਸਾਡੀ ਜ਼ਿੰਦਗੀ ਦੀ ਰਹਿਣ-ਸਹਿਣ। ਚੰਗੀ ਲਾਈਫਸਟਾਈਲ ਦੀ ਸ਼ੁਰੂਆਤ ਚੰਗੀ ਸਵੇਰ ਤੋਂ ਹੁੰਦੀ ਹੈ। ਆਖਿਆ ਜਾਂਦਾ ਹੈ ਕਿ ਜੇ ਤੁਹਾਡੀ ਸਵੇਰ ਚੰਗੀ ਹੋਵੇ, ਤਾਂ ਤੁਸੀਂ ਸਾਰਾ ਦਿਨ ਤੰਦਰੁਸਤ ਅਤੇ ਐਕਟਿਵ ਰਹਿੰਦੇ ਹੋ। ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਸਵੇਰ ਦਾ ਸਮਾਂ ਮਨੁੱਖੀ ਸਰੀਰ ਤੇ ਮਨ ਦੋਹਾਂ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ।
ਜੇਕਰ ਤੁਸੀਂ ਵੀ ਦਿਲ ਦੀ ਕਿਸੇ ਬਿਮਾਰੀ ਨਾਲ ਪੀੜਤ ਹੋ ਜਾਂ ਫਿਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਕਿਸੇ ਗੰਭੀਰ ਸਥਿਤੀ ਤੋਂ ਬਚਣਾ ਚਾਹੁੰਦੇ ਹੋ, ਤਾਂ ਸਵੇਰ ਉੱਠ ਕੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ।
ਕਦੇ ਵੀ ਸਵੇਰੇ ਨੀਂਦ ਖੁੱਲਦੇ ਹੀ ਤੁਰਨ-ਫਿਰਨ ਜਾਂ ਅਚਾਨਕ ਖੜ੍ਹੇ ਹੋਣ ਤੋਂ ਬਚੋ। ਅਚਾਨਕ ਸਰੀਰ ਨੂੰ ਹਿਲਾਉਣਾ ਜਾਂ ਝੱਟ ਖੜ੍ਹੇ ਹੋ ਕੇ ਉੱਠ ਜਾਣਾ ਦਿਲ 'ਤੇ ਜ਼ੋਰ ਪਾਉਂਦਾ ਹੈ, ਜਿਸ ਨਾਲ ਹਾਰਟ ਅਟੈਕ ਆਉਣ ਦਾ ਖਤਰਾ ਵਧ ਜਾਂਦਾ ਹੈ। ਇਸ ਲਈ, ਜਦੋਂ ਵੀ ਤੁਹਾਡੀ ਨੀਂਦ ਖੁੱਲੇ, ਤਾਂ ਸਿਧਾ ਉੱਠਣ ਦੀ ਬਜਾਏ ਪੰਜ ਮਿੰਟ ਆਪਣੇ ਬੈੱਡ 'ਤੇ ਬੈਠ ਕੇ ਹੌਲੇ-ਹੌਲੇ ਆਪਣੇ ਸਰੀਰ ਨੂੰ ਹਿਲਾਓ। ਇਹ ਤੁਹਾਡੇ ਸਰੀਰ ਨੂੰ ਜਾਗਰੂਕ ਕਰਦਾ ਹੈ ਅਤੇ ਦਿਨ ਦੀ ਸ਼ੁਰੂਆਤ ਸੁਰੱਖਿਅਤ ਢੰਗ ਨਾਲ ਕਰਨ ਵਿੱਚ ਮਦਦ ਕਰਦਾ ਹੈ।
ਹੈਲਥ ਇਨਫਲੂਐਂਸਰ ਵਿਕਰਮ ਸੇਠਾ ਦੱਸਦੇ ਹਨ ਕਿ ਸਵੇਰੇ-ਸਵੇਰੇ ਜਦੋਂ ਸਰੀਰ ਵਿੱਚ ਕੁਝ ਜਾਣਾ ਚਾਹੀਦਾ ਹੈ, ਤਾਂ ਸਭ ਤੋਂ ਪਹਿਲਾਂ ਉਹ ਪਾਣੀ ਹੋਣਾ ਚਾਹੀਦਾ ਹੈ। ਪਾਣੀ ਕਿਸੇ ਵੀ ਰੂਪ ਵਿੱਚ ਹੋਵੇ — ਨਾਰਮਲ, ਗੁਨਗੁਨਾ ਜਾਂ ਤਾਂਬੇ ਦੇ ਭਾਂਡੇ ਵਾਲਾ, ਜ਼ਰੂਰ ਪੀਣਾ ਚਾਹੀਦਾ ਹੈ। ਪਰ ਕਦੇ ਵੀ ਫਰਿਜ ਦਾ ਬਿਲਕੁਲ ਠੰਢਾ ਪਾਣੀ ਸਵੇਰੇ ਨਹੀਂ ਪੀਣਾ ਚਾਹੀਦਾ। ਠੰਢਾ ਪਾਣੀ ਪੀਣ ਨਾਲ ਸਵੇਰੇ ਦੇ ਸਮੇਂ 'ਸਾਇਲੈਂਟ ਹਾਰਟ ਅਟੈਕ' ਆ ਸਕਦਾ ਹੈ। ਜੇਕਰ ਕਿਸੇ ਨੂੰ ਚਾਹ ਪੀਣ ਦੀ ਆਦਤ ਹੈ, ਤਾਂ ਉਹ ਵੀ ਇਹ ਗੱਲ ਯਾਦ ਰੱਖਣ ਕਿ ਸਭ ਤੋਂ ਪਹਿਲਾਂ ਸਵੇਰੇ ਖਾਲੀ ਪੇਟ ਪਾਣੀ ਪੀਣ, ਅਤੇ ਫਿਰ ਦੁੱਧ ਵਾਲੀ ਚਾਹ ਦੀ ਥਾਂ ਹਰਬਲ ਟੀ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਯੋਗ ਕਰੋ: ਸਵੇਰ ਸਵੇਰੇ ਯੋਗ ਕਰਨ ਨਾਲ ਸਰੀਰ ਤੇ ਮਨ ਦੋਹਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਦਿਨ ਦੀ ਸ਼ੁਰੂਆਤ ਤੰਦਰੁਸਤ ਢੰਗ ਨਾਲ ਹੁੰਦੀ ਹੈ।
ਡੀਪ ਬ੍ਰੀਦਿੰਗ ਕਰੋ: ਡੂੰਘੇ ਸਾਂਹ ਲੈਣ (ਡੀਪ ਬ੍ਰੀਦਿੰਗ) ਨਾਲ ਦਿਮਾਗ ਸ਼ਾਂਤ ਰਹਿੰਦਾ ਹੈ, ਆਕਸੀਜਨ ਦੀ ਵਧੀਕ ਮਾਤਰਾ ਸਰੀਰ ਨੂੰ ਮਿਲਦੀ ਹੈ, ਜੋ ਦਿਲ ਅਤੇ ਫੇਫੜਿਆਂ ਲਈ ਲਾਭਦਾਇਕ ਹੈ।
ਧੁੱਪ ਵਿੱਚ ਕੁਝ ਸਮਾਂ ਜਰੂਰ ਬਿਤਾਓ: ਸਵੇਰ ਦੀ ਧੁੱਪ ਵਿਚ ਬੈਠਣ ਨਾਲ ਸਰੀਰ ਨੂੰ ਕੁਦਰਤੀ ਵਿੱਟਾਮਿਨ-ਡੀ ਮਿਲਦਾ ਹੈ, ਜੋ ਹੱਡੀਆਂ ਤੋਂ ਲੈ ਕੇ ਦਿਲ ਦੀ ਸਿਹਤ ਤੱਕ ਲਈ ਜ਼ਰੂਰੀ ਹੈ।
ਇਹ ਛੋਟੀਆਂ-ਛੋਟੀਆਂ ਆਦਤਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਨ ਵਿੱਚ ਬਹੁਤ ਮਦਦਗਾਰ ਹੋ ਸਕਦੀਆਂ ਹਨ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਦੇ ਗਰਮ ਹਵਾ ਵਾਲੇ ਗੁਬਾਰੇ ਨੂੰ ਅੱਜ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਉਹ ਮੰਦਸੌਰ ਦੇ ਗਾਂਧੀਸਾਗਰ ਫੋਰੈਸਟ ਰਿਟਰੀਟ ਨੇੜੇ ਸਥਿਤ ਹਿੰਗਲਾਜ ਰਿਜ਼ੋਰਟ ਵਿਚ ਰਾਤ ਬਿਤਾਉਣ ਤੋਂ ਬਾਅਦ ਗਰਮ ਹਵਾ ਵਾਲੇ ਗੁਬਾਰੇ ਦੀ ਸਵਾਰੀ ਕਰਨ ਲਈ ਆਏ ਸਨ। ਇਸ ਦੌਰਾਨ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਪੰਜਾਬ ਵਿੱਚ ਆਏ ਹੜ੍ਹਾਂ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਪਰ ਇਸ ਔਖੇ ਸਮੇਂ ਵਿੱਚ ਆਮ ਆਦਮੀ ਪਾਰਟੀ (AAP) ਸਰਕਾਰ ਨੇ ਕਿਸਾਨਾਂ ਨੂੰ ਇਕੱਲਾ ਨਹੀਂ ਛੱਡਿਆ। ਮੁੱਖ ਮੰਤਰੀ ਭਗਵੰਤ ਮਾਨ...
ਉਨ੍ਹਾਂ ਨੇ ਅੱਗੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਕੇਂਦਰ ਸਰਕਾਰ ਵੱਲੋਂ ਹੀ ਬਣਾਇਆ ਗਿਆ ਸੀ ਅਤੇ ਜੋ ਹੂਨ ਉਸਨੂੰ ਨੁਕਸਾਨ ਪਹੁੰਚਿਆ ਹੈ ਉਸ ਨੁਕਸਾਨ ਨੂੰ ਸਹੀ ਕਰਨਾ ਵੀ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਜਰੂਰ ਸਹੀ ਕਰਵਾਵੇਗੀ।