ਦੇਰ ਰਾਤ ਪਟਿਆਲਾ 'ਚ ਵਾਪਰੀ ਵੱਡੀ ਵਾਰਦਾਤ, ਪਿਓ-ਪੁੱਤਾਂ ਨੂੰ ਚਾਕੂਆਂ ਨਾਲ ਵਿੰਨ੍ਹਿਆ, ਪਿਓ ਦੀ ਮੌਤ
ਇਸ ਮੌਕੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡੀਐੱਸਪੀ ਸੰਜੀਵ ਸਿੰਗਲਾ ਨੇ ਦੱਸਿਆ ਕਿ 10 ਵਜੇ ਦੇ ਕਰੀਬ ਇਹ ਵਾਰਦਾਤ ਵਾਪਰੀ ਹੈ। ਪਟਿਆਲਾ ਦੀ ਲਹਿਲ ਕਾਲੋਨੀ ਵਿੱਚ ਇਹ ਕਤਲ ਹੋਇਆ, ਜਿਸ ਵਿੱਚ ਅਸੀਂ ਫਿਲਹਾਲ ਜਾਂਚ ਕਰ ਰਹੇ ਹਾਂ, ਅਜੇ ਤੱਕ ਕੋਈ ਵੀ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਇਆ। ਜਿਸ ਦਾ ਕਤਲ ਹੋਇਆ ਹੈ ਉਸ ਦਾ ਨਾਂ ਪ੍ਰੀਤਮ ਚੰਦ ਹੈ, ਜੋ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਉਸ ਦੇ 2 ਬੇਟੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।