Almonds are beneficial for children
(5).jpg)
ਬਦਾਮ ਇਕ ਅਜਿਹਾ ਡਰਾਈ ਫਰੂਟ ਹੈ, ਜਿਸ ਨੂੰ ਖਾਣ ਨਾਲ ਸਿਰਫ ਸਿਹਤ ਨੂੰ ਹੀ ਨਹੀਂ ਬਲਕਿ ਸਾਡੇ ਵਾਲਾਂ ਤੇ ਸਕਿਨ ਨੂੰ ਵੀ ਫ਼ਾਇਦਾ ਮਿਲਦਾ ਹੈ। ਇਸ ਨਾਲ ਵਾਲ ਹੈਲਦੀ ਬਣੇ ਰਹਿੰਦੇ ਹਨ ਤੇ ਉਨ੍ਹਾਂ ਦੀ ਗੁਣਵੱਤਾ ’ਚ ਵੀ ਸੁਧਾਰ ਆਉਂਦਾ ਹੈ ਪਰ ਇਸ ਲਈ ਦਿਨ ਭਰ ’ਚ ਦੋ ਤੋਂ ਚਾਰ ਬਦਾਮ ਖਾਣ ਨਾਲ ਗੱਲ ਨਹੀਂ ਬਣਨ ਵਾਲੀ। ਜੇ ਤੁਹਾਨੂੰ ਇਸ ਦਾ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਚਾਹੀਦਾ ਤਾਂ ਇਸ ਦੀ ਮਾਤਰਾ ਦਾ ਧਿਆਨ ਰੱਖਣਾ ਹੋਵੇਗਾ।
ਬਦਾਮ ਗਰਮ ਹੁੰਦੇ ਹਨ ਤਾਂ ਇਸ ਲਈ ਮਾਹਿਰ ਤੇ ਡਾਇਟੀਸ਼ੀਅਨਜ਼ ਸੀਮਿਤ ਮਾਤਰਾ ’ਚ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਇਸ ਨੂੰ ਖਾਣ ਦਾ ਸਹੀ ਤਰੀਕਾ ਹੈ ਰਾਤ ਨੂੰ ਬਦਾਮ ਪਾਣੀ ’ਚ ਭਿੱਜਣ ਲਈ ਰੱਖੋ ਤੇ ਸਵੇਰੇ ਛਿਲਕੇ ਉਤਾਰ ਕੇ ਖਾ ਲਵੋ। ਹੁਣ ਰੋਜ਼ਾਨਾ ਕਿੰਨੇ ਬਦਾਮ ਖਾਣੇ ਚਾਹੀਦੇ ਹਨ ਇਹ ਹਰ ਉਮਰ ਤੇ ਵਜ਼ਨ ਵਾਲਿਆ ਲਈ ਅਲੱਗ-ਅਲੱਗ ਹਨ। ਜਿਵੇਂ 5-10 ਉਮਰ ਵਾਲੇ ਬੱਚਿਆਂ ਲਈ ਰੋਜ਼ਾਨਾ 2 ਤੋਂ 4 ਬਦਾਮ ਕਾਫ਼ੀ ਹੁੰਦੇ ਹਨ ਤੇ 18-20 ਸਾਲ ਵਾਲਿਆ ਨੂੰ 6-8 ਬਦਾਮ ਖਾਣੇ ਚਾਹੀਦੇ ਹਨ। ਬੱਚਿਆਂ ਦੇ ਦਿਮਾਗ਼ੀ ਤੇ ਸਰੀਰਕ ਵਿਕਾਸ ਲਈ ਬਦਾਮ ਬਹੁਤ ਹੀ ਹੈਲਦੀ ਹੁੰਦੇ ਹਨ। ਔਰਤਾਂ ਨੂੰ ਰੋਜ਼ਾਨਾ 12 ਬਦਾਮ ਖਾਣੇ ਚਾਹੀਦੇ।
ਬਦਾਮਾਂ ’ਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਕੈਲੇਰੀ ਤੇ ਕੈਲਸ਼ੀਅਮ ਹੁੰਦਾ ਹੈ। ਇਸ ਤੋਂ ਇਲਾਵਾ ਇਹ ਫਾਈਬਰ ਤੇ ਹੈਲਦੀ ਫੈਟ ਨਾਲ ਵੀ ਭਰਪੂਰ ਹੁੰਦੇ ਹਨ। ਸਹੀ ਮਾਤਰਾ ’ਚ ਇਸ ਦਾ ਸੇਵਨ ਕਰਨ ਨਾਲ ਸਰੀਰ ’ਚ ਨਿਊਟ੍ਰਿਸ਼ਨ ਦੀ ਪੂਰਤੀ ਹੁੰਦੀ ਹੈ।
ਕਿਉਂਕਿ ਬਦਾਮ ’ਚ ਹੈਲਦੀ ਫੈਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ unsaturated ਫੈਟੀ ਐਸਿਡ ਵੀ ਮੌਜੂਦ ਹੁੰਦੇ ਹਨ, ਜੋ ਦਿਮਾਗ ਹੈਲਥ ਲਈ ਬਹੁਤ ਜ਼ਰੂਰੀ ਹਨ। ਨਾਲ ਹੀ ਬਦਾਮ ਵਿੱਚ ਭਰਪੂਰ ਮਾਤਰਾ ’ਚ ਵਿਟਾਮਿਨ ਈ ਵੀ ਸ਼ਾਮਿਲ ਹੁੰਦਾ ਹੈ, ਜੋ ਸਕਿਨ ਤੇ ਵਾਲਾਂ ਨੂੰ ਅੰਦਰ ਤੋਂ ਤੰਦਰੁਸਤ ਬਣਾਉਂਦਾ ਹੈ।
ਸ਼ਹਿਰ 'ਚ ਬਿਨਾ ਹਾਈ ਸਕਿਓਰਿਟੀ ਨੰਬਰ ਪਲੇਟ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਇਨ੍ਹਾਂ ਵਾਹਨ ਚਾਲਕਾਂ ਦੇ ਧੜਾਧੜ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਟ੍ਰੈਫਿਕ ਪੁਲਸ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ 'ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਲਗਵਾਈ, ਉਹ ਲਗਵਾ ਲੈਣ।
ਮੈਗਾ ਸਟਾਰ ਅਮਿਤਾਭ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਅਤੇ ਨੂੰਹ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਪ੍ਰਸਿੱਧ ਜੋੜੀਆਂ 'ਚੋਂ ਇਕ ਹਨ। ਇਸ ਜੋੜੇ ਦੇ 16 ਸਾਲਾਂ ਵਿਆਹੁਤਾ ਜੀਵਨ 'ਚ ਕਈ ਉਤਰਾਅ-ਚੜ੍ਹਾਅ ਆਏ ਪਰ ਇਨ੍ਹਾਂ ਦੋਵਾਂ ਨੇ ਕਦੇ ਵੀ ਇਸ ਨੂੰ ਜਨਤਕ ਨਹੀਂ ਹੋਣ ਦਿੱਤਾ। ਦਰਅਸਲ ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਵਿਆਹੁਤਾ ਅਤੇ ਨਿੱਜੀ ਜ਼ਿੰਦਗੀ ਨੂੰ ਕਾਫ਼ੀ ਪ੍ਰਾਈਵੇਟ ਰੱਖਦੇ ਹਨ।
ਅੱਜ-ਕੱਲ੍ਹ, ਵੱਡੇ ਹੋਟਲ ਅਤੇ ਰਿਜ਼ੋਰਟ ਗਾਹਕਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਦੇ ਰਹਿਣ ਅਨੁਭਵ ਨੂੰ ਸ਼ਾਨਦਾਰ ਬਣਾਉਣ ਲਈ ਸਪਾ, ਮਸਾਜ ਵਰਗੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਜੋ ਬਿਨਾਂ ਸ਼ੱਕ ਕੰਮ ਵੀ ਕਰ ਰਿਹਾ ਹੈ। ਸਟੀਮ ਬਾਥ ਸਪਾ ਦਾ ਇੱਕ ਬਹੁਤ ਮਹੱਤਵਪੂਰਨ ਸਟੈੱਪ ਹੈ, ਜਿਸਦੀ ਸਹੂਲਤ ਹੁਣ ਜਿੰਮ ਵਿੱਚ ਵੀ ਉਪਲਬਧ ਹੈ। ਸਟੀਮ ਬਾਥ ਚਮੜੀ ਲਈ ਬਹੁਤ ਵਧੀਆ ਹੈ ਪਰ ਇਸਨੂੰ ਲੈਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਜਿਸ ਵੱਲ ਬਹੁਤੇ ਲੋਕ ਧਿਆਨ ਨਹੀਂ ਦਿੰਦੇ।