ਸਵਾਦ 'ਚ ਕੌੜੀ ਪਰ ਸਿਹਤ ਦਾ ਖਜ਼ਾਨਾ ਹਨ ਨਿੰਮ ਦੀਆਂ ਪੱਤੀਆਂ,

ਨਿੰਮ ਦਾ ਸਵਾਦ ਬਹੁਤ ਕੌੜਾ ਹੁੰਦਾ ਹੈ ਪਰ ਇਸ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਨਿੰਮ ਦੀ ਵਰਤੋਂ ਸਦੀਆਂ ਤੋਂ ਆਯੁਰਵੇਦ 'ਚ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਹੈ। ਹਿੰਦੂ ਧਰਮ 'ਚ ਨਿੰਮ ਦਾ ਰੁੱਖ ਬਹੁਤ ਮਹੱਤਵ ਰੱਖਦਾ ਹੈ। ਕਈ ਘਰਾਂ ਵਿਚ ਇਸ ਰੁੱਖ ਦੀ ਪੂਜਾ ਵੀ ਕੀਤੀ ਜਾਂਦੀ ਹੈ। ਬਦਲਦੇ ਮੌਸਮ 'ਚ ਖੁਦ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਨਿੰਮ ਦੀਆਂ ਪੱਤੀਆਂ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਸੀਂ ਮੌਸਮੀ ਬਿਮਾਰੀਆਂ ਤੋਂ ਬਚ ਸਕਦੇ ਹੋ। ਇਨ੍ਹਾਂ 'ਚ ਮੌਜੂਦ ਗੁਣ ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਬੈਕਟੀਰੀਆ ਨਾਲ ਲੜਦੇ ਹਨ। ਇਸ ਦੇ ਸੇਵਨ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਵਿਗਿਆਨਕ ਸਬੂਤਾਂ ਨਾਲ ਵਾਪਸ ਆਈ ਆਯੁਰਵੇਦ ਦੀ ਭਰੋਸੇਯੋਗਤਾ, ਖੋਜ ਨੇ ਵਧਾਇਆ ਭਰੋਸਾ
ਭਾਰਤ ਦਾ ਸਮਰਥਨ ਕਰਨ 'ਤੇ ਇਸ ਮਸ਼ਹੂਰ ਅਦਾਕਾਰਾ ਨੂੰ ਮਿਲ ਰਹੀਆਂ ਧਮਕੀਆਂ
ਡੇਅਰੀਆਂ ਤਬਦੀਲ ਹੋਣ ਨਾਲ ਸੀਵਰੇਜ ਜਾਮ ਤੋਂ ਮਿਲੇਗੀ ਰਾਹਤ: ਕੋਹਲੀ