ਅਮਨਦੀਪ ਕੌਰ ਨੂੰ ਮਿਲੀ ਯੂਨੀਵਰਸਿਟੀ ਆਫ ਐਮਸਟਰਡਮ ਦੀ ਵੱਕਾਰੀ ਫੈਲੋਸ਼ਿਪ
.jpg)
ਪਟਿਆਲਾ, 28 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਤੋਂ ਐੱਮਐੱਸਸੀ ਆਨਰਜ਼ (ਭੌਤਿਕ ਵਿਗਿਆਨ) ਭਾਗ ਦੂਜਾ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਯੂਨੀਵਰਸਿਟੀ ਆਫ ਐਮਸਟਰਡਮ ਵੱਲੋਂ ਫੈਲੋਸ਼ਿਪ ਦਿੱਤੀ ਗਈ ਹੈ। ਉਸ ਨੂੰ ਇਹ ਫੈਲੋਸ਼ਿਪ ਯੂਨੀਵਰਸਿਟੀ ਆਫ ਐਮਸਟਰਡਮ, ਨੀਦਰਲੈਂਡ ਦੇ ਐਂਟਨ ਪੈਨੇਕੋਏਕ ਇੰਸਟੀਚਿਊਟ ਵਿੱਚ ਖਗੋਲ ਭੌਤਿਕ ਵਿਗਿਆਨ ਦੇ ਖੇਤਰ ਵਿੱਚ ‘ਸਪੌਟਲਾਈਟ ਆਨ ਦਿ ਬਲੈਕ ਹੋਲ: ਰਿਫਾਇਨਡ ਮਲਟੀਵੇਵਲੈਂਥ ਅਨਲਸਿਸ’ ਵਿਸ਼ੇ ਲਈ ਪ੍ਰਾਪਤ ਹੋਈ ਹੈ। ਇਸ ਫੈਲੋਸ਼ਿਪ ਤਹਿਤ ਅਮਨਦੀਪ ਕੌਰ ਐਂਟਨ ਪੈਨੇਕੋਏਕ ਇੰਸਟੀਚਿਊਟ ਵਿਖੇ ਸਿਧਾਂਤਕ ਉੱਚ ਊਰਜਾ ਖਗੋਲ ਭੌਤਿਕ ਵਿਗਿਆਨ ਦੀ ਮਾਹਿਰ ਪ੍ਰੋ ਸੇਰਾ ਮਾਰਕੌਫ ਦੀ ਦੇਖ-ਰੇਖ ਹੇਠ 27 ਜੂਨ ਤੋਂ 6 ਹਫਤਿਆਂ ਵਾਸਤੇ ਬਲੈਕ ਹੋਲ ਬਾਰੇ ਅਧਿਐਨ ਕਰੇਗੀ। ਪ੍ਰੋ ਅਨੂਪ ਠਾਕੁਰ ਮੁਖੀ ਭੌਤਿਕ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਸ ਵੱਕਾਰੀ ਫੈਲੋਸ਼ਿਪ ਨੂੰ ਪ੍ਰਾਪਤ ਕਰਨ ਵਾਸਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਦੇਸ਼ਾਂ ਤੋਂ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਚਾਹਵਾਨ ਹੁੰਦੇ ਹਨ ਪਰ ਵਿਸ਼ਵ ਪੱਧਰ ’ਤੇ ਚੋਣ ਸਿਰਫ਼ 7-8 ਵਿਦਿਆਰਥੀਆਂ ਦੀ ਹੀ ਹੁੰਦੀ ਹੈ। ਮੌਜੂਦਾ ਸਮੇਂ ਅਮਨਦੀਪ ਕੌਰ ਰਾਮਾਨੁਜਨ ਫੈਲੋ ਡਾ. ਸ਼ੁਭਚਿੰਤਕ ਦੀ ਨਿਗਰਾਨੀ ਵਿੱਚ ‘ਤਾਰਿਆਂ ਅੰਦਰ ਵਾਪਰਨ ਵਾਲੇ ਨਿਊਕਲੀਅਰ ਵਰਤਾਰਿਆਂ’ ਉੱਤੇ ਐੱਮਐੱਸਸੀ ਕੋਰਸ ਦਾ ਖੋਜ ਕਾਰਜ ਕਰ ਰਹੀ ਹੈ।
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਸਿਖਰਲੀ ਅਦਾਲਤ ਚਾਹੁੰਦੀ ਹੈ ਕਿ ਰੱਖਿਆ ਬਲਾਂ 'ਚ ਅਜਿਹੇ ‘ਬਹਾਦਰ ਕੈਡਿਟ’ ਹੋਣ ਜਿਨ੍ਹਾਂ ਦੇ ਬਹਾਦਰੀ ਦੇ ਜਜ਼ਬੇ ਦੇ ਰਾਹ ਵਿਚ ਸਿਖਲਾਈ ਦੌਰਾਨ ਲੱਗਣ ਵਾਲੀਆਂ ਸੱਟਾਂ ਜਾਂ ਅਪਾਹਜਤ ਵੀ ਅੜਿੱਕਾ ਨਾ ਬਣ ਸਕਣ। ਇਸ ਲਈ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਦਾਇਤ ਦਿੱਤੀ ਕਿ ਅਜਿਹੇ ਸੰਕਟਾਂ ਲਈ ਉਨ੍ਹਾਂ ਨੂੰ ਬੀਮਾ ਕਵਰ ਪ੍ਰਦਾਨ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇ।
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨੇੜੇ ਪਿੰਡ ਰਾਣਾ ਕਲਾ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਨਸ਼ਾ ਤਸਕਰਾਂ ਨੇ ਆਮ ਆਦਮੀ ਪਾਰਟੀ ਦੇ ਸਰਪੰਚ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਤੇ ਉਸਦੇ ਸਾਥੀਆਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮਚ ਗਈ।
ਮਹਾਰਾਸ਼ਟਰ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਇਲੈਕਟ੍ਰਿਕ ਚਾਰ-ਪਹੀਆ ਵਾਹਨਾਂ ਅਤੇ ਇਲੈਕਟ੍ਰਿਕ ਬੱਸਾਂ ਨੂੰ ਹੁਣ ਭਾਰਤ ਦੇ ਸਭ ਤੋਂ ਲੰਬੇ ਸਮੁੰਦਰੀ ਪੁਲ, ਅਟਲ ਸੇਤੂ (ਪਹਿਲਾਂ ਮੁੰਬਈ ਟ੍ਰਾਂਸ ਹਾਰਬਰ ਲਿੰਕ - ਐਮਟੀਐਚਐਲ) 'ਤੇ ਟੋਲ ਨਹੀਂ ਦੇਣਾ ਪਵੇਗਾ।