ਪੰਜਾਬੀ ’ਵਰਸਿਟੀ ਦੀ ਵਿਦਿਆਰਥਣ ਦੀ ਮੌਤ ਮਗਰੋਂ ਹੰਗਾਮਾ

ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਦੀ ਕਲਾਸ ਵਿੱਚ ਤਬੀਅਤ ਵਿਗੜਨ ਉਪਰੰਤ ਲੰਘੀ ਰਾਤ ਉਸ ਦੀ ਘਰ ਪੁੱਜ ਕੇ ਮੌਤ ਹੋ ਗਈ। ਅੱਜ ਵਿਦਿਆਰਥਣ ਦੀ ਮੌਤ ਦਾ ਪਤਾ ਲੱਗਣ ’ਤੇ ਵਿਦਿਆਰਥੀ ਭੜਕ ਗਏ ਤੇ ਉਨ੍ਹਾਂ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਸੁਰਜੀਤ ਸਿੰਘ ਦੀ ਕਥਿਤ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਧਰ ਯੂਨੀਵਰਸਿਟੀ ਰਜਿਸਟਰਾਰ ਦੀ ਸ਼ਿਕਾਇਤ ’ਤੇ ਸੌ ਦੇ ਕਰੀਬ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਿਦਿਆਰਥਣ ਦੇ ਸਾਥੀਆਂ ਅਨੁਸਾਰ ਜਦੋਂ ਵਿਦਿਆਰਥਣ ਨੇ ਛੁੱਟੀ ਮੰਗੀ ਤਾਂ ਉਸ ਨੂੰ ‘ਜੇ ਛੁੱਟੀ ਲੈਣੀ ਹੁੰਦੀ ਹੈ ਤਾਂ ਘਰੋਂ ਨਾ ਆਇਆ ਕਰੋ’ ਆਖਿਆ ਗਿਆ।
ਵਿਦਿਆਰਥਣ ਦੀ ਪਛਾਣ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜਸ਼ਨਦੀਪ ਕੌਰ ਜਟਾਣਾ ਵਜੋਂ ਹੋਈ ਹੈ, ਜੋ ਪੰਜ ਸਾਲਾ ਇੰਟੈਗਰੇਟਿਡ ਕੋਰਸ (ਲੈਂਗੂਏਂਜ) ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਹ ਕੁਝ ਸਮੇਂ ਤੋਂ ਬਿਮਾਰ ਸੀ ਜਿਸ ਦੀ ਕਲਾਸ ਵਿੱਚ ਤਬੀਅਤ ਵਿਗੜਨ ’ਤੇ ਡਿਸਪੈਂਸਰੀ ਲਿਜਾਇਆ ਗਿਆ। ਇਥੇ ਪੁੱਜੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਕੱਲ੍ਹ ਹੀ ਘਰ ਲੈ ਗਏ ਸਨ ਤੇ ਰਾਤ ਨੂੰ ਉਸ ਦੀ ਮੌਤ ਹੋ ਗਈ। ਉਧਰ ਜਸ਼ਨਦੀਪ ਦੀਆਂ ਕੁਝ ਸਾਥਣਾਂ ਵੱਲੋਂ ਮਾਪਿਆਂ ਨੂੰ ਦੱਸਿਆ ਗਿਆ ਕਿ ਜਦੋਂ ਜਸ਼ਨ ਨੇ ਤਬੀਅਤ ਵਿਗੜਨ ਕਾਰਨ ਛੁੱਟੀ ਮੰਗੀ ਤਾਂ ਅਧਿਆਪਕ ਨੇ ਜਮਾਤੀਆਂ ਸਾਹਮਣੇ ਹੀ ਝਾੜ ਪਾਈ, ਜਿਸ ਕਾਰਨ ਜਸ਼ਨਦੀਪ ਕੌਰ ਮਾਨਸਿਕ ਪ੍ਰੇਸ਼ਾਨ ਹੋ ਗਈ। ਇਸੇ ਦੌਰਾਨ ਅਧਿਆਪਕ ਖ਼ਿਲਾਫ਼ ਕਾਰਵਾਈ ਦੀ ਮੰਗ ਤਹਿਤ ਵਿਦਿਆਰਥੀਆਂ ਨੇ ਅੱਜ ਵੀਸੀ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਪਰ ਸਥਿਤੀ ਜਾਣਨ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਅਧਿਆਪਕ ਨੂੰ ਪਹਿਲਾਂ ਹੀ ਦਫ਼ਤਰ ਬੁਲਾਇਆ ਹੋਇਆ ਸੀ। ਇਸ ਤੋਂ ਬਾਅਦ ਅਧਿਆਪਕ ਤੇ ਵਿਦਿਆਰਥੀਆਂ ਦੀ ਬਹਿਸ ਮਗਰੋਂ ਅਧਿਆਪਕ ਦੀ ਕੁੱਟਮਾਰ ਕੀਤੀ ਗਈ। ਬੇਹੋਸ਼ ਹੋ ਕੇ ਡਿੱਗੇ ਅਧਿਆਪਕ ਨੂੰ ਸੁਰੱਖਿਆ ਅਮਲੇ ਨੇ ਭੀੜ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਯੂਨੀਵਰਸਿਟੀ ਦੇ ਡਾਇਰੈਕਟਰ (ਪਬਲਿਕ ਰਿਲੇਸ਼ਨ) ਦਲਜੀਤ ਅਮੀ ਨੇੇ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਝਾੜ ਪਾਉਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜਸ਼ਨਦੀਪ ਕੌਰ ਨੂੰ ਤਬੀਅਤ ਵਿਗੜਨ ’ਤੇ ਡਿਸਪੈਂਸਰੀ ’ਚ ਦਾਖ਼ਲ ਕਰਵਾਇਆ ਗਿਆ ਸੀ ਜਿਥੋਂ ਉਸ ਦੇ ਮਾਪੇ ਬਠਿੰਡਾ ਲੈ ਗਏ। ਉਨ੍ਹਾਂ ਕਿਹਾ ਕਿ ਕੁਝ ਅਨਸਰ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਧਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ, ਅਧਿਆਪਕਾਂ ਤੇ ਮੁਲਾਜ਼ਮਾਂ ਪ੍ਰਤੀ ਹਮੇਸ਼ਾ ਸੁਹਿਰਦ ਪਹੁੰਚ ਰੱਖਦੀ ਹੈ ਤੇ ਮੁਸ਼ਕਲ ਵੇਲੇ ਉਨ੍ਹਾਂ ਨਾਲ ਖੜ੍ਹਦੀ ਹੈ।
ਲੁਧਿਆਣਾ ਦੇ ਧਾਂਧਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸਨ, ਜਿਸ ਵਿੱਚ...
ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਹਤ ਵਿਭਾਗ ਇਸ ਵਾਰ ਫਿਰ ਕੁੰਭਕਰਨੀ ਨੀਂਦ ਸੁੱਤਾ ਹੈ। ਡੇਂਗੂ ਦੇ ਕਹਿਰ ਨੇ ਸ਼ਹਿਰ ਅੰਦਰ ਤਰਥੱਲੀ ਮਚਾਈ ਹੋਈ ਹੈ। ਲੰਘੇ ਕੱਲ ਅਤੇ ਅੱਜ ਵੀ ਇਕ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ। ਹੁਣ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਹ ਸਰਕਾਰੀ ਅੰਕੜੇ ਹਨ, ਜਦੋਂ ਕਿ ਪ੍ਰਾਈਵੇਟ ਅੰਕੜੇ ਇਸ ਤੋਂ ਕਿਤੇ ਵਧ ਹਨ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਰਨਲ ਇਜਲਾਸ 3 ਨਵੰਬਰ ਨੂੰ ਸੱਦਿਆ ਗਿਆ ਹੈ। ਇਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਵੇਗੀ।