ਸ਼ੀਤਲਾ ਮਾਤਾ ਮੰਦਰ ’ਚ ਮੇਲਾ ਭਰਿਆ
.jpg)
ਰਾਜਪੁਰਾ: ਪੁਰਾਣਾ ਰਾਜਪੁਰਾ ਸਥਿਤ ਸ਼ੀਤਲਾ ਮਾਤਾ ਮੰਦਰ ਵਿੱਚ ਬਾਸੜਿਆਂ ਦਾ ਮੇਲਾ ਲੱਗਿਆ। ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੰਦਰ ਵਿੱਚ ਮੱਥਾ ਟੇਕਿਆ। ਜਾਣਕਾਰੀ ਅਨੁਸਾਰ ਸ਼ਰਧਾਲੂ ਸਵੇਰੇ 4 ਵਜੇ ਤੋਂ ਹੀ ਕਤਾਰਾਂ ਵਿੱਚ ਲੱਗਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਨੇ ਮਾਤਾ ਰਾਣੀ ਨੂੰ ਮਿੱਠੇ ਗੁਲਗੁਲਿਆਂ, ਕਚੌਰੀਆਂ, ਭਿੱਜੀ ਦਾਲ ਅਰਪਣ ਕਰ ਕੇ ਮੱਥਾ ਟੇਕਿਆ। ਮੇਲੇ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਉਚਿਤ ਪ੍ਰਬੰਧ ਕੀਤੇ ਹੋਏ ਸਨ। ਸਾਰੇ ਮੰਦਰ ਨੂੰ ਬਿਜਲਈ ਲੜੀਆਂ ਨਾਲ ਸਜਾਇਆ ਹੋਇਆ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਵੱਡੀ ਗਿਣਤੀ ਸ਼ਰਧਾਲੂ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ।
ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੇ ਹਾਨੀਆ ਆਮਿਰ ਲਈ ਭੇਜਿਆ ਖਾਸ ਤੋਹਫ਼ਾ
ਜਗ ਬਾਣੀ ਪੰਜਾਬ ਕੇਸਰੀ ਅਖਬਾਰ ਦੇ ਫੋਟੋ ਜਰਨਲਿਸਟ ਸੁੰਦਰ ਸ਼ਰਮਾ ਸਨੀ ਦੀ ਬੇਟੀ ਅਲਾਇਨਾ ਸ਼ਰਮਾ ਤੋਂ ਬਾਅਦ ਅਜ ਸੀਨੀਅਰ ਪੱਤਰਕਾਰ ਇੰਚਾਰਜ ਪੰਜਾਬੀ ਜਾਗਰਣ ਅਖਬਾਰ ਨਵਦੀਪ ਢੀਂਗਰਾ ਦੀ ਬੇਟੀ ਭਵਨੂਰ ਢੀਂਗਰਾ ਨੇ ਆਪਣੇ ਸਿਰ ਦੇ 12 ਇੰਚ ਵਾਲ ਕੈਂਸਰ ਰੋਗੀਆਂ ਲਈ ਦਾਨ ਕੀਤੇ ਹਨ ਤਾਂ ਕਿ ਉਹਨਾਂ ਲਈ ਕੁਦਰਤੀ ਵਾਲਾਂ ਦਾ ਵਿਗ ਬਨ ਸਕੇ