ਪਹਾੜੀ ਤੋਂ SUV 'ਤੇ ਡਿੱਗੇ ਪੱਥਰ; ਪੰਜਾਬ ਦੇ ਇਕ ਵਿਅਕਤੀ ਦੀ ਮੌਤ, ਤਿੰਨ ਜ਼ਖ਼ਮੀ

ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਪਹਾੜੀ ਤੋਂ ਡਿੱਗੇ ਪੱਥਰਾਂ ਦੀ ਲਪੇਟ 'ਚ ਇਕ ਵਾਹਨ ਦੇ ਆਉਣ ਨਾਲ ਉਸ 'ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਅਤੇ ਇਕ ਔਰਤ ਸਮੇਤ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਦੇ ਕਰੀਬ 2.30 ਵਜੇ ਹੋਇਆ, ਜਦੋਂ ਇਕ ਵਾਹਨ 'ਚ ਚਾਰ ਲੋਕ ਅਖ਼ਬਾਰ ਲੈ ਕੇ ਸ਼ਿਮਲਾ ਜਾ ਰਹੇ ਸਨ, ਉਦੋਂ ਦਤਯਾਰ ਅਤੇ ਚਾਕੀ ਮੋੜ ਕੋਲ ਅਚਾਨਕ ਪਹਾੜੀ ਤੋਂ ਟੁੱਟ ਕੇ ਕਈ ਪੱਥਰ ਵਾਹਨ ਦੇ ਅਗਲੇ ਹਿੱਸੇ 'ਤੇ ਆ ਡਿੱਗੇ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਮਾਰਗ 'ਤੇ ਰੁਕ-ਰੁਕ 'ਤੇ ਮੀਂਹ ਪੈ ਰਿਹਾ ਸੀ ਅਤੇ ਵਾਹਨਾਂ ਦੀ ਆਵਾਜਾਈ ਬੰਦ ਸੀ। ਉਨ੍ਹਾਂ ਦੱਸਿਆ ਕਿ ਵਾਹਨ ਹਾਈਵੇਅ ਦੇ ਦੂਜੇ ਲੇਨ ਦਾ ਇਸਤੇਮਾਲ ਕਰ ਰਹੇ ਸਨ। ਸੋਲਨ ਦੇ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦੇਵ ਰਾਜ (40) ਵਜੋਂ ਹੋਈ ਹੈ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦਾ ਈ.ਐੱਸ.ਆਈ. ਹਸਪਤਾਲ 'ਚ ਇਲਾਜ ਕਰਵਾਇਆ ਜਾ ਰਿਹਾ ਹੈ।
ਅੱਜ ਦੇ ਸਮੇਂ 'ਚ ਹਰ ਇਨਸਾਨ ਕਿਸੇ ਨਾ ਕਿਸੇ ਨਾ ਬਿਮਾਰੀ ਨਾਲ ਜੂਝ ਰਿਹਾ ਹੈ ਪਰ ਉਨ੍ਹਾਂ 'ਚੋਂ ਇਕ ਸਾਹ ਦੀ ਸਸੱਸਿਆਂ ਹੈ। ਤੇਜ਼ੀ ਨਾਲ ਸਾਹ ਲੈਣ ਨੂੰ ਹਾਈਪਰ ਵੈਂਟੀਲੇਸ਼ਨ ਵੀ ਕਿਹਾ ਜਾਂਦਾ ਹੈ । ਜਦੋਂ ਇਨਸਾਨ ਨੂੰ ਹਾਰਟ ਦੀ ਸਮੱਸਿਆ, ਫੇਫਡ਼ਿਆਂ ਵਿਚ ਇੰਫੈਕਸ਼ਨ ਅਤੇ ਸਾਹ ਦੀ ਨਲੀ ਵਿਚ ਸਮੱਸਿਆ ਹੋਣ ਤੇ ਸਾਹ ਚੜ੍ਹਨ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਇਕ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਇਸ ਵਿਚ ਕਮਜ਼ੋਰੀ, ਚੱਕਰ ਆਉਣਾ, ਬੇਹੋਸ਼ੀ ਜਿਹੇ ਲੱਛਣ ਵੀ ਸਾਹ ਚੜ੍ਹਨ ਦੇ ਦੌਰਾਨ ਨਜ਼ਰ ਆ ਸਕਦੇ ਹਨ
ਪੰਜਾਬ ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ ਹੈ। ਦਰਅਸਲ ਕੇਂਦਰ ਸਰਕਾਰ ਨੇ ਉਕਤ ਕਾਰਡ ਧਾਰਕਾਂ ਦੇ ਨਾਵਾਂ 'ਤੇ ਇਤਰਾਜ਼ ਜਤਾਇਆ ਹੈ ਅਤੇ ਇਨ੍ਹਾਂ ਨੂੰ ਸੂਚੀ 'ਚੋਂ ਹਟਾਉਣ ਦੇ ਹੁਕਮ ਦਿੱਤੇ ਹਨ
ਅੱਜ ਸਵੇਰੇ ਪਟਿਆਲਾ ਦੇ ਰਾਜਪੁਰਾ ਵਿਚ ਇਕ ਕਾਤਲ ਤੇ ਪੁਲਸ ਪਾਰਟੀ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਕਤਲ ਕੇਸ ਵਿਚੋਂ ਫ਼ਰਾਰ ਚੱਲ ਰਹੇ ਇਕ ਮੁਲਜ਼ਮ ਨੇ ਪੁਲਸ ਪਾਰਟੀ ਉੱਪਰ ਫ਼ਾਇਰਿੰਗ ਕਰ ਦਿੱਤੀ।