CM Mann made the announcement
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਾਲੇਰਕੋਟਲਾ ਦੇ ਤੋਲੇਵਾਲ ਵਿਖੇ ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮਾਲੇਰਕੋਟਲਾ ਦੇ ਵਿਧਾਇਕ ਮੁਹੰਮਦ ਜਮੀਲ ਉਰ ਰਹਿਮਾਨ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਮਰਗੜ੍ਹ ਸ਼ਹੀਦਾਂ, ਇਨਕਲਾਬੀ ਲੋਕਾਂ ਦੀ ਧਰਤੀ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ। ਰੀਜਨਲ ਡਰਾਈਵਿੰਗ ਟਰੇਨਿੰਗ ਕੇਂਦਰ ਬਹੁਤ ਡਿਜੀਟਲ ਅਤੇ ਅਪਡੈਟ ਹੈ ਕਿਉਂਕਿ ਜ਼ਮਾਨੇ ਮੁਤਾਬਕ ਚਲਣਾ ਪਓਗਾ ਤੇ ਸਮੇਂ ਦੇ ਹਾਣੀ ਬਣਨਾ ਪਓਗਾ। ਮਾਨ ਨੇ ਆਖਿਆ ਕਿ ਸੜਕਾਂ ਵੱਡੀਆਂ ਹੋਣ ਨਾਲ ਗੱਡੀਆਂ ਦੀ ਰਫ਼ਤਾਰ ਤੇਜ਼ ਹੋ ਗਈ ਤੇ ਟਰੈਫਿਕ 'ਚ ਵਾਧਾ ਹੋ ਗਿਆ। ਜਿਸ ਕਾਰਨ ਆਏ ਦਿਨ ਅਜਿਹੇ ਦਰਦਨਾਕ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ।