ਰਾਜਧਾਨੀ ਦਿੱਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਇੱਕ ਵਾਰ ਫਿਰ ਦਿੱਲੀ ਦੇ ਪੰਜ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਦੀ ਖ਼ਬਰ ਆਈ ਹੈ। ਸਾਵਧਾਨੀ ਵਜੋਂ ਇਨ੍ਹਾਂ ਸਾਰੇ ਸਕੂਲਾਂ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੂਚਨਾ ਮਿਲਦੇ ਹੀ ਦਿੱਲੀ ਪੁਲਿਸ, ਬੰਬ ਸਕੁਐਡ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ, ਪਿਛਲੇ 4 ਦਿਨਾਂ ਵਿੱਚ ਇਹ ਤੀਜਾ ਮੌਕਾ ਹੈ, ਜਦੋਂ ਦਿੱਲੀ ਦੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਦਿੱਲੀ ਦੇ ਪ੍ਰਸਾਦ ਨਗਰ ਅਤੇ ਦਵਾਰਕਾ ਸੈਕਟਰ 5 ਵਿੱਚ ਸਥਿਤ ਬੀਜੀਐਸ ਇੰਟਰਨੈਸ਼ਨਲ ਪਬਲਿਕ ਸਕੂਲ ਸਮੇਤ ਪੰਜ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਦਿੱਲੀ ਪੁਲਿਸ ਅਤੇ ਫਾਇਰ ਵਿਭਾਗ ਮੌਕੇ 'ਤੇ ਮੌਜੂਦ ਹਨ ਅਤੇ ਹੋਰ ਜਾਣਕਾਰੀ ਦੀ ਉਡੀਕ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 18 ਅਗਸਤ ਨੂੰ 32 ਅਗਸਤ ਅਤੇ 20 ਅਗਸਤ ਨੂੰ ਲਗਭਗ 50 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਜਿਸ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ ਅਤੇ ਵਿਦਿਆਰਥੀਆਂ ਨੂੰ ਜਾਂਚ ਲਈ ਕੈਂਪਸ ਤੋਂ ਬਾਹਰ ਕੱਢਣਾ ਪਿਆ। ਹਾਲਾਂਕਿ, ਦੋਵਾਂ ਦਿਨਾਂ ਦੀ ਜਾਂਚ ਤੋਂ ਬਾਅਦ ਧਮਕੀਆਂ ਝੂਠੀਆਂ ਸਾਬਤ ਹੋਈਆਂ।
ਪੁਲਿਸ ਦੇ ਅਨੁਸਾਰ ਸਾਈਬਰ ਸੈੱਲ ਅਤੇ ਵਿਸ਼ੇਸ਼ ਸਟਾਫ ਸਮੇਤ ਕਈ ਇਕਾਈਆਂ ਈਮੇਲਾਂ ਦੇ ਸਰੋਤ ਦੀ ਜਾਂਚ ਕਰ ਰਹੀਆਂ ਹਨ। ਜਾਂਚਕਰਤਾਵਾਂ ਨੂੰ ਸ਼ਰਾਰਤੀ ਅਨਸਰਾਂ ਦੀ ਸ਼ਮੂਲੀਅਤ ਦਾ ਸ਼ੱਕ ਹੈ ਪਰ ਆਮ ਸਥਿਤੀ ਨੂੰ ਵਿਗਾੜਨ ਲਈ ਸੰਗਠਿਤ ਯਤਨਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਇੱਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਅਸੀਂ ਆਈਪੀ ਸਥਾਨ ਦਾ ਪਤਾ ਲਗਾਉਣ ਲਈ ਸੇਵਾ ਪ੍ਰਦਾਤਾਵਾਂ ਨਾਲ ਤਾਲਮੇਲ ਕਰ ਰਹੇ ਹਾਂ ਅਤੇ ਜਾਂਚ ਕਰਾਂਗੇ ਕਿ ਕੀ ਇਸ ਸਾਲ ਹੋਰ ਸੰਸਥਾਵਾਂ ਨੂੰ ਮਿਲੀਆਂ ਧਮਕੀਆਂ ਪਿੱਛੇ ਉਹੀ ਸਰੋਤ ਹੈ।
ਅੱਜ ਦੇ ਸਮੇਂ 'ਚ ਹਰ ਇਨਸਾਨ ਕਿਸੇ ਨਾ ਕਿਸੇ ਨਾ ਬਿਮਾਰੀ ਨਾਲ ਜੂਝ ਰਿਹਾ ਹੈ ਪਰ ਉਨ੍ਹਾਂ 'ਚੋਂ ਇਕ ਸਾਹ ਦੀ ਸਸੱਸਿਆਂ ਹੈ। ਤੇਜ਼ੀ ਨਾਲ ਸਾਹ ਲੈਣ ਨੂੰ ਹਾਈਪਰ ਵੈਂਟੀਲੇਸ਼ਨ ਵੀ ਕਿਹਾ ਜਾਂਦਾ ਹੈ । ਜਦੋਂ ਇਨਸਾਨ ਨੂੰ ਹਾਰਟ ਦੀ ਸਮੱਸਿਆ, ਫੇਫਡ਼ਿਆਂ ਵਿਚ ਇੰਫੈਕਸ਼ਨ ਅਤੇ ਸਾਹ ਦੀ ਨਲੀ ਵਿਚ ਸਮੱਸਿਆ ਹੋਣ ਤੇ ਸਾਹ ਚੜ੍ਹਨ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਇਕ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਇਸ ਵਿਚ ਕਮਜ਼ੋਰੀ, ਚੱਕਰ ਆਉਣਾ, ਬੇਹੋਸ਼ੀ ਜਿਹੇ ਲੱਛਣ ਵੀ ਸਾਹ ਚੜ੍ਹਨ ਦੇ ਦੌਰਾਨ ਨਜ਼ਰ ਆ ਸਕਦੇ ਹਨ
ਪੰਜਾਬ ਦੇ 11 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ ਹੈ। ਦਰਅਸਲ ਕੇਂਦਰ ਸਰਕਾਰ ਨੇ ਉਕਤ ਕਾਰਡ ਧਾਰਕਾਂ ਦੇ ਨਾਵਾਂ 'ਤੇ ਇਤਰਾਜ਼ ਜਤਾਇਆ ਹੈ ਅਤੇ ਇਨ੍ਹਾਂ ਨੂੰ ਸੂਚੀ 'ਚੋਂ ਹਟਾਉਣ ਦੇ ਹੁਕਮ ਦਿੱਤੇ ਹਨ
ਅੱਜ ਸਵੇਰੇ ਪਟਿਆਲਾ ਦੇ ਰਾਜਪੁਰਾ ਵਿਚ ਇਕ ਕਾਤਲ ਤੇ ਪੁਲਸ ਪਾਰਟੀ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਕਤਲ ਕੇਸ ਵਿਚੋਂ ਫ਼ਰਾਰ ਚੱਲ ਰਹੇ ਇਕ ਮੁਲਜ਼ਮ ਨੇ ਪੁਲਸ ਪਾਰਟੀ ਉੱਪਰ ਫ਼ਾਇਰਿੰਗ ਕਰ ਦਿੱਤੀ।