ਸਬਜ਼ੀ ਵੇਚਣ ਵਾਲੇ ਦੀ ਧੀ ਨੇ ਕੀਤਾ ਕਮਾਲ

ਸਬਜ਼ੀ ਵੇਚਣ ਵਾਲੇ ਦੀ ਧੀ ਨੇ ਕੀਤਾ ਕਮਾਲ

  • Sports
  • April 9, 2022
  • No Comment
  • 90

ਕਹਿੰਦੇ ਹਨ ਕਿ ਜੇ ਹੌਸਲੇ ਬੁਲੰਦ ਹੋਣ ਤੇ ਮੇਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਕਿਸਮਤ ਵੀ ਉਸ ਇਨਸਾਨ ਦਾ ਸਾਥ ਦਿੰਦੀ ਹੈ। ਇਹ ਸਾਬਤ ਕਰ ਵਿਖਾਇਆ ਹੈ ਲਖਨਊ ਦੀ ਮੁਮਤਾਜ਼ ਖ਼ਾਨ ਨੇ। ਜੋ ਕਿ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੀ ਹੈ। ਉਸ ਨੇ ਆਪਣੀ ਕਮਾਲ ਦੀ ਗੇਮ ਨਾਲ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।

ਮੁਮਤਾਜ਼ ਖ਼ਾਨ ਬਾਰੇ ਗੱਲ ਕਰੀਏ ਤਾਂ ਉਹ ਕੋਈ ਮਜ਼ਬੂਤ ਬੈਕਗ੍ਰਾਊਂਡ ਨਾਲ ਤਾਲੁਕ ਨਹੀਂ ਰੱਖਦੀ। ਉਸ ਦੀ ਮਾਂ ਕੈਸਰ ਲਖਨਊ ਦੀ ਇੱਕ ਗਲੀ `ਚ ਸਬਜ਼ੀ ਦਾ ਠੇਲਾ ਲਗਾਉਂਦੀ ਹੈ। ਗ਼ਰੀਬੀ ਦੇ ਬਾਵਜੂਦ ਮੁਮਤਾਜ਼ ਦੇ ਹੌਸਲੇ ਬੁਲੰਦ ਰਹੇ। ਉਸ ਨੇ ਸਾਬਤ ਕਰ ਦਿਤਾ ਕਿ ਸਫ਼ਲ ਹੋਣ ਦੀ ਚਾਹ ਰੱਖਣ ਵਾਲੇ ਲੋਕ ਸਹੂਲਤਾਂ ਤੇ ਸਰੋਤਾਂ ਦੀ ਕਮੀ ਦੀ ਪਰਵਾਹ ਨਹੀਂ ਕਰਦੇ। ਉਹ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਦੇ ਹਨ।

ਦੱਖਣੀ ਅਫਰੀਕਾ ਦੇ ਪੋਚੇਫਸਟਰੂਮ ‘ਚ ਖੇਡੇ ਜਾਣ ਵਾਲੇ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਮੁਮਤਾਜ਼ ਖਾਨ ਨੇ ਖੇਡ ਦੇ 11ਵੇਂ ਮਿੰਟ ‘ਚ ਗੋਲ ਕਰਕੇ ਦੱਖਣੀ ਕੋਰੀਆ ਨੂੰ ਕਰਾਰੀ ਮਾਤ ਦਿਤੀ।

ਮੁਜਤਾਜ਼ ਦੇ ਇਸ ਗੋਲ ਨੇ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਇਸ ਮੈਚ ਵਿੱਚ ਭਾਰਤ ਨੇ ਕੋਰੀਆ ਨੂੰ 3-0 ਨਾਲ ਹਰਾਇਆ। ਭਾਰਤੀ ਮਹਿਲਾ ਹਾਕੀ ਟੀਮ ਇਸ ਮੁਕਾਬਲੇ ਵਿੱਚ ਦੂਜੀ ਵਾਰ ਸੈਮੀਫਾਈਨਲ ਵਿੱਚ ਪਹੁੰਚੀ ਹੈ।

ਹਾਲਾਂਕਿ ਸਬਜ਼ੀ ਦਾ ਠੇਲਾ ਲਾਉਣ ਵਾਲੀ ਕੈਸਰ ਨੇ ਆਪਣੀ ਬੇਟੀ ਮੁਮਤਾਜ਼ ਦਾ ਇਹ ਕਮਾਲ ਦਾ ਗੇਮ ਨਹੀਂ ਦੇਖਿਆ। ਮੁਮਤਾਜ਼ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ।ਮੁਮਤਾਜ਼ ਦੀ ਮਾਂ ਕੈਸਰ ਜਹਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਅਜਿਹੇ ਹੋਰ ਵੀ ਕਈ ਮੌਕੇ ਆਉਣਗੇ ਜਦੋਂ ਉਹ ਆਪਣੀ ਧੀ ਨੂੰ ਗੋਲ ਕਰਦੇ ਹੋਏ ਜ਼ਰੂਰ ਦੇਖ ਸਕੇਗੀ।

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕੈਸਰ ਜਹਾਂ ਨੇ ਕਿਹਾ, ”ਮੇਰੇ ਲਈ ਇਹ ਕਾਫੀ ਵਿਅਸਤ ਸਮਾਂ ਸੀ। ਮੈਂ ਆਪਣੀ ਧੀ ਨੂੰ ਗੋਲ ਕਰਦੇ ਦੇਖਣਾ ਪਸੰਦ ਕਰਾਂਗੀ।। ਪਰ ਮੈਨੂੰ ਰੋਜ਼ੀ ਰੋਟੀ ਵੀ ਕਮਾਉਣੀ ਪੈਂਦੀ ਹੈ। ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਅਜਿਹੇ ਹੋਰ ਵੀ ਕਈ ਮੌਕੇ ਹੋਣਗੇ ਜਦੋਂ ਮੈਂ ਆਪਣੀ ਧੀ ਨੂੰ ਗੋਲ ਕਰਦੇ ਹੋਏ ਦੇਖਾਂਗੀ।”

ਦੂਜੇ ਪਾਸੇ ਮਾਂ ਦਾ ਭਰੋਸਾ ਗਲਤ ਨਹੀਂ ਹੈ। ਕਿਉਂਕਿ ਜੂਨੀਅਰ ਪੱਧਰ ਤੋਂ ਅੱਗੇ ਦਾ ਸਫ਼ਰ ਔਖਾ ਹੈ। ਪਰ ਮੁਮਤਾਜ਼ ਦੀ ਗਤੀ, ਯੋਗਤਾ ਅਤੇ ਪ੍ਰਤਿਭਾ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸੀਨੀਅਰ ਪੱਧਰ ‘ਤੇ ਟੀਮ ਦੀ ਨੁਮਾਇੰਦਗੀ ਕਰੇਗੀ। ਭਾਰਤ ਨੇ ਜੂਨੀਅਰ ਹਾਕੀ ਵਿਸ਼ਵ ਕੱਪ ‘ਚ ਹੁਣ ਤੱਕ ਚਾਰ ‘ਚੋਂ ਚਾਰ ਮੈਚ ਜਿੱਤੇ ਹਨ, ਜਿਸ ‘ਚ ਮੁਮਤਾਜ਼ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ।

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *