ਸਿੰਧੂ ਤੇ ਸ਼੍ਰੀਕਾਂਤ ਤੇ ਹੋਣਗੀਆਂ ਨਜ਼ਰਾਂ

ਸਿੰਧੂ ਤੇ ਸ਼੍ਰੀਕਾਂਤ ਤੇ ਹੋਣਗੀਆਂ ਨਜ਼ਰਾਂ

  • Sports
  • March 22, 2022
  • No Comment
  • 53

ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਉੱਪ ਜੇਤੂ ਲਕਸ਼ੇ ਸੇਨ ਦੀ ਗ਼ੈਰਮੌਜੂਦਗੀ ਵਿਚ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਸਾਰਿਆਂ ਦੀਆਂ ਨਜ਼ਰਾਂ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ ‘ਤੇ ਟਿਕੀਆਂ ਰਹਿਣਗੀਆਂ। ਸੇਨ ਨੇ ਲਗਾਤਾਰ ਦੋ ਹਫ਼ਤੇ ਦੇ ਰੁੱਝੇ ਹੋਏ ਪ੍ਰਰੋਗਰਾਮ ਤੋਂ ਬਾਅਦ ਥਕਾਵਟ ਕਾਰਨ ਸਵਿਸ ਓਪਨ ਤੋਂ ਹਟਣ ਦਾ ਫ਼ੈਸਲਾ ਕੀਤਾ। ਸੇਨ ਨੇ ਪਿਛਲੇ ਦੋ ਹਫ਼ਤੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਸਿਖਰਲੀ ਖਿਡਾਰੀ ਸਿੰਧੂ, ਸ਼੍ਰੀਕਾਂਤ ਤੇ ਸਾਇਨਾ ਨੇਹਵਾਲ ਬਰਮਿੰਘਮ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਕੁਆਰਟਰ ਫਾਈਨਲ ਵਿਚ ਪੁੱਜਣ ਵਿਚ ਵੀ ਨਾਕਾਮ ਰਹੇ। ਇਸ ਹਫ਼ਤੇ ਉਹ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨਗੇ।

ਸਿੰਧੂ ਤੇ ਸਾਇਨਾ ਜਿੱਥੇ ਜਰਮਨ ਓਪਨ ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੋਵਾਂ ਵਿਚ ਦੂਜੇ ਗੇੜ ਵਿਚ ਹਾਰ ਗਈਆਂ ਸੀ ਉਥੇ ਸ਼੍ਰੀਕਾਂਤ ਜਰਮਨ ਓਪਨ ਦੇ ਆਖ਼ਰੀ-ਅੱਠ ਵਿਚ ਪੁੱਜੇ ਸਨ। ਸਿੰਧੂ ਨੂੰ ਇੱਥੇ ਦੂਜਾ ਦਰਜਾ ਦਿੱਤਾ ਗਿਆ ਹੈ। ਉਹ ਪਹਿਲੇ ਗੇੜ ਵਿਚ ਡੈਨਮਾਰਕ ਦੀ ਵਿਸ਼ਵ ਵਿਚ 32ਵੇਂ ਨੰਬਰ ਦੀ ਖਿਡਾਰਨ ਹੋਜਮਾਰਕ ਕੇ ਜੇਰਸਫੇਲਟ ਨਾਲ ਭਿੜੇਗੀ ਜਦਕਿ ਸਾਇਨਾ ਦਾ ਸਾਹਮਣਾ ਚੀਨ ਦੀ ਸੱਤਵਾਂ ਦਰਜਾ ਹਾਸਲ ਵਾਂਗ ਝੀ ਯੀ ਨਾਲ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤਣ ਤੋਂ ਬਾਅਦ ਚੰਗੀ ਲੈਅ ਵਿਚ ਦਿਖ ਰਹੇ ਸ਼੍ਰੀਕਾਂਤ ਦਾ ਸਾਹਮਣਾ ਮਰਦ ਸਿੰਗਲਜ਼ ਦੇ ਪਹਿਲੇ ਮੈਚ ਵਿਚ ਕੁਆਲੀਫਾਇਰ ਨਾਲ ਹੋਵੇਗਾ। ਟੋਕੀਓ ਓਲੰਪੀਅਨ ਬੀ ਸਾਈ ਪ੍ਰਣੀਤ ਆਪਣੇ ਸ਼ੁਰੂਆਤੀ ਮੈਚ ਵਿਚ ਹਮਵਤਨ ਐੱਚਐੱਸ ਪ੍ਰਣਯ ਨਾਲ ਭਿੜਨਗੇ ਜਦਕਿ ਪੀ ਕਸ਼ਯਪ ਕੁਆਲੀਫਾਇਰ ਖ਼ਿਲਾਫ਼ ਉਤਰਨਗੇ। ਮਹਿਲਾ ਸਿੰਗਲਜ਼ ਵਿਚ ਆਕਰਸ਼ੀ ਕਸ਼ਯਪ ਨੇ ਪਹਿਲੇ ਗੇੜ ਵਿਚ ਜਰਮਨੀ ਦੀ ਯਵੋਨ ਲੀ ਦਾ ਸਾਹਮਣਾ ਕਰਨਾ ਹੈ। ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਤੀਜਾ ਦਰਜਾ ਹਾਸਲ ਮਰਦ ਡਬਲਜ਼ ਜੋੜੀ ਮੁਹੰਮਦ ਸ਼ੋਹੀਬੁਲ ਫਿਕਰੀ ਤੇ ਬਾਗਸ ਮੌਲਾਨਾ ਦੀ ਇੰਡੋਨੇਸ਼ਿਆਈ ਜੋੜੀ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਮਰਦ ਡਬਲਜ਼ ਵਿਚ ਐੱਮਆਰ ਅਰਜੁਨ ਤੇ ਧਰੁਵ ਕਪਿਲਾ ਤੇ ਕ੍ਰਿਸ਼ਣ ਪ੍ਰਸਾਦ ਗਰਗਾ ਤੇ ਵਿਸ਼ਣੁਵਰਧਨ ਗੌੜ ਪੰਜਾਲਾ ਵੀ ਆਪਣੀ ਚੁਣੌਤੀ ਪੇਸ਼ ਕਰਨਗੇ। ਮਹਿਲਾ ਡਬਲਜ਼ ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾਉਣ ਵਾਲੀ ਤਿ੍ਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਪਹਿਲੇ ਗੇੜ ਵਿਚ ਥਾਈਲੈਂਡ ਦੀ ਜੋਂਗਕੋਲਫਾਨ ਕਿਤਿਥਾਰਾਕੁਲ ਤੇ ਰਾਵਿੰਦਾ ਪ੍ਰਰਾਜੋਂਗਜਾਈ ਦੀ ਦੂਜਾ ਦਰਜਾ ਹਾਸਲ ਜੋੜੀ ਨਾਲ ਭਿੜੇਗੀ। ਅਸ਼ਵਿਨ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਦੀ ਛੇਵਾਂ ਦਰਜਾ ਹਾਸਲ ਜੋੜੀ ਦਾ ਸਾਹਮਣਾ ਸਵਿਟਜ਼ਰਲੈਂਡ ਦੀ ਏਲਾਇਨ ਮੂਲਰ ਤੇ ਜੇਨਜਿਰਾ ਸਟੈਡੇਲਮੈਨ ਨਾਲ ਹੋਵੇਗਾ। ਮਿਕਸਡ ਡਬਲਜ਼ ਵਿਚ ਇਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰੈਸਟੋ ਤੇ ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਾਂਗਨ ਚੁਣੌਤੀ ਪੇਸ਼ ਕਰਨਗੇ।

Related post

US to host security exercise to stop flow of weapons of mass destruction

US to host security exercise to stop flow of…

The United States will host Proliferation Security Initiative (PSI) Exercise Fortune Guard 22 on August 8-12, 2022, in Honolulu, Hawaii. Fortune…
My Florida home Mar-a-Lago under siege by FBI: Donald Trump

My Florida home Mar-a-Lago under siege by FBI: Donald…

 Former US President Donald Trump said that Federal Bureau of Investigation (FBI) on Monday raided his Mar-a-Lago home in Palm Beach, Florida. Trump in a statement…
Three days training of newly appointed teachers of Patiala district started

Three days training of newly appointed teachers of Patiala…

ਪਟਿਆਲਾ 9 ਅਗਸਤ:   ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪਲੇਠੀ…

Leave a Reply

Your email address will not be published.