ਕੁਲਦੀਪ ਯਾਦਵ ਟੈਸਟ ਟੀਮ ਤੋਂ ਬਾਹਰ

ਕੁਲਦੀਪ ਯਾਦਵ ਟੈਸਟ ਟੀਮ ਤੋਂ ਬਾਹਰ

  • Sports
  • March 7, 2022
  • No Comment
  • 50

ਭਾਰਤੀ ਕ੍ਰਿਕਟ ਟੀਮ ਪ੍ਰਬੰਧਨ ਨੇ ਕੁਲਦੀਪ ਯਾਦਵ ਨੂੰ ਟੈਸਟ ਟੀਮ ਤੋਂ ਰਿਲੀਜ਼ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਦੇ ਪੂਰੀ ਤਰ੍ਹਾਂ ਫਿੱਟ ਹੋਣ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਸਮਝਿਆ ਜਾਂਦਾ ਹੈ ਕਿ ਅਕਸ਼ਰ ਮੋਹਾਲੀ ‘ਚ ਭਾਰਤੀ ਟੀਮ ‘ਚ ਸ਼ਾਮਲ ਹੋ ਗਏ ਹਨ ਜਿੱਥੇ ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਪਹਿਲਾ ਟੈਸਟ ਮੈਚ ਪਾਰੀ ਤੇ 222 ਦੌੜਾਂ ਨਾਲ ਐਤਵਾਰ ਨੂੰ ਜਿੱਤ ਲਿਆ ਸੀ। 27 ਸਾਲਾ ਕੁਲਦੀਪ ਨੂੰ ਹਾਲਾਂਕਿ ਮੂਲ ਰੂਪ ਨਾਲ ਅਕਸ਼ਰ ਦੇ ਬੈਕ-ਅਪ ਦੇ ਤੌਰ ‘ਤੇ ਨਹੀਂ ਚੁਣਿਆ ਗਿਆ ਸੀ।

ਟੀਮ ਪ੍ਰਬੰਧਨ ਦਾ ਮੰਨਣਾ ਹੈ ਕਿ ਤਿੰਨ ਖੱਬੇ ਹੱਥ ਦੇ ਸਪਿਨਰਾਂ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਰਵਿੰਦਰ ਜਡੇਜਾ ਵੀ ਟੀਮ ਦਾ ਹਿੱਸਾ ਹਨ। ਇਸ ਤੋਂ ਇਲਾਵਾ 18 ਮੈਂਬਰੀ ਟੀਮ ‘ਚ ਰਵੀਚੰਦਰਨ ਅਸ਼ਵਿਨ ਤੇ ਜਯੰਤ ਯਾਦਵ ਦੇ ਰੂਪ ‘ਚ ਦੋ ਹੋਰ ਸਪਿਨਰ ਹਨ। ਇਸ ਦੌਰਾਨ, ਭਾਰਤੀ ਟੀਮ ਪ੍ਰਬੰਧਨ ਨੇ ਦੂਜੇ ਬੱਲੇਬਾਜ਼ੀ ਕੋਚ ਅਪੂਰਵਾ ਦੇਸਾਈ, ਟ੍ਰੇਨਰ ਆਨੰਦ ਦਾਤੇ ਅਤੇ ਫਿਜ਼ੀਓ ਪਾਰਥੋ ਨੂੰ ਵੀ ਰਿਲੀਜ਼ ਕੀਤਾ ਹੈ, ਹਾਲਾਂਕਿ ਸਾਬਕਾ ਭਾਰਤੀ ਸਪਿਨਰ ਸਾਈਰਾਜ ਬਹੂਤੁਲੇ ਦੂਜੇ ਟੈਸਟ ਲਈ ਵੀ ਟੀਮ ਦੇ ਨਾਲ ਬਣੇ ਰਹਿਣਗੇ।

ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ 20 ਫਰਵਰੀ ਨੂੰ ਸ਼੍ਰੀਲੰਕਾ ਦੇ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਅਕਸ਼ਰ ਪਟੇਲ ਇਸ ਸਮੇਂ ਰਿਹੈਬਲੀਟੇਸ਼ਨ ਦੇ ਦੌਰ ਤੋਂ ਗੁਜ਼ਰ ਰਹੇ ਹਨ ਤੇ ਸ਼੍ਰੀਲੰਕਾ ਦੇ ਖ਼ਿਲਾਫ਼ ਪਹਿਲੇ ਟੈਸਟ ਲਈ ਚੋਣ ਲਈ ਉਪਲੱਬਧ ਨਹੀਂ ਰਹਿਣਗੇ। ਦੂਜੇ ਟੈਸਟ ‘ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਲੈ ਕੇ ਅੰਦਾਜ਼ਾ ਲਾਇਆ ਜਾਵੇਗਾ ਤੇ ਫਿਰ ਫ਼ੈਸਲਾ ਕੀਤਾ ਜਾਵੇਗਾ।

ਦਸੰਬਰ ‘ਚ ਨਿਊਜ਼ੀਲੈਂਡ ਦੇ ਖ਼ਿਲਾਫ਼ ਮੁੰਬਈ ਟੈਸਟ ਦੇ ਬਾਅਦ ਤੋਂ ਐਕਸ਼ਨ ਤੋਂ ਬਾਹਰ ਅਕਸ਼ਰ ਸ਼੍ਰੀਲੰਕਾ ਦੇ ਖ਼ਿਲਾਫ਼ 13 ਮਾਰਚ ਤੋਂ ਬੈਂਗਲੁਰੂ ‘ਚ ਹੋਣ ਵਾਲੇ ਦੂਜੇ ਡੇ-ਨਾਈਟ ਟੈਸਟ ਲਈ ਉਪਲੱਬਧ ਹਨ। ਭਾਰਤ ਨੇ ਸ਼੍ਰੀਲੰਕਾ ਦੇ ਖ਼ਿਲਾਫ਼ ਮੋਹਾਲੀ ‘ਚ ਪਹਿਲਾ ਟੈਸਟ ਮੈਚ ਤਿੰਨ ਦਿਨ ਦੇ ਅੰਦਰ ਹੀ ਜਿੱਤ ਲਿਆ, ਪਰ ਭਾਰਤੀ ਟੀਮ ਬੁੱਧਵਾਰ ਤਕ ਮੋਹਾਲੀ ‘ਚ ਹੀ ਰਹੇਗੀ ਤੇ ਫਿਰ ਬੈਂਗਲੂਰ ਲਈ ਉਡਾਣ ਭਰੇਗੀ।

Related post

After Moosewala’s murder, spotlight back on (Punjabi) gangs of Canada

After Moosewala’s murder, spotlight back on (Punjabi) gangs of…

The Ruffians. That’s the name of a gang in Abbotsford area of British Columbia, Canada, cobbled together by Punjabi-origin people. Kal…
G7 nations to announce sanctions on Russian gold

G7 nations to announce sanctions on Russian gold

To give another blow to the Russian economy, US on Sunday said that the Group of Seven (G7) countries are going…
Air pollution increases risk of premature death by 20 per cent: Study

Air pollution increases risk of premature death by 20…

Exposure to above average levels of outdoor air pollution increases the risk of premature death by 20 per cent and mortality…

Leave a Reply

Your email address will not be published.