
ਲੀਵਰਪੂਲ ਨੇ ਪੈਨਲਟੀ ਸ਼ੂਟ ਆਊਟ ‘ਚ ਚੇਲਸੀ ਨੂੰ ਹਰਾਇਆ
- Sports
- February 28, 2022
- No Comment
- 96
ਲੀਵਰਪੂਲ ਨੇ ਲੀਗ ਕੱਪ ਦੇ ਫਾਈਨਲ ‘ਚ ਚੇਲਸੀ ਨੂੰ ਪੈਨਲਟੀ ਸ਼ੂਟ ਆਊਟ ‘ਚ 11-10 ਨਾਲ ਹਰਾ ਕੇ ਇਕ ਦਹਾਕੇ ‘ਚ ਪਹਿਲਾ ਘਰੇਲੂ ਫੁੱਟਬਾਲ ਫਾਈਨਲ ਜਿੱਤਿਆ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਸ਼ੁਰੂਆਤੀ 10 ਪੈਨਲਟੀ ਨੂੰ ਗੋਲ ‘ਚ ਬਦਲਿਆ ਜਿਸ ਤੋਂ ਬਾਅਦ ਪੈਨਲਟੀ ਲੈਣ ਦੀ ਬਾਰੀ ਦੋਵੇਂ ਟੀਮਾਂ ਦੇ ਗੋਲਕੀਪਰਾਂ ਦੀ ਆਈ।
ਲੀਵਰਪੂਲ ਦੇ ਗੋਲਕੀਪਰ ਸਾਓਮਹਿਨ ਕੇਲੇਹਰ ਨੇ ਪੈਨਲਟੀ ਨੂੰ ਗੋਲ ‘ਚ ਬਦਲਿਆ ਪਰ ਚੇਲਸੀ ਦੇ ਗੋਲਕੀਪਰ ਕੇਪਾ ਅਰਿਜਾਬਾਲਗਾ ਇਸ ਤੋਂ ਖੁੰਝ ਗਏ ਜਿਸ ਨਾਲ ਲੀਵਰਪੂਲ ਨੇ ਖ਼ਿਤਾਬ ਜਿੱਤਿਆ। ਕੇਪਾ ਨੂੰ ਪੈਨਲਟੀ ਮਾਹਰ ਦੇ ਤੌਰ ‘ਤੇ ਵਾਧੂ ਸਮੇਂ ਦੀ ਸਮਾਪਤੀ ਤੋਂ ਠੀਕ ਪਹਿਲਾਂ 120ਵੇਂ ਮਿੰਟ ‘ਚ ਉਤਾਰਿਆ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਜਗ੍ਹਾ ਖੇਡ ਰਹੇ ਐਡਵਰਡ ਮੇਂਡੀ ਨੇ ਸ਼ਾਨਦਾਰ ਬਚਾਅ ਕੀਤੇ ਜਿਸ ਨਾਲ ਮੁਕਾਬਲਾ ਗੋਲ ਰਹਿਤ ਬਰਾਬਰ ਚਲ ਰਿਹਾ ਸੀ। ਲੀਵਰਪੂਲ ਨੇ ਪਿਛਲਾ ਘਰੇਲੂ ਕੱਪ ਫਾਈਨਲ 2012 ਲੀਗ ‘ਚ ਜਿੱਤਿਆ ਸੀ।
ਟੀਮ ਨੇ 2019 ‘ਚ ਚੈਂਪੀਅਨ ਲੀਗ ਤੇ 2020 ‘ਚ ਪ੍ਰੀਮੀਅਰ ਲੀਗ ਖ਼ਿਤਾਬ ਵੀ ਜਿੱਤਿਆ। ਮੈਚ ਤੋਂ ਪਹਿਲਾਂ ਰੂਸ ਦੇ ਹਮਲੇ ਨੂੰ ਦੇਖਦੇ ਹੋਏ ਯੂਕ੍ਰੇਨ ਦੇ ਲੋਕਾਂ ਨਾਲ ਇਕਜੁੱਟਤਾ ਦਿਖਾਈ ਗਈ। ਇਸ ਦੌਰਾਨ ਯੂਕ੍ਰੇਨ ਦਾ ਨੀਲਾ ਤੇ ਪੀਲਾ ਰੰਗ ਸਕ੍ਰੀਨ ‘ਤੇ ਦਿਖਾਇਆ ਗਿਆ ਤੇ ਦਰਸ਼ਕਾਂ ਨੇ ਤਾੜੀਆਂ ਵਜਾਈਆਂ।