
ਭਾਰਤ ਨੂੰ ਲੱਗਾ ਦੂਜਾ ਝਟਕਾ
- SportsTop Stories
- February 11, 2022
- No Comment
- 96
ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਆਖ਼ਰੀ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਦੀ ਪਹਿਲੀ ਵਿਕਟ ਰੋਹਿਤ ਸ਼ਰਮਾ ਦੇ ਤੌਰ ‘ਤੇ ਡਿੱਗੀ। ਰੋਹਿਤ 13 ਦੌੜਾਂ ਦੇ ਨਿੱਜੀ ਸਕੋਰ ‘ਤੇ ਅਲਜ਼ਾਰੀ ਜੋਸੇਫ਼ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਵਿਰਾਟ ਕੋਹਲੀ ਦੇ ਤੌਰ ‘ਤੇ ਲੱਗਾ। ਕੋਹਲੀ ਬਿਨਾ ਖ਼ਾਤਾ ਖੋਲੇ ਜੋਸੇਫ ਦੀ ਗੇਂਦ ‘ਤੇ ਸ਼ਾਈ ਹੋਪ ਨੂੰ ਕੈਚ ਦੇ ਕੇ ਆਊਟ ਹੋਏ। ਖ਼ਬਰ ਲਿਖੇ ਜਾਣ ਦੇ ਸਮੇਂ ਤਕ ਭਾਰਤ ਨੇ 2 ਵਿਕਟਾਂ ਦੇ ਨੁਕਸਾਨ ‘ਤੇ 32 ਦੌੜਾਂ ਬਣਾ ਲਈਆਂ ਸਨ। ਭਾਰਤ ਨੇ 2 ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਲਈ ਹੈ ਪਰ ਤੀਜੇ ਵਨ-ਡੇ ‘ਚ ਟੀਮ ਇੰਡੀਆ ਵੈਸਟਇੰਡੀਜ਼ ‘ਤੇ ਕਲੀਨ ਸਵੀਪ ਕਰਨਾ ਚਾਹੇਗੀ।
ਟੀਮਾਂ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ
ਸੁੰਦਰ, ਦੀਪਕ ਚਾਹਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ
ਵੈਸਟਇੰਡੀਜ਼ : ਸ਼ਾਈ ਹੋਪ (ਵਿਕਟਕੀਪਰ), ਬ੍ਰੈਂਡਨ ਕਿੰਗ, ਡੈਰੇਨ ਬ੍ਰਾਵੋ, ਸ਼ਮਰਹ ਬਰੂਕਸ, ਨਿਕੋਲਸ ਪੂਰਨ (ਕਪਤਾਨ), ਜੇਸਨ ਹੋਲਡਰ, ਫੈਬੀਅਨ ਐਲਨ,
ਓਡੀਨ ਸਮਿਥ, ਅਲਜ਼ਾਰੀ ਜੋਸੇਫ, ਹੇਡਨ ਵਾਲਸ਼, ਕੇਮਾਰ ਰੋਚ