ਪੇਂਗ ਸ਼ੂਆਈ ਨੇ ਕਿਹਾ- ਨਹੀਂ ਲਾਇਆ ਸੀ ਜਿਣਸੀ ਸ਼ੋਸ਼ਣ ਦਾ ਦੋਸ਼

ਪੇਂਗ ਸ਼ੂਆਈ ਨੇ ਕਿਹਾ- ਨਹੀਂ ਲਾਇਆ ਸੀ ਜਿਣਸੀ ਸ਼ੋਸ਼ਣ ਦਾ ਦੋਸ਼

  • Sports
  • February 8, 2022
  • No Comment
  • 86

ਚੀਨ ਦੀ ਟੈਨਿਸ ਸਟਾਰ ਪੇਂਗ ਸ਼ੂਆਈ ਨੇ ਫਰਾਂਸ ਦੀ ਇਕ ਅਖ਼ਬਾਰ ਨੂੰ ਦੱਸਿਆ ਕਿ ਉਸ ਨੇ ਕਦੇ ਚੀਨੀ ਅਧਿਕਾਰੀ ਵਿਰੁੱਧ ਜਿਣਸੀ ਸ਼ੋਸ਼ਣ ਦੇ ਦੋਸ਼ ਨਹੀਂ ਲਾਏ ਸਨ ਅਤੇ ਉਸਦੀ ਤੰਦਰੁਸਤੀ ਨੂੰ ਲੈ ਕੇ ਦੁਨੀਆ ਭਰ ਵਿਚ ਚਿੰਤਾ ਵੱਡੀ ਗਲਤਫਿਮੀ ਦਾ ਨਤੀਜਾ ਹੈ। ਚੀਨ ਦੀ ਖੇਡ ਅਖ਼ਬਾਰ ‘ਲ ਏਕਿਪ’ ਵਿਚ ਸੋਮਵਾਰ ਨੂੰ ਇੰਟਰਵਿਊ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਹਾਲਾਂਕਿ ਜਿਣਸੀ ਸ਼ੋਸ਼ਣ ਦੇ ਸ਼ੁਰੂਆਤੀ ਦੋਸ਼ਾਂ ਅਤੇ ਚੀਨ ਦੀ ਸਰਕਾਰ ਵਲੋਂ ਕਿਸੇ ਤਰ੍ਹਾਂ ਦਾ ਦਬਾਅ ਬਣਾਏ ਜਾਣ ਵਰਗੇ ਅਹਿਮ ਸਵਾਲਾਂ ਦਾ ਜਵਾਬ ਨਹੀਂ ਮਿਲਿਆ।

ਅਖ਼ਬਾਰ ਨੇ ਕਿਹਾ ਕਿ ਉਸ ਨੇ ਇਕ ਦਿਨ ਪਹਿਲਾਂ ਬੀਜਿੰਗ ਦੇ ਇਕ ਹੋਟਲ ਵਿਚ ਪੇਂਗ ਨਾਲ ਇਕ ਘੰਟੇ ਤੱਕ ਗੱਲ ਕੀਤੀ। ਚੀਨ ਦੀ ਓਲੰਪਿਕ ਕਮੇਟੀ ਨੇ ਇਹ ਇੰਟਰਵਿਊ ਲੈਣ ਵਿਚ ਮਦਦ ਕੀਤੀ। ਇਸ ਤੋਂ ਪਹਿਲਾਂ ਕੌਮਾਂਤਰੀ ਓਲੰਪਿਕ ਕਮੇਟੀ ਨੇ ਇਕ ਬਿਆਨ ਵਿਚ ਕਿਹਾ ਕਿ ਆਈ. ਓ. ਸੀ. ਮੁੱਖੀ ਥਾਮਸ ਬਾਕ ਨੇ ਸ਼ਨੀਵਾਰ ਨੂੰ ਪੇਂਗ ਦੇ ਨਾਲ ਡਿਨਰ ਕੀਤਾ ਅਤੇ ਉਸ ਨੇ ਆਈ. ਓ. ਸੀ. ਮੈਂਬਰ ਕ੍ਰਿਸਟੀ ਕੋਵੈਂਟ੍ਰੀ ਦੇ ਨਾਲ ਚੀਨ ਅਤੇ ਨਾਰਵੇ ਦਾ ਕਰਲਿੰਗ ਮੈਚ ਦੇਖਿਆ। ਇਸ ਤੋਂ ਇਕ ਦਿਨ ਪਹਿਲਾਂ ਚੀਨ ਦੇ ਰਾਸ਼ਟਰਪਤੀ ਨੇ ਬੀਜਿੰਗ ਸਰਦਰੁੱਤ ਓਲੰਪਿਕ ਖੇਡਾਂ ਦਾ ਉਦਾਘਨ ਕੀਤਾ ਜਦਕਿ ਚੀਨ ਦੇ ਮਨੁੱਖ ਅਧਿਕਾਰ ਮਾਮਲਿਆਂ ਦੇ ਖਰਾਬ ਰਿਕਾਰਡ ਅਤੇ ਪੇਂਗ ਦੀ ਸਥਿਤੀ ਨੂੰ ਲੈ ਕੇ ਦੁਨੀਆ ਡਰ ਵਿਚ ਚਿੰਤਾ ਜਤਾਈ ਜਾ ਰਹੀ ਹੈ। ਅਖ਼ਬਾਰ ਨੇ ਕਿਹਾ ਹੈ ਕਿ ਉਸ ਨੂੰ ਸਵਾਲ ਪਹਿਲਾਂ ਹੀ ਭੇਜਣੇ ਪਏ ਅਤੇ ਚੀਨ ਦੀ ਓਲੰਪਿਕ ਕਮੇਟੀ ਦੇ ਇਕ ਅਧਿਕਾਰੀ ਨੇ ਟਰਾਂਸਲੇਟਰ ਦੀ ਭੂਮਿਕਾ ਨਿਭਾਈ।

ਅਖ਼ਬਾਰ ਨੇ ਨਵੰਬਰ ਵਿਚ ਪੇਂਗ ਦੀ ਉਸ ਸੋਸ਼ਲ ਮੀਡੀਆ ਪੋਸਟ ਦੇ ਬਾਰੇ ਵਿਚ ਪੁੱਛਿਆ ਜਿਸ ਵਿਚ ਉਸ ਨੇ ਚੀਨ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਅਤੇ ਸੱਤਾਧਿਰ ਚੀਨੀ ਕਮਿਊਨਿਸਟ ਪਾਰਟੀ ਦੇ ਪੋਲਿਟਬਿਊਰਾ ਦੀ ਸਥਾਈ ਕਮੇਟੀ ਦੇ ਮੈਂਬਰ ਝਾਂਗ ਗਾਓਲੀ ‘ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਉਸ ਤੋਂ ਬਾਅਦ ਤੋਂ ਪੇਂਗ ਜਨਤਕ ਰੂਪ ਨਾਲ ਨਜ਼ਰ ਨਹੀਂ ਆਈ ਪਰ ਸਰਕਾਰ ਵਲੋਂ ਆਯੋਜਿਤ ਕੁਝ ਪ੍ਰਚਾਰ ਪ੍ਰੋਗਰਾਮਾਂ ਵਿਚ ਕਦੇ-ਕਦਾਈ ਦਿਸੀ। ਪੇਂਗ ਨੇ ਅਖ਼ਬਾਰ ਨੂੰ ਕਿਹਾ ਕਿ ਜਿਣਸੀ ਸ਼ੋਸ਼ਣ। ਮੈਂ ਕਦੇ ਅਜਿਹਾ ਕੁਝ ਨਹੀਂ ਕਿਹਾ। ਇਹ ਬਹੁਤ ਵੱਡੀ ਗਲਤਫਹਿਮੀ ਹੈ। ਉਸ ਪੋਸਟ ਦੇ ਹੁਣ ਕੋਈ ਮਾਇਨੇ ਨਹੀਂ ਕੱਢੇ ਜਾਣ ਚਾਹੀਦੇ। ਉਹ ਪੋਸਟ ਪੇਂਗ ਦੇ ਅਕਾਊਂਟ ਤੋਂ ਤੁਰੰਤ ਹਟਾ ਦਿੱਤੀ ਗਈ। ਇਸ ਬਾਰੇ ਵਿਚ ਅਖ਼ਬਾਰ ਦੇ ਪੁੱਛਣ ‘ਤੇ ਉਸ ਨੇ ਕਿਹਾ ਕਿ ਮੈਂ ਉਸ ਨੂੰ ਹਟਾਇਆ। ਇਸ ਦਾ ਕਾਰਨ ਪੁੱਛਣ ‘ਤੇ ਪੇਂਗ ਨੇ ਕਿਹਾ ਕਿਉਂਕਿ ਮੈਂ ਅਜਿਹਾ ਚਾਹੁੰਦੀ ਸੀ। ਉਸ ਨੇ ਇਨ੍ਹਾਂ ਸਵਾਲਾਂ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਕਿ ਕੀ ਚੀਨੀ ਸਰਕਾਰ ਨੇ ਉਸ ‘ਤੇ ਦਬਾਅ ਬਣਾਇਆ ਹੈ। ਉਸ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦੀ ਹਾਂ ਕਿ ਭਾਵਨਾਵਾਂ ਖੇਡ ਅਤੇ ਰਾਜਨੀਤੀ ਵੱਖਰੇ-ਵੱਖਰੇ ਹਨ। ਮੇਰੀਆਂ ਨਿੱਜੀ ਸਮੱਸਿਆਵਾਂ ਅਤੇ ਜ਼ਿੰਦਗੀ ਨੂੰ ਖੇਡ ਤੇ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ। ਇਹ ਪੁੱਛਣ ‘ਤੇ ਕਿ ਨਵੰਬਰ ਦੀ ਉਹ ਪੋਸਟ ਤੋਂ ਬਾਅਦ ਉਸਦੀ ਜ਼ਿੰਦਗੀ ਕਿਹੋ ਜਿਹੀ ਹੈ, ਉਸ ਨੇ ਕਿਹਾ ਕਿ ਜਿਵੇਂ ਹੋਣੀ ਚਾਹੀਦੀ ਹੈ। ਕੁਝ ਖਾਸ ਨਹੀਂ।

Related post

Purchase Research Papers – Tips About How to Get…

To know how to get research papers you have to first take a look at your own objectives. What are the…

How To Boost Your Research Papers For Sale Online

The world wide web has made it so simple to find research papers available. While in college, you would need to…

Leave a Reply

Your email address will not be published. Required fields are marked *