Aus ਦੇ ਤੇਜ਼ ਗੇਂਦਬਾਜ਼ ਦਾ ਵੱਡਾ ਬਿਆਨ, ਕੁਝ ਖਿਡਾਰੀ ਪਾਕਿ ਦਾ ਦੌਰਾ ਨਾ ਕਰਨ ਤਾਂ ਹੈਰਾਨੀ ਨਹੀਂ ਹੋਵੇਗੀ

Aus ਦੇ ਤੇਜ਼ ਗੇਂਦਬਾਜ਼ ਦਾ ਵੱਡਾ ਬਿਆਨ, ਕੁਝ ਖਿਡਾਰੀ ਪਾਕਿ ਦਾ ਦੌਰਾ ਨਾ ਕਰਨ ਤਾਂ ਹੈਰਾਨੀ ਨਹੀਂ ਹੋਵੇਗੀ

  • Sports
  • February 2, 2022
  • No Comment
  • 104

ਆਸਟਰੇਲੀਆਈ ਕ੍ਰਿਕਟ ਟੀਮ ਦੇ ਮਾਰਚ ‘ਚ ਪਾਕਿਸਤਾਨ ਦਾ ਦੌਰਾਨ ਕਰਨ ਦੀ ਉਮੀਦ ਹੈ ਤੇ 1998 ਦੇ ਬਾਅਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਆਟਰੇਲੀਆ ਪਾਕਿਸਤਾਨ ਦਾ ਦੌਰਾ ਕਰੇਗਾ।

ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਇਸ ਦੌਰੇ ਤੋਂ ਪਹਿਲਾਂ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਕੁਝ ਖਿਡਾਰੀ ਸੁਰੱਖਿਆ ਚਿੰਤਾਵਾਂ ਕਾਰਨ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਹੈਰਾਨਗੀ ਨਹੀਂ ਹੋਵੇਗੀ। ਹੇਜ਼ਲਵੁੱਡ ਨੇ ਕਿਹਾ ਕਿ ਉੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਤੇ ਸੀ. ਏ. ਤੇ ਏ. ਸੀ. ਏ. ਵਲੋਂ ਬਹੁਤ ਕੰਮ ਕੀਤਾ ਗਿਆ ਹੈ। ਇਸ ਲਈ ਖਿਡਾਰੀਆਂ ਨੂੰ ਕਾਫ਼ੀ ਭਰੋਸਾ ਹੈ ਪਰ ਯਕੀਨੀ ਤੌਰ ‘ਤੇ ਖਿਡਾਰੀਆਂ ਨੂੰ ਕੁਝ ਚਿੰਤਾਵਾਂ ਹੋਣਗੀਆ ਤੇ ਮੈਂ ਵੀ ਕਰਾਂਗਾ।

ਜੇਕਰ ਉਨ੍ਹਾਂ ‘ਚੋਂ ਕੁਝ ਖਿਡਾਰੀ ਪਾਕਿਸਤਾਨ ਦਾ ਦੌਰਾ ਨਹੀਂ ਕਰਦੇ ਹਨ ਤਾਂ ਹੈਰਾਨ ਨਾ ਹੋਵੋ ਤੇ ਇਹ ਬਹੁਤ ਉਚਿਤ ਹੈ। ਲੋਕ ਆਪਣੇ ਪਰਿਵਾਰਾਂ ਦੇ ਨਾਲ ਇਸ ‘ਤੇ ਚਰਚਾ ਕਰਨਗੇ… ਤੇ ਇਕ ਜਵਾਬ ਦੇ ਨਾਲ ਆਉਣਗੇ ਤੇ ਹਰ ਕੋਈ ਇਸ ਦਾ ਸਨਮਾਨ ਕਰਦਾ ਹੈ। ਆਸਟਰੇਲੀਆ ਦੇ ਪਾਕਿਸਤਾਨ ਦੌਰੇ ‘ਚ ਤਿੰਨ ਟੈਸਟ, ਤਿੰਨ ਵਨ-ਡੇ ਤੇ ਇਕ ਟੀ-20 ਮੈਚ ਸ਼ਾਮਲ ਹੋਣਗੇ। ਟੈਸਟ ਕਰਾਚੀ (3-7 ਮਾਰਚ), ਰਾਵਲਪਿੰਡੀ (12-16 ਮਾਰਚ) ਤੇ ਲਾਹੌਰ (21-25 ਮਾਰਚ) ‘ਚ ਹੋਣਗੇ, ਜਦਕਿ ਚਾਰ ਸਫੈਦ ਗੇਂਦ ਵਾਲੇ ਮੈਚਾਂ ਦਾ ਸਥਾਨ ਲਾਹੌਰ ‘ਚ 29 ਮਾਰਚ ਤੋਂ 5 ਅਪ੍ਰੈਲ ਤਕ ਖੇਡੇ ਜਾਣਗੇ। 

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *