
ਭਾਰਤੀ ਪਾਰੀ ਦਾ ਆਗਾਜ਼, ਕ੍ਰੀਜ਼ ‘ਤੇ ਰਾਹੁਲ ਤੇ ਧਵਨ
- Sports
- January 21, 2022
- No Comment
- 58
ਦੱਖਣੀ ਅਫ਼ਰੀਕਾ ਤੇ ਭਾਰਤ ਦਰਮਿਆਨ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਪਾਰਲੀ ਸਖਿਤ ਬੋਲੈਂਡ ਪਾਰਕ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਨੇ ਆਪਣੀ ਪਾਰੀ ਦਾ ਆਗਾਜ਼ ਕਰ ਲਿਆ ਹੈ। ਭਾਰਤ ਨੇ 40 ਦੌੜਾਂ ਬਣਾ ਲਈਆਂ ਹਨ। ਕ੍ਰੀਜ਼ ‘ਤੇ ਕੇ. ਐੱਲ. ਰਾਹੁਲ ਤੇ ਸ਼ਿਖਰ ਧਵਨ ਮੌਜੂਦ ਹਨ। ਭਾਰਤ ਨੂੰ ਪਹਿਲੇ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਟੀਮ ਇਸ ਮੈਚ ਨੂੰ ਜਿੱਤਦੇ ਹੋਏ ਵਾਪਸੀ ਕਰਨਾ ਚਾਹੇਗੀ। ਜੇਕਰ ਟੀਮ ਹਾਰਦੀ ਹੈ ਤਾਂ ਉਸ ਨੂੰ ਟੈਸਟ ਦੇ ਬਾਅਦ ਵਨ-ਡੇ ਸੀਰੀਜ਼ ਤੋਂ ਵੀ ਹੱਥ ਧੋਣਾ ਪਵੇਗਾ।
ਦੱਖਣੀ ਅਫਰੀਕਾ : ਕਵਿੰਟਨ ਡੀ ਕਾਕ (ਵਿਕਟਕੀਪਰ), ਜੈਨੇਮਨ ਮਲਾਨ, ਟੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕਰਮ, ਰਾਸੀ ਵੈਨ ਡੇਰ ਡੁਸਨ, ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਕੇਸ਼ਵ ਮਹਾਰਾਜ, ਲੁੰਗੀ ਐਨਗਿਡੀ, ਸਿਸੰਡਾ ਮਗਾਲਾ, ਤਬਰੇਜ਼ ਸ਼ਮਸੀ
ਭਾਰਤ : ਕੇਐੱਲ ਰਾਹੁਲ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਵੈਂਕਟੇਸ਼ ਅਈਅਰ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ