
ਦੋ ਵਾਰ ਦੀ ਚੈਂਪੀਅਨ ਨਾਓਮੀ ਓਸਾਕਾ ਆਸਟ੍ਰੇਲੀਆ ਓਪਨ ਤੋਂ ਹਟੀ
- Sports
- January 9, 2023
- No Comment
- 45
ਦੋ ਵਾਰ ਦੀ ਚੈਂਪੀਅਨ ਨਾਓਮੀ ਓਸਾਕਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਸੀਜ਼ਨ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਆਸਟ੍ਰੇਲੀਅਨ ਓਪਨ ਵਿੱਚ ਨਹੀਂ ਖੇਡੇਗੀ। ਆਯੋਜਕਾਂ ਨੇ ਐਤਵਾਰ ਨੂੰ ਬਿਆਨ ਦੇ ਕੇ ਪੁਸ਼ਟੀ ਕੀਤੀ ਕਿ 2019 ਅਤੇ 2021 ਦੀ ਚੈਂਪੀਅਨ ਜਪਾਨ ਦੀ ਓਸਾਕਾ ਆਸਟਰੇਲੀਅਨ ਓਪਨ ਵਿੱਚ ਹਿੱਸਾ ਨਹੀਂ ਲਵੇਗੀ।
ਆਯੋਜਕਾਂ ਨੇ ਕਿਹਾ, ‘ਨਾਓਮੀ ਓਸਾਕਾ ਆਸਟ੍ਰੇਲੀਅਨ ਓਪਨ ਤੋਂ ਹਟ ਗਈ ਹੈ। ਅਸੀਂ ਆਸਟ੍ਰੇਲੀਅਨ ਓਪਨ 2023 ਵਿੱਚ ਉਸ ਦੀ ਕਮੀ ਮਹਿਸੂਸ ਕਰਾਂਗੇ। 25 ਸਾਲਾ ਓਸਾਕਾ ਵਿਸ਼ਵ ਰੈਂਕਿੰਗ ‘ਚ ਖਿਸਕ ਕੇ 47ਵੇਂ ਸਥਾਨ ‘ਤੇ ਆ ਗਈ ਹੈ ਅਤੇ ਉਹ ਸਤੰਬਰ ਵਿੱਚ ਟੋਕੀਓ ਵਿੱਚ ਦੂਜੇ ਦੌਰ ਤੋਂ ਬਾਹਰ ਹੋਣ ਤੋਂ ਬਾਅਦ ਨਹੀਂ ਖੇਡੀ ਹੈ। ਓਸਾਕਾ ਦੀ ਜਗ੍ਹਾ ਡੇਯਾਨਾ ਯਾਸਟਰੇਮਸਕਾ ਨੂੰ ਮੁੱਖ ਡਰਾਅ ਵਿੱਚ ਰੱਖਿਆ ਗਿਆ ਹੈ।
ਆਸਟ੍ਰੇਲੀਅਨ ਓਪਨ 16 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਪਹਿਲਾਂ ਹੀ ਕਈ ਪ੍ਰਮੁੱਖ ਖਿਡਾਰੀ ਟੂਰਨਾਮੈਂਟ ਤੋਂ ਹਟ ਚੁੱਕੇ ਹਨ। ਪੁਰਸ਼ਾਂ ਦੇ ਵਿਸ਼ਵ ਦਾ ਨੰਬਰ ਇਕ ਖਿਡਾਰੀ ਕਾਰਲੋਸ ਅਲਕਾਰੇਜ਼ ਗਿੱਟੇ ਦੀ ਸੱਟ ਕਾਰਨ ਸ਼ਨੀਵਾਰ ਨੂੰ ਟੂਰਨਾਮੈਂਟ ਤੋਂ ਹਟ ਗਿਆ। ਸਾਬਕਾ ਫਾਈਨਲਿਸਟ ਸਿਮੋਨਾ ਹਾਲੇਪ ਵੀ ਇਸ ਸਾਲ ਹੋਣ ਵਾਲੇ ਆਸਟ੍ਰੇਲੀਅਨ ਓਪਨ ‘ਚ ਨਹੀਂ ਖੇਡੇਗੀ, ਜਦੋਂ ਕਿ ਵੀਨਸ ਵਿਲੀਅਮਸ ਨੇ ਵੀ ਆਕਲੈਂਡ ਵਿੱਚ ਅਭਿਆਸ ਦੌਰਾਨ ਖੁਦ ਨੂੰ ਸੱਟ ਲੱਗਣ ਤੋਂ ਬਾਅਦ ਵਾਈਲਡ ਕਾਰਡ ਵਾਪਸ ਕੀਤਾ ਹੈ।