ਸ਼੍ਰੀਲੰਕਾ ਵਿਰੁੱਧ ਲੜੀ ਜਿੱਤਣ ਉਤਰੇਗਾ ਭਾਰਤ

ਸ਼੍ਰੀਲੰਕਾ ਵਿਰੁੱਧ ਲੜੀ ਜਿੱਤਣ ਉਤਰੇਗਾ ਭਾਰਤ

  • Sports
  • January 5, 2023
  • No Comment
  • 44

ਭਾਰਤ ਵੀਰਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਵਿਚ ਸ਼੍ਰੀਲੰਕਾ ਨੂੰ ਹਰਾ ਕੇ ਤਿੰਨ ਮੈਚਾਂ ਦੀ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਤਾਂ ਨਜ਼ਰਾਂ ਸ਼ੁਭਮਨ ਗਿੱਲ ਦੇ ਪਾਵਰ ਪਲੇਅ ਵਿਚ ਪ੍ਰਦਰਸ਼ਨ ’ਤੇ ਵੀ ਟਿਕੀਆਂ ਹੋਣਗੀਆਂ, ਜਿਹੜਾ ਤੇਜ਼ੀ ਨਾਲ ਦੌੜਾਂ ਬਣਾ ਕੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਆਪਣਾ ਦਾਅਵਾ ਮਜ਼ਬੂਤ ਕਰਨਾ ਚਾਹੇਗਾ। ਸਲਾਮੀ ਬੱਲੇਬਾਜ਼ ਦੇ ਸਥਾਨ ਲਈ ਗਿੱਲ ਦਾ ਨੇੜਲਾ ਵਿਰੋਧੀ ਰਿਤੂਰਾਜ ਗਾਇਕਵਾੜ ਹੈ ਤੇ ਉਹ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ, ਜਿਸ ਨਾਲ ਕਿ ਮੌਕੇ ਉਸਦੀ ਝੋਲੀ ਵਿਚ ਹੀ ਆਉਣ।

ਭਾਰਤ ਵਾਨਖੇੜੇ ਸਟੇਡੀਅਮ ਵਿਚ ਪਹਿਲੇ ਮੈਚ ਵਿਚ ਵੱਡਾ ਸਕੋਰ ਖੜ੍ਹਾ ਕਰਨ ਵਿਚ ਅਸਫਲ ਰਹਿਣ ਦੇ ਬਾਵਜੂਦ 2 ਦੌੜਾਂ ਨਾਲ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਇਸ ਸਾਲ ਵਨ ਡੇ ਵਿਸ਼ਵ ਕੱਪ ਹੋਣਾ ਹੈ ਤੇ ਅਜਿਹੇ ਵਿਚ ਟੀ-20 ਸਵਰੂਪ ਪਹਿਲਕਦਮੀ ਨਹੀਂ ਹੈ ਪਰ ਗਿੱਲ ਆਪਣੇ ਤੋਂ ਪਹਿਲਾਂ ਵਾਲੇ ਪੁਰਾਣੇ ਖਿਡਾਰੀਆਂ ਦੀਆਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਚਾਹੇਗਾ। ਗਿੱਲ ਦਾ 96 ਟੀ-20 ਮੈਚ (ਜ਼ਿਆਦਾਤਰ ਆਈ. ਪੀ. ਐੱਲ. ਤੇ ਸਈਅਦ ਮੁਸ਼ਤਾਕ ਅਲੀ ਵਿਚ) ਖੇਡਣ ਦੇ ਬਾਵਜੂਦ ਕਰੀਅਰ ਸਟ੍ਰਾਈਕ ਰੇਟ 128.74 ਦੀ ਹੈ ਤੇ ਆਪਣੇ ਡੈਬਿਊ ਮੈਚ ਵਿਚ ਵੀ ਉਹ ਲੈਅ ਵਿਚ ਨਹੀਂ ਦਿਸਿਆ। ਕੋਲਕਾਤਾ ਨਾਈਟ ਰਾਈਡਰਜ਼ ਲਈ ਕਾਫੀ ਵਾਰ ਪਾਰੀ ਦਾ ਆਗਾਜ਼ ਕਰਨ ਵਾਲਾ ਗਿੱਲ ਹੁਣ ਗੁਜਰਾਤ ਟਾਈਟਨਸ ਦੇ ਚੋਟੀਕ੍ਰਮ ਦਾ ਅਟੁੱਟ ਹਿੱਸਾ ਹੈ। ਉਹ ਹਾਲਾਂਕਿ ਟਿਕਣ ਤੋਂ ਬਾਅਦ ਆਪਣੀ ਰਨ ਰਨ ਨੂੰ ਵਧਾਉਣ ਨੂੰ ਤਰਜੀਹ ਦਿੰਦਾ ਹੈ ਤੇ ਇਸੇ ਰਵੱਈਏ ਦੇ ਕਾਰਨ ਲੋਕੇਸ਼ ਰਾਹੁਲ ਨੇ ਟੀ-20 ਟੀਮ ਵਿਚ ਆਪਣੀ ਜਗ੍ਹਾ ਗੁਆਈ। ਹਾਲ ਹੀ ਦੇ ਸਮੇਂ ਦੇ ਹਰੇਕ ਭਾਰਤੀ ਕਪਤਾਨ ਦੀ ਤਰ੍ਹਾਂ ਪੰਡਯਾ ਨੇ ਚੋਟੀਕ੍ਰਮ ’ਤੇ ਨਿਡਰ ਰਵੱਈਏ ਦਾ ਵਾਅਦਾ ਕੀਤਾ ਹੈ ਪਰ ਇਸਦੇ ਲਈ ਹਰੇਕ ਖਿਡਾਰੀ ਨੂੰ ਅਜਿਹਾ ਰਵੱਈਆ ਦਿਖਾਉਣਾ ਪਵੇਗਾ। ਭਾਰਤ ਕੋਲ ਟੀ-20 ਸਵਰੂਪ ਵਿਚ ਕਾਫੀ ਪ੍ਰਤਿਭਾਸ਼ਾਲੀ ਖਿਡਾਰੀ ਹਨ। ਰਿਤੂਰਾਜ ਤੇ ਰਾਹੁਲ ਤ੍ਰਿਪਾਠੀ ਵਰਗੇ ਬੱਲੇਬਾਜ਼ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਹਨ। ਉਮੀਦ ਹੈ ਕਿ ਗਿੱਲ ਤੇ ਇਸ਼ਾਨ ਕਿਸ਼ਨ ਨੂੰ ਲੜੀ ਦੇ ਤਿੰਨੇ ਮੈਚਾਂ ਵਿਚ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲੇਗਾ ਤੇ ਪਾਵਰਪਲੇਅ ਵਿਚ ਇਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਬਾਅਦ ਵਿਚ ਆਉਣ ਵਾਲੇ ਬੱਲੇਬਾਜ਼ਾਂ ਨੂੰ ਨਿਡਰ ਹੋ ਕੇ ਖੇਡਣ ਦਾ ਆਤਮਵਿਸ਼ਵਾਸ ਦੇ ਸਕਦਾ ਹੈ।

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *