
ਧਵਨ ਅਤੇ ਇਸ਼ਾਂਤ ਰਣਜੀ ਟਰਾਫੀ ‘ਚ ਕਰ ਸਕਦੇ ਨੇ ਧਮਾਕੇਦਾਰ ਪ੍ਰਦਰਸ਼ਨ
- Sports
- December 6, 2022
- No Comment
- 51
ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਸੋਮਵਾਰ ਨੂੰ 13 ਦਸੰਬਰ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਲਈ ਦਿੱਲੀ ਦੇ 39 ਸੰਭਾਵਿਤ ਖਿਡਾਰੀਆਂ ‘ਚ ਸ਼ਾਮਲ ਕੀਤਾ ਗਿਆ ਹੈ। ਧਵਨ ਹੁਣ ਸਿਰਫ ਭਾਰਤੀ ਟੀਮ ਦੀ ਵਨਡੇ ਟੀਮ ਦਾ ਹਿੱਸਾ ਹੈ। ਉਹ ਤਿੰਨ ਸਾਲ ਪਹਿਲਾਂ ਪਹਿਲੀ ਸ਼੍ਰੇਣੀ ਦਾ ਕ੍ਰਿਕਟ ਖੇਡਿਆ ਸੀ।
ਸ਼ਿਖਰ ਧਵਨ ਇੰਡੀਅਨ ਪ੍ਰੀਮੀਅਰ ਲੀਗ ਤੋਂ ਇਲਾਵਾ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਅਤੇ ਵਿਜੇ ਹਜ਼ਾਰੇ ਵਨਡੇ ਟਰਾਫੀ ਵਰਗੇ ਚੋਟੀ ਦੇ ਘਰੇਲੂ ਟੂਰਨਾਮੈਂਟਾਂ ਵਿੱਚ ਨਿਯਮਤ ਤੌਰ ‘ਤੇ ਹਿੱਸਾ ਲੈਂਦਾ ਰਿਹਾ ਹੈ। ਦਿੱਲੀ ਦੀ ਫਾਈਨਲ ਟੀਮ ਦਾ ਐਲਾਨ 8 ਜਾਂ 9 ਦਸੰਬਰ ਨੂੰ ਕੀਤਾ ਜਾਵੇਗਾ। ਅਜਿਹੇ ‘ਚ ਉਸ ਨੂੰ ਮਹਾਰਾਸ਼ਟਰ ਦੇ ਖਿਲਾਫ ਪੁਣੇ ‘ਚ ਹੋਣ ਵਾਲੇ ਟੀਮ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਅਭਿਆਸ ਲਈ ਮੁਸ਼ਕਿਲ ਨਾਲ ਹੀ ਸਮਾਂ ਮਿਲੇਗਾ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਇੱਕ ਸੂਤਰ ਨੇ ਕਿਹਾ, “ਸ਼ਿਖਰ ਦਾ ਤਜਰਬਾ ਟੀਮ ਲਈ ਕੰਮ ਆਵੇਗਾ।