ਵਿਸ਼ਵ ਕੱਪ ਤੋਂ ਪਹਿਲਾਂ ਅਮਰੀਕਾ ਦੀ ਚਿੰਤਾ ਵਧੀ, ਸਾਊਦੀ ਅਰਬ ਖਿਲਾਫ ਖੇਡਿਆ ਗੋਲ ਰਹਿਤ ਡਰਾਅ

ਵਿਸ਼ਵ ਕੱਪ ਤੋਂ ਪਹਿਲਾਂ ਅਮਰੀਕਾ ਦੀ ਚਿੰਤਾ ਵਧੀ, ਸਾਊਦੀ ਅਰਬ ਖਿਲਾਫ ਖੇਡਿਆ ਗੋਲ ਰਹਿਤ ਡਰਾਅ

  • Sports
  • September 29, 2022
  • No Comment
  • 39

ਅਮਰੀਕਾ ਨੇ ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖ਼ਰੀ ਅਭਿਆਸ ਮੈਚ ਵਿੱਚ ਮੰਗਲਵਾਰ ਰਾਤ ਸਪੇਨ ਦੇ ਮਰਸੀਆ ਵਿੱਚ ਸਾਊਦੀ ਅਰਬ ਖ਼ਿਲਾਫ਼ ਗੋਲ ਰਹਿਤ ਡਰਾਅ ਖੇਡਿਆ। ਇਹ ਨਤੀਜਾ ਅਮਰੀਕਾ ਲਈ ਗ਼ੈਰ-ਪ੍ਰਭਾਵਸ਼ਾਲੀ ਅਤੇ ਚਿੰਤਾਜਨਕ ਹੈ। ਸ਼ੁੱਕਰਵਾਰ ਨੂੰ ਦੁਨੀਆ ਦੀ 24ਵੇਂ ਨੰਬਰ ਦੀ ਟੀਮ ਜਾਪਾਨ ਦੇ ਖ਼ਿਲਾਫ਼ 2-0 ਦੀ ਹਾਰ ਦੇ ਦੌਰਾਨ ਗੋਲ ਵਲ ਇਕ ਵੀ ਸ਼ਾਟ ਹਾਸਲ ਕਰਨ ‘ਚ ਨਾਕਾਮ ਰਹਿਣ ਤੋਂ ਬਾਅਦ ਅਮਰੀਕੀ ਟੀਮ 53ਵੀਂ ਰੈਂਕਿੰਗ ਵਾਲੇ ਸਾਊਦੀ ਅਰਬ ਦੇ ਖਿਲਾਫ ਸਿਰਫ ਦੋ ਵਾਰ ਹੀ ਅਜਿਹਾ ਕਰ ਸਕੀ। ਵਿਸ਼ਵ ਕੱਪ ਕੁਆਲੀਫਾਇੰਗ ਦੇਸ਼ਾਂ ਦੇ ਖਿਲਾਫ ਪਿਛਲੇ ਸੱਤ ਮੈਚਾਂ ਵਿੱਚ, ਯੂਐਸਏ ਦੀ ਟੀਮ ਸਿਰਫ ਇੱਕ ਜਿੱਤ ਦਰਜ ਕਰ ਸਕੀ ਹੈ ਜਦਕਿ ਤਿੰਨ ਮੈਚ ‘ਚ ਹਾਰ ਅਤੇ ਤਿੰਨ ਡਰਾਅ ਰਹੇ।

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *