America’s Serena Williams would like to win a record 24th title

America’s Serena Williams would like to win a record 24th title

  • Sports
  • August 29, 2022
  • No Comment
  • 43

ਸੋਮਵਾਰ ਤੋਂ ਸ਼ੁਰੂ ਹੋ ਰਹੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਵਰਗ ਵਿਚ 23 ਵਾਰ ਦੀ ਗਰੈਂਡ ਸਲੈਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਇਕ ਹੋਰ ਗਰੈਂਡ ਸਲੈਮ ਜਿੱਤ ਕੇ ਰਿਕਾਰਡ 24ਵਾਂ ਖ਼ਿਤਾਬ ਆਪਣੇ ਨਾਂ ਕਰਨਾ ਚਾਹੇਗੀ। ਸੇਰੇਨਾ ਦੀ ਲੈਅ ਹਾਲਾਂਕਿ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਹੈ ਤੇ ਉਨ੍ਹਾਂ ਨੇ ਆਪਣੇ ਪਿਛਲੇ ਛੇ ਵਿਚੋਂ ਪੰਜ ਮੁਕਾਬਲੇ ਗੁਆਏ ਹਨ। ਸੇਰੇਨਾ ਲਈ ਇਹ ਸਫ਼ਰ ਸੌਖਾ ਨਹੀਂ ਹੋਣ ਵਾਲਾ ਹੈ।

ਮਹਿਲਾ ਵਰਗ ਵਿਚ ਹੀ ਜਾਪਾਨ ਦੀ ਨਾਓਮੀ ਓਸਾਕਾ ਦੋ ਵਾਰ ਯੂਐੱਸ ਓਪਨ ਜਿੱਤ ਚੁੱਕੀ ਹੈ ਤੇ ਇਸ ਲਈ ਨਿਊਯਾਰਕ ਵਿਚ ਉਨ੍ਹਾਂ ਨੂੰ ਖ਼ਿਤਾਬ ਦਾ ਮੁੱਖ ਦਾਅਵੇਦਾਰ ਮੰਨਿਆ ਜਾਂਦਾ ਹੈ। ਹਾਲਾਂਕਿ ਉਹ ਆਸਟ੍ਰੇਲੀਅਨ ਓਪਨ ਦੀ ਉੱਪ ਜੇਤੂ ਡੇਨੀਅਲ ਕੋਲਿੰਸ ਖ਼ਿਲਾਫ਼ ਆਪਣੇ ਪਹਿਲੇ ਗੇੜ ਦੇ ਮੁਕਾਬਲੇ ਤੋਂ ਪਹਿਲਾਂ ਕਾਫੀ ਚੰਗੀ ਸਥਿਤੀ ਵਿਚ ਨਹੀਂ ਹੈ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਓਸਾਕਾ ਹੁਣ 44ਵੇਂ ਨੰਬਰ ‘ਤੇ ਹੈ ਤੇ ਆਪਣੇ ਪਿਛਲੇ ਤਿੰਨ ਮੁਕਾਬਲੇ ਗੁਆ ਚੁੱਕੀ ਹੈ। ਉਨ੍ਹਾਂ ਨੇ ਅਪ੍ਰਰੈਲ ਦੀ ਸ਼ੁਰੂਆਤ ਤੋਂ ਦੋ ਮੈਚ ਜਿੱਤੇ ਹਨ ਜਦਕਿ ਛੇ ਗੁਆਏ ਹਨ। ਮਹਿਲਾਵਾਂ ਵਿਚ ਉਨ੍ਹਾਂ ਤੋਂ ਇਲਾਵਾ ਨੰਬਰ ਇਕ ਪੋਲੈਂਡ ਦੀ ਇਗਾ ਸਵਿਆਤੇਕ, ਕੋਕੋ ਗਾਫ ਦੇ ਨਾਲ ਹੀ ਪਿਛਲੀ ਵਾਰ ਦੀ ਚੈਂਪੀਅਨ ਬਿ੍ਟੇਨ ਦੀ ਰਾਡੂਕਾਨੂੰ ਵੀ ਦਾਅਵੇਦਾਰ ਹੋਵੇਗੀ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.