
India’s Eldos Paul finished ninth in the triple jump
- Sports
- July 25, 2022
- No Comment
- 23
ਭਾਰਤ ਦੇ ਏਲਡੋਸ ਪਾਲ ਇੱਥੇ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਤਿਹਰੀ ਛਾਲ ਵਿਚ ਨੌਵੇਂ ਸਥਾਨ ’ਤੇ ਰਹੇ। ਉਨ੍ਹਾਂ ਦੀ ਸਰਬੋਤਮ ਕੋਸ਼ਿਸ਼ 16.79 ਮੀਟਰ ਰਹੀ ਜੋ ਉਨ੍ਹਾਂ ਨੇ ਦੂਜੇ ਗੇੜ ਵਿਚ ਕੀਤੀ। ਪਹਿਲੀ ਕੋਸ਼ਿਸ਼ ਵਿਚ ਉਨ੍ਹਾਂ ਨੇ 16.37 ਮੀਟਰ ਤੇ ਤੀਜੀ ਕੋਸ਼ਿਸ਼ ਵਿਚ 13.86 ਮੀਟਰ ਦੀ ਛਾਲ ਲਾਈ।
ਓਲੰਪਿਕ ਚੈਂਪੀਅਨ ਪੁਰਤਗਾਲ ਦੇ ਪੇਡਰੋ ਪਿਕਾਰਡੋ 17.95 ਮੀਟਰ ਨਾਲ ਸਿਖਰਲੇ ਸਥਾਨ ’ਤੇ ਰਹੇ ਜਦਕਿ ਬੁਰਕੀਨਾ ਫਾਸੋ ਦੇ ਐੱਚ ਫੇਬਿ੍ਰਸ ਜਾਂਗੋ (17.55 ਮੀਟਰ) ਦੂਜੇ ਤੇ ਚੀਨ ਦੇ ਯਾਮਿੰਗ ਝੂ (17.34 ਮੀਟਰ) ਤੀਜੇ ਸਥਾਨ ’ਤੇ ਰਹੇ। ਏਲਡੋਸ ਵਿਸ਼ਵ ਚੈਂਪੀਅਨਸ਼ਿਪ ਤਿਹਰੀ ਛਾਲ ਫਾਈਨਲ ਵਿਚ ਥਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਅਥਲੀਟ ਸਨ ਜਿਨ੍ਹਾਂ ਨੇ 16.68 ਮੀਟਰ ਦੀ ਛਾਲ ਲਾ ਕੇ ਕੁਆਲੀਫਾਈ ਕੀਤਾ ਸੀ। ਉਹ ਗਰੁੱਪ-ਏ ਕੁਆਲੀਫਿਕੇਸ਼ਨ ਵਿਚ ਛੇਵੇਂ ਸਥਾਨ ’ਤੇ ਅਤੇ ਕੁੱਲ 12ਵੇਂ ਸਥਾਨ ’ਤੇ ਰਹੇ ਸਨ।