
The head coach indian cricket team dravid meets indian cricket players and join cricket team
- Sports
- June 22, 2022
- No Comment
- 18
The head coach indian cricket team dravid meets indian cricket players and join cricket team
ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਮੰਗਲਵਾਰ ਨੂੰ ਬਰਮਿੰਘਮ ਵਿਚ ਇਕ ਜੁਲਾਈ ਤੋਂ ਹੋਣ ਵਾਲੇ ਇੰਗਲੈਂਡ ਖ਼ਿਲਾਫ਼ ਦੁਬਾਰਾ ਨਿਰਧਾਰਤ ਪੰਜਵੇਂ ਟੈਸਟ ਤੋਂ ਪਹਿਲਾਂ ਲੈਸਟਰਸ਼ਾਇਰ ਵਿਚ ਭਾਰਤੀ ਟੈਸਟ ਟੀਮ ਨਾਲ ਜੁੜ ਗਏ। ਦ੍ਰਾਵਿੜ ਨੇ ਰਿਸ਼ਭ ਪੰਤ ਤੇ ਸ਼੍ਰੇਅਸ ਅਈਅਰ ਦੇ ਨਾਲ ਐਤਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਪੰਜਵੇਂ ਤੇ ਆਖ਼ਰੀ ਟੀ-20 ਮੈਚ ਦੇ ਖ਼ਤਮ ਹੋਣ ਤੋਂ ਇਕ ਦਿਨ ਬਾਅਦ ਬੈਂਗਲੁਰੂ ਤੋਂ ਉਡਾਣ ਭਰੀ ਸੀ।
ਬੀਸੀਸੀਆਈ ਦੇ ਅਧਿਕਾਰਕ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿਚ ਮੁੱਖ ਕੋਚ ਨੂੰ ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਦਾ ਲੈਸਟਰਸ਼ਾਇਰ ਕਾਊਂਟੀ ਮੈਦਾਨ ਵਿਚ ਟ੍ਰੇਨਿੰਗ ਸੈਸ਼ਨ ਸੀ। ਬੀਸੀਸੀਆਈ ਨੇ ਤਸਵੀਰਾਂ ਦੇ ਨਾਲ ਟਵੀਟ ਕੀਤਾ ਕਿ ਮੁੱਖ ਕੋਚ ਰਾਹੁਲ ਇੰਗਲੈਂਡ ਵਿਖੇ ਭਾਰਤੀ ਟੀਮ ਨਾਲ ਜੁੜੇੇ।
ਦ੍ਰਾਵਿੜ ਦੇ ਆਉਣ ਤੋਂ ਪਹਿਲਾਂ ਇੰਗਲੈਂਡ ਵਿਚ ਭਾਰਤ ਦੇ ਟ੍ਰੇਨਿੰਗ ਸੈਸ਼ਨ ਗੇਂਦਬਾਜ਼ੀ ਕੋਚ ਪਾਰਸ ਮਹਾਂਬਰੇ ਤੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਸੰਭਾਲ ਰਹੇ ਸਨ ਜਦਕਿ ਰਿਸ਼ਭ ਪੰਤ ਦੀ ਅਗਵਾਈ ਵਾਲੀ ਟੀਮ ਭਾਰਤ ਵਿਚ ਟੀ-20 ਮੈਚ ਖੇਡ ਰਹੀ ਸੀ। ਟੈਸਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ, ਕਪਤਾਨ ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਚੇਤੇਸ਼ਵਰ ਪੁਜਾਰਾ ਤੇ ਸ਼ਾਰਦੁਲ ਠਾਕੁਰ ਇੰਗਲੈਂਡ ਲਈ ਪਹਿਲਾਂ ਹੀ ਰਵਾਨਾ ਹੋ ਗਏ ਸਨ।