ਪੰਜਾਬ ਕਾਂਗਰਸ ਦੀ ਸਮੀਖਿਆ ਮੀਟਿੰਗ ‘ਚ ਆਗੂਆਂ ਦਾ ਛਲਕਿਆ ਦਰਦ

ਪੰਜਾਬ ਕਾਂਗਰਸ ਦੀ ਸਮੀਖਿਆ ਮੀਟਿੰਗ ‘ਚ ਆਗੂਆਂ ਦਾ ਛਲਕਿਆ ਦਰਦ

  • Punjab
  • March 15, 2022
  • No Comment
  • 53

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ‘ਚ ਹੋਈ ਹਾਰ ਤੋਂ ਬਾਅਦ ਅੱਜ ਇੱਥੇ ਕਾਂਗਰਸੀ ਆਗੂਆਂ ਦੀ ਸਮੀਖਿਆ ਮੀਟਿੰਗ ਕੀਤੀ ਜਾ ਰਹੀ ਹੈ। ਇਸ ਵਿੱਚ ਚੰਨੀ ਸਰਕਾਰ ‘ਚ ਮੰਤਰੀ ਰਹਿ ਚੁੱਕੇ ਪਰਗਟ ਸਿੰਘ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਸ ਸਮੇਂ ਇਕ-ਦੂਜੇ ’ਤੇ ਚਿੱਕੜ ਨਹੀਂ ਸੁੱਟਣਾ ਚਾਹੀਦਾ। ਹਾਰ ਤੋਂ ਸਬਕ ਲੈਂਦਿਆਂ ਭਵਿੱਖ ਲਈ ਰਣਨੀਤੀ ਬਣਾਉਣੀ ਚਾਹੀਦੀ ਹੈ। ਕਾਂਗਰਸ ਭਵਨ ‘ਚ ਸਮੀਖਿਆ ਮੀਟਿੰਗ ‘ਚ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ (Harish Chaudhary) , ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਤੇ ਚਰਨਜੀਤ ਸਿੰਘ ਚੰਨੀ (Charanjit Singh Channi) ਵੀ ਪੁੱਜੇ। ਪਹਿਲਾਂ ਇਨ੍ਹਾਂ ਤਿੰਨਾਂ ਆਗੂਆਂ ਨੇ ਇਕੱਠਿਆਂ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਹੋਰ ਆਗੂ ਇਸ ਵਿੱਚ ਸ਼ਾਮਲ ਹੋਏ। ਬਾਅਦ ‘ਚ ਚਰਨਜੀਤ ਸਿੰਘ ਚੰਨੀ (Charanjit Singh Channi) ਮੀਟਿੰਗ ਛੱਡ ਕੇ ਚਲੇ ਗਏ।

ਇਸ ਦੌਰਾਨ ਬੱਸੀ ਪਠਾਣਾ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸਭ ਤੋਂ ਵੱਡੀ ਗਲਤੀ ਕੀਤੀ ਹੈ। ਰਾਹੁਲ ਗਾਂਧੀ ਨੂੰ ਮਿਸ ਗਾਈਡ ਕੀਤਾ ਗਿਆ। ਉਨ੍ਹਾਂ ਚੰਨੀ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਚੰਨੀ ਨੇ ਮੈਨੂੰ ਹਰਾਉਣ ਲਈ ਬੱਸੀ ਪਠਾਣਾਂ ‘ਚ ਪੰਜ ਕਰੋੜ ਰੁਪਏ ਖਰਚ ਕੀਤੇ। ਜੀਪੀ ਨੇ ਕਿਹਾ ਕਿ ਚੰਨੀ ਜਾਤ ਪੱਖੋਂ ਸਿਰਫ਼ ਐਸਸੀ ਹੈ, ਉਹ ਗਰੀਬ ਨਹੀਂ ਹੈ। ਖਰੜ ‘ਚ ਉਨ੍ਹਾਂ ਦਾ ਮਹਿਲ ਦੇਖ ਲਓ। ਜੀਪੀ ਨੇ ਕਿਹਾ ਕਿ ਜੋ ਆਪਣਾ ਪਰਿਵਾਰ ਨਹੀਂ ਸੰਭਾਲ ਸਕਦੇ ਉਹ ਪੰਜਾਬ ਨੂੰ ਕਿਵੇਂ ਸੰਭਾਲਣਗੇ।

Related post

US blacklists Chinese, Pakistani companies for supporting Russia in Ukraine conflict

US blacklists Chinese, Pakistani companies for supporting Russia in…

The US on Tuesday (local time) blacklisted 36 companies, including those from China and Pakistan, for supporting Russia in the Ukraine…
Joe Biden congratulates Finland, Sweden, Turkey for reaching pact so as to join NATO

Joe Biden congratulates Finland, Sweden, Turkey for reaching pact…

US President Joe Biden congratulated Finland, Sweden and Turkey for reaching an agreement which will pave the way for the Nordic…
West Indies squad named for white-ball series against Bangladesh, Powell announced new T20 vice-captain

West Indies squad named for white-ball series against Bangladesh,…

Cricket West Indies’ (CWI) selection panel on Tuesday announced the West Indies men’s squad for the upcoming three-match T20 International series…

Leave a Reply

Your email address will not be published.