
ਸੁਖਬੀਰ ਦਾ ਕਾਂਗਰਸ ’ਤੇ ਵੱਡਾ ਹਮਲਾ
- PoliticsPunjab
- February 8, 2022
- No Comment
- 78
ਸ਼੍ਰੋਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਰੂਪਨਗਰ ਵਿਖੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਜਰਨੈਲ ਸਿੰਘ ਔਲਖ ਨੂੰ ਅਕਾਲੀ ਦਲ ਵਿਚ ਸ਼ਾਮਲ ਕੀਤਾ। ਰੂਪਨਗਰ ਵਿਖੇ ਜਰਨੈਲ ਸਿੰਘ ਔਲਖ ਦੀ ਰਿਹਾਇਸ਼ ਵਿਖੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪਹਿਲੀ ਵਾਰ ਮਾਫ਼ੀਆ ਦੇ ਮਾਈਨਿੰਗ ਕਿੰਗ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹੈ, ਜਿਸ ਨੇ ਰੂਪਨਗਰ ਜਿਲ੍ਹੇ ਨੂੰ ਪੁੱਟ-ਪੁੱਟ ਕੇ ਪਹਾੜ ਹੀ ਖ਼ਤਮ ਕਰ ਦਿੱਤੇ। ਉਨ੍ਹਾਂ ਕਿਹਾ ਕਿ ਲੋਕ ਹੁਣ ਕਾਂਗਰਸ ਦੀ ਪਾਰਟੀ ਤੋਂ ਪੂਰੀ ਤਰ੍ਹਾਂ ਅੱਕ ਚੁਕੇ ਹਨ। ਲੋਕਾਂ ਦੇ ਚਿਹਰਿਆਂ ’ਤੇ ਕਾਂਗਰਸ ਦੇ ਖ਼ਿਲਾਫ਼ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।
ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜ ਸਾਲ ਐੱਸ. ਸੀ. ਬੱਚਿਆਂ ਦੀ ਸਕਾਲਰਸ਼ਿਪ ਬੰਦ ਰੱਖੀ। ਨੀਲੇ ਕਾਰਡ ਬੰਦ ਕੀਤੇ ਅਤੇ ਪੈਨਸ਼ਨਾਂ ਨਹੀਂ ਦਿੱਤੀਆਂ। ਉਥੇ ਹੀ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਠੱਗਾਂ ਦੀ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ 117 ਹਲਕਿਆਂ ਵਿਚ 65 ਉਮੀਦਵਾਰ ਤਾਂ ਦਲ-ਬਦਲੂ ਹਨ, ਜੋਕਿ ਹੋਰਾਂ ਦੀਆਂ ਪਾਰਟੀਆਂ ਵਿਚੋਂ ਆਏ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਭਾਜਪਾ ਦਾ ਚੋਣ ਸਟੰਟ ਹੈ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਚਾਲ ਹੈ। ਇਸ ਮੌਕੇ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ.ਦਲਜੀਤ ਸਿੰਘ ਚੀਮਾ ਮੌਜੂਦ ਸਨ।