
ਮਨਜੀਤ ਸਿੰਘ ਬਰਾੜ ਤੇ ਜਗਜੀਤ ਸਿੰਘ ਫੱਤਣਵਾਲਾ ਦੀ ਘਰ ਵਾਪਸੀ
- PoliticsPunjab
- February 2, 2022
- No Comment
- 205
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮਨਜੀਤ ਸਿੰਘ ਬਰਾੜ ਫੱਤਣਵਾਲਾ ਅਤੇ ਜਗਜੀਤ ਸਿੰਘ ਫੱਤਣਵਾਲਾ ਵੱਲੋਂ ਘਰ ਵਾਪਸੀ ਕੀਤੀ ਗਈ। ਸ੍ਰੀ ਮੁਕਤਸਰ ਸਾਹਿਬ ਵਿਖੇ ਚੋਣ ਪ੍ਰਚਾਰ ਦੌਰਾਨ ਉਕਤ ਦੋਵੇਂ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ‘ਚ ਸ਼ਾਮਲ ਹੋਏ। ਉੁਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਪਾਰਟੀ ਵਰਕਰਾਂ ਦਾ ਮਰਨਾ-ਜਿਊਣਾ ਪੰਜਾਬੀਆਂ ਨਾਲ ਹੈ, ਜਦੋਂ ਕਿ ਦੂਜੀਆਂ ਪਾਰਟੀਆਂ ਦਾ ਪੰਜਾਬ ਨਾਲ ਕੋਈ ਲਗਾਅ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੁਕਤਸਰ ਵਾਸੀਆਂ ਨਾਲ ਬਾਦਲ ਪਰਿਵਾਰ ਦਾ ਜੋ ਰਿਸ਼ਤਾ ਹੈ, ਉਹ ਮੁੱਖ ਮੰਤਰੀ ਚੰਨੀ, ਨਵਜੋਤ ਸਿੱਧੂ, ਕੇਜਰੀਵਾਲ ਜਾਂ ਹੋਰ ਕਿਸੇ ਆਗੂ ਨਾਲ ਨਹੀਂ ਹੋ ਸਕਦਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਰਗੜੇ ਲਾਉਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਤੌਰ ‘ਤੇ ਇਕ ਵਾਰ ਵੀ ਇਸ ਹਲਕੇ ‘ਚ ਨਹੀਂ ਆਏ।ਸੁਖਬੀਰ ਬਾਦਲ ਨੇ ਕਿਹਾ ਕਿ ਇਸ ਜ਼ਿਲ੍ਹੇ ‘ਚ ਅਤੇ ਪੂਰੇ ਪੰਜਾਬ ਜੋ ਕੁੱਝ ਵੀ ਬਣਿਆ ਹੈ, ਸਿਰਫ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਬਣਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੁੱਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਜਿਹੜੇ 5 ਸਾਲ ਬਰਬਾਦ ਹੋਏ ਹਨ, ਉਹ ਵਾਪਸ ਲੈ ਕੇ ਆਉਣੇ ਹਨ।