
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ 22 ਜ਼ਿਲ੍ਹਿਆਂ ’ਚ 29 ਆਬਜ਼ਰਵਰ ਕੀਤੇ ਨਿਯੁਕਤ
- PoliticsPunjab
- January 21, 2022
- No Comment
- 90
ਆਲ ਇੰਡੀਆ ਕਾਂਗਰਸ ਕਮੇਟੀ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 22 ਜ਼ਿਲ੍ਹਿਆਂ ਲਈ ਜ਼ਿਲ੍ਹਾ ਪੱਧਰ ’ਤੇ 28 ਏ. ਆਈ. ਸੀ. ਸੀ. ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ’ਚੋਂ ਜ਼ਿਲ੍ਹਾ ਜਲੰਧਰ ਅਤੇ ਲੁਧਿਆਣਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਲਈ ਵੱਖ-ਵੱਖ ਆਬਜ਼ਰਵਰ ਲਾਏ ਗਏ ਹਨ, ਜਦੋਂ ਕਿ ਗੁਰਦਾਸਪੁਰ, ਰੂਪਨਗਰ, ਮੋਹਾਲੀ ਅਤੇ ਮੋਗਾ ’ਚ 2-2 ਆਬਜ਼ਰਵਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਾਂਗਰਸ ਦੇ ਕੌਮੀ ਸਕੱਤਰ ਕੇ. ਸੀ. ਵੇਣੁਗੋਪਾਲ ਸੂਚੀ ਜਾਰੀ ਕਰਦੇ ਹੋਏ ਦੱਸਿਆ ਕਿ ਪਠਾਨੋਕਟ ਲਈ ਰਘੁਵੀਰ ਬਾਲੀ, ਗੁਰਦਾਸਪੁਰ ਲਈ ਮੁੱਲਾਂ ਰਾਮ ਅਤੇ ਪੰਕਜ ਡੋਗਰਾ, ਅੰਮ੍ਰਿਤਸਰ ਲਈ ਰਾਜੇਸ਼ ਲਲੌਟੀਆ, ਤਰਨਤਾਰਨ ਲਈ ਸ਼ਮਸ਼ੇਰ ਸਿੰਘ ਗੋਗੀ, ਜਲੰਧਰ ਲਈ ਵਿਕਾਸ ਉਪਾਧਿਆਏ, ਜਲੰਧਰ ਸਿਟੀ ਲਈ ਹਾਰਦਿਕ ਪਟੇਲ, ਕਪੂਰਥਲਾ ਲਈ ਸ਼੍ਰੀਵੇਲਾ ਪ੍ਰਸਾਦ, ਨਵਾਂਸ਼ਹਿਰ ਲਈ ਮੁਰਾਰੀ ਲਾਲ ਮੀਣਾ, ਹੁਸ਼ਿਆਰਪੁਰ ਲਈ ਤੇਜਿੰਦਰ ਸਿੰਘ, ਲੁਧਿਆਣਾ ਸ਼ਹਿਰੀ ਲਈ ਅਨਿਲ ਚੌਧਰੀ, ਲੁਧਿਆਣਾ ਦੇਹਾਤੀ ਲਈ ਜੀਤੂ ਪਟਵਾਰੀ ਨੂੰ ਨਿਯੁਕਤ ਕੀਤਾ ਗਿਆ ਹੈ।