
ਪੰਜਾਬ ‘ਚ 19 ਤਾਰੀਖ਼ ਨੂੰ ਹੋ ਸਕਦੀ ਹੈ ‘ਮੱਲਿਕਾਰੁਜਨ ਖੜਗੇ’ ਦੀ ਐਂਟਰੀ
- PoliticsPunjab
- January 17, 2023
- No Comment
- 29
ਕਾਂਗਰਸ ਵੱਲੋਂ ਭਾਵੇਂ ਹੀ ਪਰਿਵਾਰਵਾਦ ਨੂੰ ਲੈ ਕੇ ਭਾਜਪਾ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਚੋਣਾਂ ਜ਼ਰੀਏ ਮੱਲਿਕਾਰੁਜਨ ਖੜਗੇ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ, ਪਰ ਅਜੇ ਵੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹੀ ਕਾਂਗਰਸ ਦਾ ਚਿਹਰਾ ਬਣੇ ਹੋਏ ਹਨ। ਇਸ ਦਾ ਸਬੂਤ ‘ਭਾਰਤ ਜੋੜੋ ਯਾਤਰਾ’ ਦੌਰਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਯਾਤਰਾ ਦਾ ਆਯੋਜਨ ਤਾਂ ਕਾਂਗਰਸ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ ਪਰ ਉਸ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ। ਜਿੱਥੋਂ ਤੱਕ ਮੱਲਿਕਾਰੁਜਨ ਖੜਗੇ ਦਾ ਸਵਾਲ ਹੈ, ਉਹ ਯਾਤਰਾ ਦੇ ਨਾਲ ਨਹੀਂ ਚੱਲ ਰਹੇ ਹਨ, ਸਗੋਂ ਉਨ੍ਹਾਂ ਨੇ ਹੁਣ ਤੱਕ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਹੋਰ ਸੂਬਿਆਂ ‘ਚ ਯਾਤਰਾ ਦੀ ਸ਼ੁਰੂਆਤ ਜਾਂ ਸਮਾਪਤੀ ਨੂੰ ਲੈ ਕੇ ਆਯੋਜਿਤ ਸਮਾਰੋਹ ‘ਚ ਹਿੱਸਾ ਲਿਆ ਹੈ।
ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਮੱਲਿਕਾਰੁਜਨ ਖੜਗੇ ਪ੍ਰਧਾਨ ਬਣਨ ਤੋਂ ਬਾਅਦ ਇਕ ਵਾਰ ਵੀ ਪੰਜਾਬ ਨਹੀਂ ਆਏ ਹਨ ਅਤੇ ਨਾ ਹੀ ਹੁਣ ਤੱਕ ਪੰਜਾਬ ‘ਚੋਂ ਹੋ ਕੇ ਲੰਘ ਰਹੀ ‘ਭਾਰਤ ਜੋੜੋ ਯਾਤਰਾ’ ‘ਚ ਸ਼ਾਮਲ ਹੋਏ ਹਨ।