
CM ਮਾਨ ਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਾ ਤੋਹਫ਼ਾ
- PoliticsPunjab
- January 5, 2023
- No Comment
- 24
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਮਾਸਡਰ ਕਾਡਰ ਦੇ 3910 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ । ਇਸ ਮੌਕੇ ਐਲਾਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਹੂਲਤਾਂ ਦੀ ਕਾਇਆ-ਕਲਪ ਕੀਤਾ ਜਾਵੇਗੀ ਤੇ ਕੋਈ ਵੀ ਸਕੂਲ ਅਜਿਹਾ ਨਹੀਂ ਹੋਵੇਗਾ ਜਿੱਥੇ ਬੱਚੇ ਟਾਟਾਂ ਜਾਂ ਦਰੀਆਂ ‘ਤੇ ਬੈਠਣਗੇ ਤੇ ਸਾਰੇ ਸਕੂਲਾਂ ‘ਚ ਬੈਠਣ ਲਈ ਬੈਂਚ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਬੱਸਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਸਾਰੇ ਸਕੂਲਾਂ ‘ਚ ਕੁੜੀਆਂ-ਮੁੰਡਿਆਂ ਲਈ ਵਧੀਆਂ ਸਹੂਲਤਾਂ ਨਾਲ ਬਾਥਰੂਮ ਬਣਾਏ ਜਾਣਗੇ। ਸਕੂਲਾਂ ਦੀ ਦੇਖ-ਰੇਖ ਲਈ ਸੇਨੀਟੇਸ਼ਨ ਪਰਸਨ ਨਿਯੁਕਤ ਕੀਤਾ ਜਾਵੇਗਾ, ਚੌਂਕੀਦਾਰ ਅਤੇ ਕੈਂਪਸ ਮੈਨੇਜਰ, ਜਿਸ ਦਾ ਖ਼ਰਚਾ 141 ਕਰੋੜ ਹੈ, ਉਹ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤਾਂ ਜੋ ਸਕੂਲਾਂ ਨੂੰ ਲਾਵਾਰਿਸ ਨਾ ਛੱਡਿਆ ਜਾਵੇ।
ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 60 ਦੇ ਕਰੀਬ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾਵੇਗਾ ਤੇ ਸਰਕਾਰ ਇਸਦਾ ਸਾਰਾ ਖ਼ਰਚਾ ਚੁੱਕੇਗੀ। ਇਸ ਤੋਂ ਇਲਾਵਾ ਸੂਬੇ ‘ਚ 117 ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ ਤਾਂ ਜੋ ਸਾਡੇ ਅਧਿਆਪਕ ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਸਕਣ। ਅਧਿਆਪਕ ਨੇ ਹੀ ਪੰਜਾਬ ਲਈ ਸੋਨਾ ਤਿਆਰ ਕਰਨਾ ਹੈ, ਜੋ ਦੇਸ਼ ਦੇ ਲਈ ਕੰਮ ਕਰ ਸਕਣ ਤੇ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਨਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ‘ਚ 22-23 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਮਾਹਰ ਅਧਿਆਪਕ ਹਨ, ਉਨ੍ਹਾਂ ਦੀ ਉਮਰ ਮਿਆਦ ‘ਚ ਵੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ ਸਕੂਲ ਖ਼ਾਲੀ ਪਏ ਹਨ, ਇਸ ਲਈ ਅਧਿਆਪਕਾਂ ਦੀ ਬਦਲੀ ਪਿੰਡਾਂ ਦੇ ਸਰਕਾਰੀ ਸਕੂਲਾਂ ‘ਚ ਕੀਤੀ ਜਾ ਰਹੀ ਹੈ। ਮਾਨ ਨੇ ਕਿਹਾ ਕਿ 2-4 ਮਹੀਨੇ ਅਧਿਆਪਕਾਂ ਨੂੰ ਪਿੰਡਾਂ ‘ਚ ਜਾ ਕੇ ਕਹਿਣਾ ਪੈਣਾ ਹੈ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ, ਅਜਿਹਾ ਕਹਿਣ ਨਾਲ ਫਿਰ ਸਰਕਾਰੀ ਸਕੂਲ ਵੀ ਵਧੀਆ ਬਣ ਜਾਣਗੇ।