
ਜੀ. ਬੀ. ਐੱਸ. ਢਿੱਲੋਂ ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਦੇ ਚੁਣੇ ਗਏ ਨਵੇਂ ਪ੍ਰਧਾਨ
- PoliticsPunjab
- December 17, 2022
- No Comment
- 35
ਜੀ. ਬੀ. ਐੱਸ. ਢਿੱਲੋਂ ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੂੰ 1501 ਅਤੇ ਉਨ੍ਹਾਂ ਦੇ ਨੇੜਲੇ ਵਿਰੋਧੀ ਸੰਤੋਖ ਬਿੰਦਰ ਸਿੰਘ ਗਰੇਵਾਲ ਨੂੰ 953 ਵੋਟਾਂ ਮਿਲੀਆਂ। ਇਥੇ ਦੱਸਣਯੋਗ ਹੈ ਕਿ ਉੱਪ ਪ੍ਰਧਾਨ ਦੇ ਅਹੁਦੇ ਲਈ 6 ਉਮੀਦਵਾਰ ਮੈਦਾਨ ਵਿੱਚ ਸਨ ਪਰ ਇਨ੍ਹਾਂ ਵਿੱਚ ਸਖ਼ਤ ਟੱਕਰ ਸੀ। ਜਿਸ ‘ਚ ਅਰੁਣ ਚੰਦਰ ਸ਼ਰਮਾ 1 ਵੋਟ ਨਾਲ ਜੇਤੂ ਰਹੇ। ਜਿਨ੍ਹਾਂ ਨੂੰ 1038 ਵੱਧ ਵੋਟਾਂ ਮਿਲੀਆਂ, ਜਦਕਿ ਦਿਨੇਸ਼ ਜਾਂਗੜਾ ਨੇ 1037 ਵੋਟਾਂ ਪ੍ਰਾਪਤ ਕੀਤੀਆਂ।
ਖਜ਼ਾਨਚੀ ਦੇ ਅਹੁਦੇ ‘ਤੇ ਬਲਜੀਤ ਬੈਨੀਵਾਲ ਜਿੱਤ ਗਏ ਹਨ, ਜਿਨ੍ਹਾਂ ਨੂੰ 1579 ਵੋਟਾਂ ਹਾਸਲ ਹੋਈਆਂ। ਉਥੇ ਹੀ ਸੰਨੀ 1156 ਵੋਟਾਂ ਲੈ ਕੇ ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਦੂਜੇ ਸਥਾਨ ‘ਤੇ ਰਹੇ ਅਤੇ 10 ਸਾਲ ਤੋਂ ਘੱਟ ਦਾ ਤਜ਼ਰਬੇ ਵਾਲੇ ਕਾਰਜਕਾਰੀ ਮੈਂਬਰਾਂ ਦੇ ਨਤੀਜੇ ਅਦਾਲਤ ਦੇ ਹੁਕਮਾਂ ‘ਤੇ ਨਿਰਭਰ ਕਰਨਗੇ। ਇਸ ਮਾਮਲੇ ‘ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ 23 ਜਨਵਰੀ ਨੂੰ ਸੁਣਵਾਈ ਹੋਣੀ ਹੈ।