
ਝਾਰਖੰਡ ਤੋਂ ਕੋਲੇ ਦੀ ਰੇਲਵੇ ਰੈਕ ਪਹੁੰਚੀ ਰੂਪਨਗਰ
- PoliticsPunjab
- December 16, 2022
- No Comment
- 38
ਪੰਜਾਬ ਵਿਚ ਹੁਣ ਬਿਜਲੀ ਲਈ ਕੋਲੇ ਦੀ ਕਮੀ ਨਹੀਂ ਹੋਵੇਗੀ। ਪੰਜਾਬ ਵਿਚ ਝਾਰਖੰਡ ਦੇ ਪਛਵਾੜਾ ਤੋਂ ਕੋਲੇ ਦੀ ਪਹਿਲੀ ਰੇਲਵੇ ਰੈਕ ਰੂਪਨਗਰ ਵਿਚ ਪਹੁੰਚ ਚੁੱਕੀ ਹੈ। ਰੂਪਨਗਰ ਦੇ ਥਰਮਲ ਪਲਾਂਟ ਵਿਚ ਪਹੁੰਚੀ ਕੋਲਾ ਗੱਡੀ ਦਾ ਸੁਆਗਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ਵਿਚ 30 ਸਾਲ ਤੱਕ ਕੋਲੇ ਦੀ ਕੋਈ ਘਾਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਤੋਂ ਪੰਜਾਬ ਨੂੰ ਇਕ ਸਾਲ ਵਿਚ ਕਰੀਬ 1500 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਅਤੇ ਹੁਣ 30 ਸਾਲ ਤੱਕ ਕੋਲੇ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੋਲੇ ਕਰਕੇ ਪੰਜਾਬ ਵਿਚ ਕੋਈ ਯੂਨਿਟ ਬੰਦ ਨਹੀਂ ਕੀਤਾ ਜਾਵੇਗਾ। ਪੰਜਾਬ ਵਿਚ ਹੁਣ ਬਿਜਲੀ ਲਈ ਕੋਲੇ ਦੀ ਕਮੀ ਨਹੀਂ ਹੋਵੇਗੀ। ਪੰਜਾਬ ਵਿਚ ਝਾਰਖੰਡ ਦੇ ਪਛਵਾੜਾ ਤੋਂ ਕੋਲੇ ਦੀ ਪਹਿਲੀ ਰੇਲਵੇ ਰੈਕ ਰੂਪਨਗਰ ਵਿਚ ਪਹੁੰਚ ਚੁੱਕੀ ਹੈ। ਰੂਪਨਗਰ ਦੇ ਥਰਮਲ ਪਲਾਂਟ ਵਿਚ ਪਹੁੰਚੀ ਕੋਲਾ ਗੱਡੀ ਦਾ ਸੁਆਗਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਭਗਵੰਤ ਮਾਨ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਹੁਣ ਪੰਜਾਬ ਵਿਚ 30 ਸਾਲ ਤੱਕ ਕੋਲੇ ਦੀ ਕੋਈ ਘਾਟ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਤੋਂ ਪੰਜਾਬ ਨੂੰ ਇਕ ਸਾਲ ਵਿਚ ਕਰੀਬ 1500 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਅਤੇ ਹੁਣ 30 ਸਾਲ ਤੱਕ ਕੋਲੇ ਦੀ ਕੋਈ ਕਮੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੋਲੇ ਕਰਕੇ ਪੰਜਾਬ ਵਿਚ ਕੋਈ ਯੂਨਿਟ ਬੰਦ ਨਹੀਂ ਕੀਤਾ ਜਾਵੇਗਾ।